ਅਗਲੇ 24 ਘੰਟਿਆਂ ਦੌਰਾਨ ਆਵੇਗਾ ਤੇਜ਼ ਹਨ੍ਹੇਰੀ-ਤੂਫ਼ਾਨ, ਜਾਣੋ ਮੌਸਮ ਵਿਭਾਗ ਦੀ ਅਪਡੇਟ
Friday, Nov 01, 2024 - 03:10 PM (IST)
ਹੈਦਰਾਬਾਦ- ਅਗਲੇ 24 ਘੰਟੇ ਕਈ ਜ਼ਿਲ੍ਹਿਆਂ ਲਈ ਵੱਡੀ ਮੁਸੀਬਤ ਖੜ੍ਹੀ ਕਰ ਸਕਦੇ ਹਨ। ਕਈ ਜ਼ਿਲ੍ਹਿਆਂ ਵਿਚ ਵੱਖ-ਵੱਖ ਥਾਵਾਂ 'ਤੇ ਅਗਲੇ 24 ਘੰਟਿਆਂ ਦੌਰਾਨ ਬਿਜਲੀ ਡਿੱਗਣ ਨਾਲ ਹੀ ਤੇਜ਼ ਹਨ੍ਹੇਰੀ-ਤੂਫ਼ਾਨ ਆਉਣ ਦੀ ਸੰਭਾਵਨਾ ਹੈ। ਇਹ ਤੂਫ਼ਾਨ ਤੇਲੰਗਾਨਾ ਦੇ ਕਈ ਜ਼ਿਲ੍ਹਿਆਂ ਵਿਚ ਆ ਸਕਦਾ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਸੂਬੇ ਦੇ ਮਾਨਚੇਰਿਆਲ, ਜਗਤਿਆਲ, ਰਾਜਨਾ ਸਰਸੀਲਾ, ਕਰੀਮਨਗਰ, ਪੇਡਾਪੱਲੀ, ਜੈਸ਼ੰਕਰ ਭੂਪਾਲਪੱਲੀ, ਮੁਲੁਗੂ, ਮਹਿਬੂਬਾਬਾਦ, ਵਾਰੰਗਲ, ਹਨਮਕੋਂਡਾ, ਰੰਗਾਰੇਡੀ, ਹੈਦਰਾਬਾਦ, ਮੇਡਚਲ, ਮਲਕਾਜਗਿਰੀ ਅਤੇ ਕਾਮੀਰੇਡੀ ਜ਼ਿਲ੍ਹਿਆਂ ਵਿਚ ਬਿਜਲੀ ਦੇ ਨਾਲ ਤੂਫ਼ਾਨ ਦੀ ਸੰਭਾਵਨਾ ਹੈ।
ਰੋਜ਼ਾਨਾ ਮੌਸਮ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਗਲੇ ਚਾਰ ਦਿਨਾਂ ਦੌਰਾਨ ਸੂਬੇ ਵਿਚ ਵੱਖ-ਵੱਖ ਥਾਵਾਂ 'ਤੇ ਹਲਕੇ ਤੋਂ ਦਰਮਿਆਨਾ ਮੀਂਹ ਜਾਂ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਤੇਲੰਗਾਨਾ ਵਿਚ 5, 6 ਅਤੇ 7 ਨਵੰਬਰ ਨੂੰ ਖੁਸ਼ਕ ਮੌਸਮ ਦੀ ਸੰਭਾਵਨਾ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਪਿਛਲੇ 24 ਘੰਟਿਆਂ ਦੌਰਾਨ ਸੂਬੇ 'ਚ ਵੱਖ-ਵੱਖ ਥਾਵਾਂ 'ਤੇ ਮੀਂਹ ਪਿਆ ਹੈ।