ਬੁਰੀ ਆਤਮਾ ਦਾ ਸਾਇਆ ਹਟਾਉਣ ਦੇ ਨਾਮ ’ਤੇ ਲੋਕਾਂ ਨਾਲ ਠੱਗੀ ਕਰਨ ਵਾਲਾ ਗ੍ਰਿਫ਼ਤਾਰ

Friday, Nov 05, 2021 - 05:48 PM (IST)

ਪਾਲਘਰ (ਭਾਸ਼ਾ)- ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਤੋਂ ਪੁਲਸ ਨੇ ਇਕ ਠੱਗ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਕਥਿਤ ਤੌਰ ’ਤੇ ਧਰਮ ਦੇ ਨਾਮ ’ਤੇ ਜਨਾਨੀਆਂ ਸਮੇਤ ਕਈ ਲੋਕਾਂ ਨੂੰ ਚੂਨਾ ਲਗਾ ਚੁਕਿਆ ਹੈ। ਪੁਲਸ ਦੇ ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਬੁਰੀ ਆਤਮਾ ਦਾ ਸਾਇਆ ਹਟਾਉਣ ਦੇ ਨਾਮ ’ਤੇ ਦੋਸ਼ੀ ਲੋਕਾਂ ਨੂੰ ਠੱਗਦਾ ਸੀ। ਅਧਿਕਾਰੀ ਨੇ ਕਿਹਾ ਕਿ ਮੀਰਾ ਭਾਯੰਦਰ-ਵਸਈ ਵਿਹਾਰ (ਐੱਮ.ਬੀ.ਵੀ.ਵੀ.) ਪੁਲਸ ਕਮਿਸ਼ਨਰੇਟ ਵਲੋਂ ਕਾਰਵਾਈ ਕੀਤੀ ਗਈ ਅਤੇ ਪੁਲਸ ਨੇ ਦੋਸ਼ੀ ਕੋਲੋਂ 301 ਗ੍ਰਾਮ ਸੋਨਾ ਵੀ ਬਰਾਮਦ ਕੀਤਾ, ਜੋ ਉਸ ਨੇ ਵੱਖ-ਵੱਖ ਪੀੜਤਾਂ ਤੋਂ ਇਕੱਠਾ ਕੀਤਾ ਸੀ।

ਇਹ ਵੀ ਪੜ੍ਹੋ : ਪੁੱਤ ਨੂੰ ਬਚਾਉਣ ਦੀ ਕੋਸ਼ਿਸ ’ਚ ਸੜ ਕੇ ਸੁਆਹ ਹੋਈ ਮਾਂ, ਘਰ ਦੀਆਂ ਪੌੜੀਆਂ ’ਚ ਮਿਲਿਆ ਕੰਕਾਲ

ਐੱਮ.ਬੀ.ਵੀ.ਵੀ. ਪੁਲਸ ਦੇ ਡਿਪਟੀ ਕਮਿਸ਼ਨਰ ਸੰਜੇ ਪਾਟਿਲ ਨੇ ਕਿਹਾ,‘‘18 ਅਕਤੂਬਰ ਅਤੇ 22 ਅਕਤੂਬਰ ਦਰਮਿਆਨ, 32 ਸਾਲਾ ਨੂਰ ਅਜੀਜੁੱਲਾ ਸਲਮਾਨੀ ਨੇ ਵਸਈ ਦੇ ਮਾਨਿਕਪੁਰ ਦੀਆਂ ਕਈ ਜਨਾਨੀਆਂ ਤੋਂ ਬੁਰੀ ਆਤਮਾਵਾਂ ਦਾ ਸਾਇਆ ਹਟਾਉਣ ਦੀ ਪੇਸ਼ਕਸ਼ ਕੀਤੀ ਸੀ। ਦੋਸ਼ੀ ਠਾਣੇ ਜ਼ਿਲ੍ਹੇ ਦੇ ਮੀਰਾ ਰੋਡ ਦਾ ਵਾਸੀ ਹੈ। ਉਸ ਨੇ ਜਨਾਨੀਆਂ ਤੋਂ ਪੈਸੇ ਅਤੇ ਗਹਿਣੇ ਲਏ ਅਤੇ ਦੌੜ ਗਿਆ।’’ ਪਾਟਿਲ ਨੇ ਦੱਸਿਆ ਕਿ ਇਸ ਤੋਂ ਬਾਅਦ ਪੀੜਤ ਪੁਲਸ ਕੋਲ ਪਹੁੰਚੇ ਅਤੇ ਦੋਸ਼ੀ ਵਿਰੁੱਧ ਮਾਨਿਕਪੁਰ ਪੁਲਸ ਥਾਣੇ ’ਚ ਮਾਮਲਾ ਦਰਜ ਕੀਤਾ ਗਿਆ। ਉਸ ਨੇ ਕਿਹਾ ਕਿ ਸਲਮਾਨੀ ਨੂੰ ਬਾਅਦ ’ਚ ਗ੍ਰਿਫ਼ਤਾਰ ਕਰ ਲਿਆ ਗਿਆ। ਅਧਿਕਾਰੀ ਨੇ ਕਿਹਾ ਕਿ ਪੁੱਛ-ਗਿੱਛ ’ਚ ਪਤਾ ਲੱਗਾ ਕਿ ਸਲਮਾਨੀ ਨੇ ਪਿਛਲੇ 4 ਸਾਲਾਂ ਦੌਰਾਨ ਵਸਈ, ਵਿਰਾਰ, ਠਾਣੇ, ਮੁੰਬਈ, ਨਵੀਂ ਮੁੰਬਈ ਅਤੇ ਗੁਜਰਾਤ ਦੇ ਵਾਪੀ ’ਚ ਕੁਝ ਲੋਕਾਂ ਨੂੰ ਠੱਗਿਆ ਹੈ। ਪੁਲਸ ਨੇ ਉਸ ਕੋਲੋਂ 301 ਗ੍ਰਾਮ ਸੋਨਾ ਬਰਾਮਦ ਕੀਤਾ, ਜਿਸ ਦੀ ਕੀਮਤ 12.05 ਲੱਖ ਰੁਪਏ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ : ਦਿੱਲੀ ਮੇਰਠ ਐਕਸਪ੍ਰੈੱਸ ਵੇਅ ’ਤੇ 40 ਗੱਡੀਆਂ ਦੀ ਟੱਕਰ, 5 ਲੋਕਾਂ ਦੀ ਮੌਤ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News