ਕੈਨੇਡਾ, ਆਸਟਰੇਲੀਆ ਦੀ ਤਰਜ਼ ''ਤੇ ਭਾਰਤ ''ਚ ਵੀ ਚੱਲੀ ਤੰਬਾਕੂ ਛੁਡਾਊ ਮੁਹਿੰਮ

Monday, Sep 24, 2018 - 10:21 AM (IST)

ਕੈਨੇਡਾ, ਆਸਟਰੇਲੀਆ ਦੀ ਤਰਜ਼ ''ਤੇ ਭਾਰਤ ''ਚ ਵੀ ਚੱਲੀ ਤੰਬਾਕੂ ਛੁਡਾਊ ਮੁਹਿੰਮ

ਨਵੀਂ  ਦਿੱਲੀ— ਤੰਬਾਕੂ ਉਤਪਾਦਾਂ ਦੇ ਪੈਕੇਟ ’ਤੇ ਕੈਂਸਰ ਵਰਗੀਆਂ ਖਤਰਨਾਕ  ਬੀਮਾਰੀਆਂ ਦੀ ਤਸਵੀਰ ਛਾਪਣ ਤੋਂ ਬਾਅਦ ਹੁਣ ਤੰਬਾਕੂ ਛੱਡਣ ਲਈ ਕੁਵਿੱਟ ਲਾਈਨ ਨੰਬਰ ਜਾਣੀ ਕਿ ਤੰਬਾਕੂ ਛੁਡਵਾਉਣ ’ਚ ਮਦਦ ਕਰਨ ਵਾਲਾ ਹੈਲਪਲਾਈਨ ਨੰਬਰ ਵੀ ਜਾਰੀ ਕਰ ਦਿੱਤਾ। ਸਿਹਤ  ਅਤੇ ਪਰਿਵਾਰ ਭਲਾਈ ਮੰਤਰਾਲਾ ਵਲੋਂ ਜਾਰੀ ਇਸ ਫ੍ਰੀ ਨੰਬਰ ’ਤੇ ਫੋਨ ਕਰਨ ਨਾਲ ਤੁਹਾਨੂੰ  ਤੰਬਾਕੂ ਛੱਡਣ ਲਈ ਪ੍ਰੇਰਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਭਾਰਤ ਤੰਬਾਕੂ ਉਤਪਾਦਾਂ ’ਤੇ ‘ਕੁਵਿੱਟ ਲਾਈਨ ਨੰਬਰ’ ਜਾਰੀ ਕਰਨ ਵਾਲਾ ਏਸ਼ੀਆ ਦਾ ਚੌਥਾ ਦੇਸ਼ ਬਣ ਗਿਆ ਹੈ। ਮੌਜੂਦਾ  ਸਮੇਂ ’ਚ 47 ਦੇਸ਼ ਤੰਬਾਕੂ ਉਤਪਾਦਾਂ ਦੇ ਪੈਕੇਟਾਂ ’ਤੇ ਕੁਵਿੱਟ ਲਾਈਨ ਨੰਬਰ ਛਾਪ ਰਹੇ  ਹਨ।


ਲਗਭਗ 47 ਵਿਦੇਸ਼ਾਂ ’ਚ ਚੱਲ ਰਿਹੈ ‘ਕੁਵਿੱਟ ਲਾਈਨ ਨੰਬਰ’-
ਲਗਭਗ  47 ਦੇਸ਼ਾਂ ’ਚ ਕੁਵਿੱਟ ਲਾਈਨ ਨੰਬਰ ਚੱਲ ਰਿਹਾ ਹੈ। ਇਸ ’ਚ ਅਮਰੀਕਾ, ਆਸਟਰੇਲੀਆ,  ਬ੍ਰਾਜ਼ੀਲ, ਕੈਨੇਡਾ, ਫਰਾਂਸ, ਮੈਕਸੀਕੋ, ਨਿਊਜ਼ੀਲੈਂਡ ਦੱਖਣੀ ਅਫਰੀਕਾ ਅਤੇ ਯੂ. ਕੇ. ਦੇ  ਨਾਲ ਅਨੇਕਾਂ ਦੇਸ਼ ਸ਼ਾਮਲ ਹਨ। ਹੁਣ ਭਾਰਤ ਵੀ ਇਸ ਸੂਚੀ ’ਚ ਸ਼ਾਮਲ ਹੋ ਗਿਆ ਹੈ। ਸਾਰਕ  ਦੇਸ਼ਾਂ ’ਚ ਭਾਰਤ ਅਜਿਹਾ ਕਰਨ ਵਾਲਾ ਪਹਿਲਾ ਦੇਸ਼ ਹੈ ਅਤੇ ਏਸ਼ੀਆ ਦਾ ਚੌਥਾ।
ਵਿਸ਼ਵ  ਸਿਹਤ ਸੰਗਠਨ (ਡਬਲਯੂ. ਐੱਚ. ਓ.) ਦੀ ਰਿਪੋਰਟ ਮੁਤਾਬਕ ‘ਕੁਵਿੱਟ ਲਾਈਨ ਨੰਬਰ’  ਜਾਰੀ ਹੋਣ  ਤੋਂ ਬਾਅਦ ਇਨ੍ਹਾਂ ਦੇਸ਼ਾਂ ’ਚ ਕਾਫੀ ਲੋਕਾਂ ਨੇ ਸੰਪਰਕ ਕੀਤਾ ਹੈ।  ਗੇਟਸ 2016-17 ਦੀ  ਰਿਪੋਰਟ ’ਚ ਇਹ ਗੱਲ ਸਾਹਮਣੇ ਆਈ ਸੀ ਕਿ 92 ਫੀਸਦੀ ਬਾਲਗਾਂ ਵਲੋਂ ਸਿਗਰਟਨੋਸ਼ੀ ਅਤੇ 96  ਫੀਸਦੀ ਲੋਕ ਧੂੰਆਂ ਰਹਿਤ ਤੰਬਾਕੂ ਨੂੰ ਵੱਡੀ ਬੀਮਾਰੀ ਦਾ ਕਾਰਨ ਮੰਨਦੇ ਹਨ। ਅਜਿਹੇ ’ਚ ਇਹ  ਸਾਫ ਹੈ ਕਿ ਇਸ ਨਾਲ ਚੰਗੇ ਨਤੀਜੇ ਤੰਬਾਕੂ ਛੱਡਣ ਵਾਲਿਆਂ ਪ੍ਰਤੀ ਦਿਖਾਈ ਦੇਣਗੇ।


ਫੋਨ ਆਉਂਦੇ ਹਨ 3,000, ਗੱਲ ਹੁੰਦੀ ਹੈ ਸਿਰਫ 400 ਨਾਲ-
ਉਂਝ  ਤਾਂ ਤੰਬਾਕੂ ਹੈਲਪਲਾਈਨ ਨੰਬਰ 1800-11-2356 ਦੀ ਸ਼ੁਰੂਆਤ 30 ਮਈ 2016 ਨੂੰ ਹੀ ਹੋ ਗਈ  ਸੀ ਪਰ ਅਜੇ ਤੱਕ ਜ਼ਿਆਦਾ ਲੋਕਾਂ ਨੂੰ ਇਹ ਨੰਬਰ ਪਤਾ ਨਹੀਂ ਸੀ।  ਹੈਲਪਲਾਈਨ ਨਾਲ ਜੁੜੇ  ਇਕ ਅਧਿਕਾਰੀ ਨੇ ਦੱਸਿਆ ਕਿ ਮੌਜੂਦਾ ਸਮੇਂ ’ਚ ਇਕ ਦਿਨ ’ਚ 3000 ਫੋਨ ਆਉਂਦੇ ਹਨ ਪਰ ਗੱਲ  ਸਿਰਫ 400 ਲੋਕਾਂ ਨਾਲ ਹੀ ਹੁੰਦੀ ਹੈ। ਕਿਉਂਕਿ 1 ਨੰਬਰ ’ਤੇ ਗੱਲ ਕਰਨ ’ਚ ਹੀ 20-30  ਮਿੰਟ ਦਾ ਸਮਾਂ ਲੱਗਦਾ ਹੈ। ਅਜਿਹੇ ’ਚ ਸਾਰਿਆਂ ਨਾਲ ਗੱਲਬਾਤ ਕਰ ਪਾਉਣਾ ਮੁਸ਼ਕਿਲ ਹੈ। ਸਭ  ਤੋਂ ਜ਼ਿਆਦਾ ਉੱਤਰ ਪ੍ਰਦੇਸ਼ ਦੇ ਨੌਜਵਾਨਾਂ ਦੇ ਫੋਨ ਹਨ। ਇਨ੍ਹਾਂ ’ਚੋਂ ਔਰਤਾਂ ਦੇ ਫੋਨਾਂ ਦਾ  ਅੰਕੜਾ ਬਹੁਤ ਘੱਟ ਹੈ। ਇਹ ਅੰਕੜਾ 80 ਪੁਰਸ਼ਾਂ ਅਤੇ 20 ਔਰਤਾਂ ਦਾ ਹੈ।

ਪੈਕੇਟ ’ਤੇ ਕੈਂਸਰ ਦਾ ਚਿੱਤਰ 40 ਦੀ ਥਾਂ ਹੋਵੇਗਾ 85 ਫੀਸਦੀ-
ਸਿਹਤ ਅਤੇ  ਪਰਿਵਾਰ ਭਲਾਈ ਮੰਤਰਾਲਾ ਵਲੋਂ ਤਿੰਨ ਅਪ੍ਰੈਲ 2018 ਨੂੰ ਜਾਰੀ ਕੀਤੀ ਗਈ ਗਾਈਡ ਲਾਈਨ  ਮੁਤਾਬਕ ਇਹ ਨਿਯਮ 1 ਸਤੰਬਰ ਤੋਂ ਲਾਗੂ ਕਰ ਦਿੱਤਾ ਗਿਆ ਹੈ। ਹੁਣ ਤੰਬਾਕੂ ਉਤਪਾਦਾਂ ਦੇ  ਪੈਕੇਟ ’ਤੇ ਕੈਂਸਰ ਦਾ ਚਿੱਤਰ 40 ਦੀ ਥਾਂ 85 ਫੀਸਦੀ ਦਿਖਾਈ ਦੇਵੇਗਾ ਅਤੇ ਇਹ ਪੈਕੇਟ ਦੇ  ਦੋਵੇਂ ਪਾਸੇ ਹੋਵੇਗਾ।  ਹਾਲਾਂਕਿ 1 ਸਤੰਬਰ ਤੋਂ ਬਾਜ਼ਾਰਾਂ ’ਚ ਤੰਬਾਕੂ ਦੇ ਪੈਕੇਟਾਂ  ’ਤੇ ਮੰਤਰਾਲਿਆਂ ਦੇ ਨਵੇਂ ਹੁਕਮਾਂ ਮੁਤਾਬਕ ਚਿੱਤਰ ਅਤੇ ਕੁਵਿੱਟ ਲਾਈਨ ਨੰਬਰ ਛਾਪਣੇ  ਸ਼ੁਰੂ ਹੋ ਜਾਣੇ ਚਾਹੀਦੇ ਸਨ ਪਰ ਪੁਰਾਣਾ ਮਾਲ ਖਤਮ ਨਾ ਹੋਣ ਕਾਰਨ ਨਵੀਂ ਚਿਤਾਵਨੀ ਵਾਲੇ  ਪੈਕੇਟ ਅਜੇ ਨਹੀਂ ਆਏ ਹਨ। ਲਿਖਤੀ ਚਿਤਾਵਨੀ ’ਚ ਨਵੇਂ ਨਿਯਮਾਂ ਮੁਤਾਬਕ ‘ਤੰਬਾਕੂ ਨਾਲ  ਦਰਦਨਾਕ ਮੌਤ ਹੁੰਦੀ’ ਵੀ ਛਾਪਿਆ ਜਾਵੇਗਾ। ਇਹ ਲਾਲ ਪਿੱਠ ਭੂਮੀ ਉਪਰ ਸਫੈਦ ਰੰਗ ਨਾਲ ਲਿਖਿਆ ਹੋਵੇਗਾ। ਇਸ ਦੇ ਨਾਲ ਹੀ ਪੈਕੇਟ ’ਤੇ ਅੱਜ ਹੀ ਛੱਡੋ, ਕਾਲ ਕਰੋ 1800-11-2356 ਵੀ ਲਿਖਿਆ ਹੋਵੇਗਾ। 


Related News