ਜੰਮੂ-ਕਸ਼ਮੀਰ: ਪੁਲਵਾਮਾ ’ਚ ਸੁਰੱਖਿਆ ਦਸਤਿਆਂ ਨੂੰ ਮਿਲੀ ਵੱਡੀ ਸਫ਼ਲਤਾ, ਲਸ਼ਕਰ ਦੇ 3 ਅੱਤਵਾਦੀ ਢੇਰ

06/12/2022 10:49:31 AM

ਸ਼੍ਰੀਨਗਰ (ਭਾਸ਼ਾ)– ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ’ਚ ਸੁਰੱਖਿਆ ਦਸਤਿਆਂ ਨਾਲ ਰਾਤ ਭਰ ਚੱਲੇ ਮੁਕਾਬਲਾ ’ਚ ਲਸ਼ਕਰ-ਏ-ਤੋਇਬਾ ਦੇ 3 ਅੱਤਵਾਦੀ ਮਾਰੇ ਗਏ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਦੱਖਣੀ-ਕਸ਼ਮੀਰ ਸਥਿਤ ਪੁਲਵਾਮਾ ਜ਼ਿਲ੍ਹੇ ਦੇ ਦਰਬਗਾਮ ਇਲਾਕੇ ’ਚ ਸ਼ਨੀਵਾਰ ਰਾਤ ਮੁਕਾਬਲਾ ਸ਼ੁਰੂ ਹੋਇਆ ਅਤੇ ਇਕ ਅੱਤਵਾਦੀ ਮਾਰਿਆ ਗਿਆ, ਜਦਕਿ ਐਤਵਾਰ ਸਵੇਰੇ ਸ਼ੁਰੂ ਹੋਈ ਗੋਲੀਬਾਰੀ ’ਚ 2 ਹੋਰ ਅੱਤਵਾਦੀ ਮਾਰੇ ਗਏ। 

ਇਹ ਵੀ ਪੜ੍ਹੋ- ਜੰਮੂ ’ਚ BSF ਵਲੋਂ ਪਾਕਿਸਤਾਨੀ ਡਰੋਨ ’ਤੇ ਗੋਲੀਬਾਰੀ, ਸਰਹੱਦ ’ਤੇ 300 ਮੀਟਰ ਦੀ ਉੱਚਾਈ ’ਤੇ ਲਾ ਰਿਹਾ ਸੀ ਚੱਕਰ

ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਰਾਤ ਦੇ ਸਮੇਂ ਇਲਾਕੇ ’ਚ ਘੇਰਾਬੰਦੀ ਕੀਤੀ ਗਈ ਸੀ, ਤਾਂ ਕਿ ਅੱਤਵਾਦੀਆਂ ਨੂੰ ਫਰਾਰ ਹੋਣ ਤੋਂ ਰੋਕਿਆ ਜਾ ਸਕੇ। ਕਸ਼ਮੀਰ ਦੇ ਪੁਲਸ ਜਨਰਲ ਡਾਇਰੈਕਟਰ ਵਿਜੇ ਕੁਮਾਰ ਨੇ ਦੱਸਿਆ ਕਿ ਤਿੰਨੋਂ ਅੱਤਵਾਦੀ ਸਥਾਨਕ ਵਾਸੀ ਸਨ ਅਤੇ ਅੱਤਵਾਦੀ ਸੰਗਠਨ ਲਸ਼ਕਰ ਨਾਲ ਜੁੜੇ ਸਨ। ਵਿਜੇ ਕੁਮਾਰ ਨੇ ਟਵੀਟ ਕੀਤਾ, ‘‘ਇਕ ਅੱਤਵਾਦੀ ਦੀ ਪਛਾਣ ਜੁਨੈਦ ਸ਼ਿਰਗੋਜਰੀ ਦੇ ਰੂਪ ’ਚ ਕੀਤੀ ਗਈ ਹੈ, ਜੋ 13 ਮਈ ਨੂੰ ਸਾਡੇ ਇਕ ਸਹਿਯੋਗੀ ਸ਼ਹੀਦ ਰਿਆਜ਼ ਅਹਿਮਦ ਦੇ ਕਤਲ ’ਚ ਸ਼ਾਮਲ ਸੀ। 

ਇਹ ਵੀ ਪੜ੍ਹੋ- ਨੂਪੁਰ ਸ਼ਰਮਾ ਦੀ ਜ਼ੁਬਾਨ ਕੱਟ ਕੇ ਲਿਆਉਣ ਵਾਲੇ ਨੂੰ ਮਿਲੇਗਾ ਇਕ ਕਰੋੜ ਇਨਾਮ : ਤੰਵਰ

ਉਨ੍ਹਾਂ ਨੇ ਦੱਸਿਆ ਕਿ ਦੋ ਹੋਰ ਅੱਤਵਾਦੀਆਂ ਦੀ ਪਛਾਣ ਫਾਜਿਲ ਨਜੀਰ ਭੱਟ ਅਤੇ ਇਰਫਾਨ ਅਹਿਮਦ ਮਲਿਕ ਦੇ ਰੂਪ ’ਚ ਕੀਤੀ ਗਈ ਹੈ। ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਦਸਤਿਆਂ ਨੇ ਸ਼ਨੀਵਾਰ ਨੂੰ ਦਰਬਗਾਮ ਇਲਾਕੇ ’ਚ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਚਲਾਈ, ਜਿਸ ਤੋਂ ਬਾਅਦ ਇਹ ਮੁਕਾਬਲਾ ਸ਼ੁਰੂ ਹੋਇਆ। ਪੁਲਸ ਜਨਰਲ ਡਾਇਰੈਕਟਰ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਪੁਲਸ ਨੇ 2 ਏਕੇ-47 ਰਾਈਫ਼ਲਾਂ, ਇਕ ਪਿਸਤੌਲ ਤੋਂ ਇਲਾਵਾ ਇਤਰਾਜ਼ਯੋਗ ਸਮੱਗਰੀ ਅਤੇ ਹੋਰ ਹਥਿਆਰ ਅਤੇ ਗੋਲਾ-ਬਾਰੂਦ ਵੀ ਬਰਾਮਦ ਕੀਤਾ ਹੈ। 

ਇਹ ਵੀ ਪੜ੍ਹੋ- ਦੁਨੀਆ ਦੇ ਸਭ ਤੋਂ ਉੱਚੇ ਡਾਕਘਰ ਨੂੰ ਮਿਲਿਆ ‘ਲੈਟਰ ਬਾਕਸ’ ਦੇ ਆਕਾਰ ਦਾ ਦਫ਼ਤਰ, ਬਣਿਆ ਖਿੱਚ ਦਾ ਕੇਂਦਰ


Tanu

Content Editor

Related News