ਹਰਿਆਣਾ : ਸੈਪਟਿਕ ਟੈਂਕ ''ਚ ਡੁੱਬਿਆ ਬੱਚਾ, ਬਚਾਉਣ ਗਏ ਪਿਤਾ ਅਤੇ ਇਕ ਹੋਰ ਦੀ ਹੋਈ ਮੌਤ

Thursday, Jun 02, 2022 - 11:36 AM (IST)

ਨੂੰਹ (ਭਾਸ਼ਾ)- ਹਰਿਆਣਾ ਦੇ ਨੂੰਹ ਜ਼ਿਲ੍ਹੇ 'ਚ ਇਕ 'ਸੈਪਟਿਕ ਟੈਂਕ' 'ਚ ਡੁੱਬਣ ਨਾਲ 8 ਸਾਲ ਦੇ ਬੱਚੇ, ਉਸ ਦੇ ਪਿਤਾ ਅਤੇ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਇਹ ਘਟਨਾ ਮੰਗਲਵਾਰ ਨੂੰ ਜ਼ਿਲ੍ਹੇ ਦੇ ਪੁਨਹਾਨਾ ਬਲਾਕ ਦੇ ਬਿਛੋਰ ਪਿੰਡ 'ਚ ਹੋਈ। ਪੁਲਸ ਅਨੁਸਾਰ ਮੁੰਡੇ ਦੇ ਖੇਡੇ ਸਮੇਂ ਗਲਤੀ ਨਾਲ ਟੈਂਕ 'ਚ ਡਿੱਗਣ ਨਾਲ ਉਸ ਦੇ ਪਿਤਾ ਅਤੇ ਇਕ ਹੋਰ ਵਿਅਕਤੀ ਉਸ ਨੂੰ ਬਚਾਉਣ ਲਈ ਉਸ 'ਚ ਗਏ। ਇਸ ਘਟਨਾ 'ਚ ਤਿੰਨਾਂ ਦੀ ਮੌਤ ਹੋ ਗਈ। ਪਿੰਡ ਵਾਸੀਆਂ ਅਨੁਸਾਰ ਬਿਛੋਰ ਪਿੰਡ ਦੇ ਹੀ ਵਾਸੀ ਦੀਨੂੰ ਦੇ ਘਰ ਦੇ ਬਾਹਰ 20 ਫੁੱਟ ਡੂੰਘਾ 'ਸੈਪਟਿਕ ਟੈਂਕ' ਬਣਾਇਆ ਗਿਆ ਸੀ। ਟੈਂਕ ਪੱਥਰ ਨਾਲ ਢੱਕ ਦਿੱਤਾ ਗਿਆ ਸੀ। ਮੰਗਲਵਾਰ ਨੂੰ ਉਸ ਟੈਂਕ ਕੋਲ ਦੀਨੂ ਦਾ 8 ਸਾਲ ਦਾ ਪੋਤਾ ਆਰਿਜ ਖੇਡ ਰਿਹਾ ਸੀ।

ਖੇਡਦੇ ਸਮੇਂ ਜਦੋਂ ਆਰਿਜ ਟੈਂਕ ਦੇ ਢੱਕਣ 'ਤੇ ਚੜ੍ਹਿਆਂ ਤਾਂ ਉਹ ਟੁੱਟ ਗਿਆ ਅਤੇ ਆਰਿਜ ਉਸ 'ਚ ਡਿੱਗ ਗਿਆ। ਡਿੱਗਣ ਦੀ ਆਵਾਜ਼ ਸੁਣ ਕੇ ਆਰਿਜ ਦੇ ਪਿਤਾ ਸਿਰਾਜੂ (30) ਅਤੇ ਸਿਰਾਜੂ ਦੇ ਭਰਾ ਸਲਾਮੂ (35) ਵੀ ਉਸ ਨੂੰ ਬਚਾਉਣ ਲਈ ਉਤਰੇ। ਜਦੋਂ ਕੋਈ ਟੈਂਕ ਤੋਂ ਬਾਹਰ ਨਹੀਂ ਆਇਆ ਤਾਂ ਪਰਿਵਾਰ ਨੇ ਰੌਲਾ ਪਾਇਆ ਅਤੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਕਿਹਾ ਕਿ ਤਿੰਨਾਂ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਹਾਲਾਂਕਿ ਪਰਿਵਾਰ ਨੇ ਇਸ ਘਟਨਾ ਨੂੰ ਲੈ ਕੇ ਪੁਲਸ 'ਚ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ। ਪੁਨਹਾਨਾ ਦੇ ਪੁਲਸ ਡਿਪਟੀ ਕਮਿਸ਼ਨਰ ਸ਼ਮਸ਼ੇਰ ਸਿੰਘ ਨੇ ਕਿਹਾ,''ਹੈਰਾਨ ਕਰਨ ਵਾਲੀ ਘਟਨਾ ਹੋਈ। ਪਰਿਵਾਰ ਵਾਲਿਆਂ ਨੇ ਲਾਸ਼ਾਂ ਦਫਨਾ ਦਿੱਤੀਆਂ, ਕਿਉਂਕਿ ਉਨ੍ਹਾਂ ਦਾ ਦਾਅਵਾ ਹੈ ਕਿ ਇਹ ਇਕ ਮੰਦਭਾਗੀ ਘਟਨਾ ਸੀ ਪਰ ਅਸੀਂ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ।''


DIsha

Content Editor

Related News