'ਟਿਕ-ਟਾਕ' ਭਾਰਤੀ ਨੌਜਵਾਨਾਂ 'ਤੇ ਪਈ ਭਾਰੀ, ਨਿੱਕੀ ਉਮਰੇ ਗਵਾਈ ਜਾਨ

06/30/2020 1:55:20 PM

ਨਵੀਂ ਦਿੱਲੀ— ਸੋਸ਼ਲ ਮੀਡੀਆ ਐਪ ਟਿਕ-ਟਾਕ ਦਾ ਹਰ ਕੋਈ ਦੀਵਾਨਾ ਸੀ। ਲੋਕਾਂ ਵਲੋਂ ਤਰ੍ਹਾਂ-ਤਰ੍ਹਾਂ ਦੀਆਂ ਵੀਡੀਓਜ਼ ਇਸ ਐਪ 'ਤੇ ਪੋਸਟ ਕੀਤੀਆਂ ਜਾਂਦੀਆਂ ਸਨ। ਪਰ ਹੁਣ ਇਹ ਐਪ ਭਾਰਤ 'ਚ ਨਹੀਂ ਚੱਲੇਗੀ। ਜੀ ਹਾਂ, ਭਾਰਤ ਸਰਕਾਰ ਨੇ ਸੋਮਵਾਰ ਸ਼ਾਮ ਨੂੰ ਚੀਨ ਨਾਲ ਸੰਬੰਧਤ 59 ਮੋਬਾਇਲ ਐਪ 'ਤੇ ਪਾਬੰਦੀ ਲਾ ਦਿੱਤੀ ਹੈ, ਜਿਨ੍ਹਾਂ 'ਚੋਂ ਟਿਕ-ਟਾਕ ਵੀ ਇਕ ਸੀ। ਭਾਰਤ ਸਰਕਾਰ ਨੇ ਇਨ੍ਹਾਂ ਚੀਨੀ ਐਪਸ 'ਤੇ ਪਾਬੰਦੀ ਅਜਿਹੇ ਸਮੇਂ 'ਤੇ ਲਾਈ ਹੈ, ਜਦੋਂ ਲੱਦਾਖ ਖੇਤਰ ਵਿਚ ਅਸਲ ਕੰਟਰੋਲ ਰੇਖਾ 'ਤੇ ਚੀਨ ਅਤੇ ਭਾਰਤ ਫ਼ੌਜੀਆਂ ਵਿਚਾਲੇ ਹਿੰਸਕ ਝੜਪ ਹੋਈ ਅਤੇ ਇਸ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਸੰਬੰਧ ਤਣਾਅਪੂਰਨ ਬਣੇ ਹੋਏ ਹਨ।

ਦੱਸ ਦੇਈਏ ਕਿ ਭਾਰਤ 'ਚ ਟਿਕ-ਟਾਕ ਦੇ 20 ਕਰੋੜ ਤੋਂ ਵਧੇਰੇ ਉਪਯੋਗਕਰਤਾ ਹਨ। ਵੱਡੀ ਗਿਣਤੀ ਵਿਚ ਲੋਕ ਇਸ ਐਪ ਨਾਲ ਜੁੜੇ ਹੋਏ ਸਨ। ਟਿਕ-ਟਾਕ 'ਤੇ ਕਈ ਲੋਕਾਂ ਦੇ ਫੇਮਸ ਸਟਾਰ ਵੀ ਬਣੇ, ਜਿਨ੍ਹਾਂ ਦੀਆਂ ਵੀਡੀਓਜ਼ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਸੀ। ਬਦਕਿਸਮਤੀ ਵਾਲੀ ਗੱਲ ਇਹ ਹੈ ਕਿ ਟਿਕ-ਟਾਕ 'ਤੇ ਕੁਝ ਸਟਾਰ ਅਜਿਹੇ ਵੀ ਸਨ, ਜਿਨ੍ਹਾਂ ਨੂੰ ਆਪਣੀ ਜਾਨ ਵੀ ਗਵਾਉਣੀ ਪਈ। ਕਈਆਂ ਨੇ ਖੁਦਕੁਸ਼ੀ ਜਿਹਾ ਕਦਮ ਵੀ ਚੁੱਕਿਆ। ਆਓ ਜਾਣਦੇ ਹਾਂ ਟਿਕ-ਟਾਕ 'ਤੇ ਪ੍ਰਸਿੱਧ ਹੋਏ ਇਨ੍ਹਾਂ ਨੌਜਵਾਨਾਂ ਬਾਰੇ—

PunjabKesari

ਟਿਕ-ਟਾਕ ਸਟਾਰ ਸਿਆ ਕੱਕੜ ਨੇ ਕੀਤੀ ਖੁਦਕੁਸ਼ੀ—
ਪ੍ਰਸਿੱਧ ਟਿਕ-ਟਾਕ ਸਟਾਰ 'ਚੋਂ ਇਕ ਸੀ ਸਿਆ ਕੱਕੜ, ਜਿਸ ਨੇ ਬੀਤੇ ਦਿਨੀਂ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਉਹ ਦਿੱਲੀ ਦੀ ਰਹਿਣ ਵਾਲੀ ਸੀ ਅਤੇ ਉਸ ਨੇ ਆਪਣੇ ਘਰ 'ਚ ਹੀ ਖੁਦਕੁਸ਼ੀ ਕੀਤੀ। ਦੱਸਿਆ ਜਾਂਦਾ ਹੈ ਕਿ ਸਿਆ ਨੇ ਤਣਾਅ ਕਾਰਨ ਇਹ ਕਦਮ ਚੁੱਕਿਆ। ਉਸ ਨੂੰ ਕਿਸ ਗੱਲ ਦਾ ਤਣਾਅ ਸੀ, ਇਸ ਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ। ਸਿਆ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਉਹ ਪਿਛਲੇ ਕੁਝ ਸਮੇਂ ਤੋਂ ਪਰੇਸ਼ਾਨ ਸੀ, ਕਿਉਂਕਿ ਉਸ ਨੂੰ ਸੋਸ਼ਲ ਮੀਡੀਆ 'ਤੇ ਧਮਕੀਆਂ ਮਿਲ ਰਹੀਆਂ ਸਨ। 

PunjabKesari

ਜਲੰਧਰ ਦੇ ਨੌਜਵਾਨ ਖੁਸ਼ ਰੰਧਾਵਾ ਨੇ ਕੀਤੀ ਖੁਦਕੁਸ਼ੀ—
ਟਿਕ-ਟਾਕ ਐਪ 'ਚ ਪ੍ਰਸਿੱਧ ਰਹੇ ਜਲੰਧਰ ਦੇ ਪਿੰਡ ਰੰਧਾਵਾ ਮਸੰਦਾ ਦੇ ਰਹਿਣ ਵਾਲੇ ਖੁਸ਼ ਰੰਧਾਵਾ ਦਾ ਨਾਮ ਵੀ ਆਉਂਦਾ ਹੈ। 24 ਸਾਲ ਦੇ ਖੁਸ਼ ਰੰਧਾਵਾ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ ਸੀ। ਖੁਸ਼ ਰੰਧਾਵਾ ਜਿਸ ਕੁੜੀ ਨਾਲ ਪਿਆਰ ਕਰਦਾ ਸੀ, ਉਸ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਸੀ। ਇਸ ਲਈ ਉਹ ਪਰੇਸ਼ਾਨ ਰਹਿੰਦਾ ਸੀ ਅਤੇ ਉਸ ਨੇ ਖੁਦਕੁਸ਼ੀ ਜਿਹਾ ਕਦਮ ਚੁੱਕਿਆ। 

PunjabKesari

ਟਿਕ-ਟਾਕ ਸਟਾਰ ਸ਼ਿਵਾਨੀ ਦਾ ਕਤਲ—
ਹਰਿਆਣਾ ਦੇ ਸੋਨੀਪਤ ਜ਼ਿਲੇ ਦੇ ਕੁੰਡਲੀ ਖੇਤਰ ਦੀ ਰਹਿਣ ਵਾਲੀ ਟਿਕ-ਟਾਕ ਸਟਾਰ ਸ਼ਿਵਾਨੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਸ਼ਿਵਾਨੀ ਦੀ ਲਾਸ਼ ਉਸ ਦੇ ਸੈਲੂਨ 'ਚੋਂ ਮਿਲੀ। ਸ਼ਿਵਾਨੀ ਨੂੰ ਉਸ ਦੇ ਇਕ ਦੋਸਤ ਨੇ ਹੀ ਮਾਰਿਆ ਹੈ, ਜਿਸ ਨੂੰ ਗ੍ਰਿ੍ਰਫ਼ਤਾਰ ਕਰ ਲਿਆ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਦੋਸਤ ਮੁਤਾਬਕ ਉਹ ਸ਼ਿਵਾਨੀ ਨੂੰ ਪਿਆਰ ਕਰਦਾ ਸੀ। ਉਹ ਸ਼ਿਵਾਨੀ ਨੂੰ ਕਿਸੇ ਹੋਰ ਨਾਲ ਗੱਲ ਕਰਦਾ ਦੇਖ ਕੇ ਬਰਦਾਸ਼ਤ ਨਹੀਂ ਕਰ ਸਕਿਆ। ਕਾਤਲ ਦੋਸਤ ਨੇ ਦੱਸਿਆ ਕਿ ਸ਼ਿਵਾਨੀ ਨੇ ਉਸ ਨਾਲ ਪਿਛਲੇ 15 ਦਿਨਾਂ ਤੋਂ ਗੱਲਬਾਤ ਕਰਨੀ ਬੰਦ ਕਰ ਦਿੱਤੀ ਸੀ। ਜਿਸ ਕਾਰਨ ਉਸ ਨੇ ਉਸ ਦਾ ਗਲਾ ਘੁੱਟ ਕੇ ਲਾਸ਼ ਸੈਲੂਨ ਦੇ ਬੈੱਡ 'ਚ ਬੰਦ ਕਰ ਦਿੱਤੀ। ਦੱਸ ਦੇਈਏ ਕਿ ਸ਼ਿਵਾਨੀ ਦੇ ਟਿਕ-ਟਾਕ 'ਤੇ 1 ਲੱਖ ਤੋਂ ਵਧੇਰੇ ਫਾਲੋਅਰਜ਼ ਸਨ।

PunjabKesari

ਟਿਕ-ਟਾਕ ਬਣਾਉਣ ਦੇ ਚੱਕਰ 'ਚ ਗਈ ਜਾਨ—
ਛੱਤੀਸਗੜ੍ਹ ਦੇ ਬੀਜਾਪੁਰ ਵਿਚ ਟਿਕ-ਟਾਕ ਵੀਡੀਓ ਬਣਾਉਣ ਦੇ ਚੱਕਰ ਵਿਚ ਇਕ ਕੁੜੀ ਦੀ ਪਾਣੀ 'ਚ ਡੁੱਬਣ ਨਾਲ ਮੌਤ ਹੋ ਗਈ। ਕੁੜੀ ਵੀਡੀਓ ਬਣਾ ਰਹੀ ਸੀ ਅਤੇ ਆਪਣੀ ਸਹੇਲੀ ਨੂੰ ਡੁੱਬਦੇ ਦੇਖ ਕੇ ਉਹ ਤਲਾਬ 'ਚ ਡੁੱਬ ਗਈ। ਦਰਅਸਲ ਸਾਧਨਾ ਨਾਲ ਦੀ ਕੁੜੀ ਅਤੇ ਚਾਂਦਨੀ ਆਪਣੀ ਇਕ ਹੋਰ ਸਹੇਲੀ ਨਾਲ ਪਿੰਡ ਦੇ ਨੇੜੇ ਖਦਾਨ 'ਚ ਟਿਕ-ਟਾਕ ਵੀਡੀਓ ਬਣਾਉਣ ਗਈਆਂ ਸਨ। ਜਿਸ ਦੌਰਾਨ ਇਹ ਹਾਦਸਾ ਵਾਪਰ ਗਿਆ।


Tanu

Content Editor

Related News