ਜੈਪੁਰ-ਦਿੱਲੀ ਰੋਡ ''ਤੇ ਭਿਆਨਕ ਸੜਕ ਹਾਦਸਾ, ਤਿੰਨ ਲੋਕਾਂ ਦੀ ਮੌਤ

01/06/2021 1:35:15 AM

ਜੈਪੁਰ - ਦਿੱਲੀ ਰੋਡ 'ਤੇ ਵੱਡਾ ਸੜਕ ਹਾਦਸਾ ਵਾਪਰਿਆ ਹੈ, ਜਿਸ ਵਿੱਚ ਬਾਈਕ ਸਵਾਰ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਮੰਗਲਵਾਰ ਦੇਰ ਸ਼ਾਮ ਤੇਜ਼ ਰਫ਼ਤਾਰ ਟ੍ਰੇਲਰ ਪਲਟ ਗਿਆ। ਇਹ ਹਾਦਸਾ ਬ੍ਰਹਮਪੁਰੀ ਇਲਾਕੇ ਵਿੱਚ ਧੋਬੀ ਘਾਟ ਮੋੜ 'ਤੇ ਬੰਗਾਲੀ ਬਾਬਾ ਆਸ਼ਰਮ ਸਰਕਿਲ 'ਤੇ ਵਾਪਰਿਆ। ਸ਼ੁਰੂਆਤੀ ਜਾਣਕਾਰੀ ਦੇ ਅਨੁਸਾਰ, ਮੰਗਲਵਾਰ ਸ਼ਾਮ ਕਰੀਬ 7 ਵਜੇ ਤੇਜ਼ ਰਫ਼ਤਾਰ ਟ੍ਰੇਲਰ ਜੈਪੁਰ ਵਿੱਚ ਟਰਾਂਸਪੋਰਟ ਨਗਰ ਤੋਂ ਦਿੱਲੀ ਵੱਲ ਜਾ ਰਿਹਾ ਸੀ। ਇਸ ਵਿੱਚ ਚਾਵਲ ਦੇ ਬੋਰੇ ਭਰੇ ਹੋਏ ਸਨ।
ਇਹ ਵੀ ਪੜ੍ਹੋ-ਇਸ ਸੂਬੇ 'ਚ 18 ਜਨਵਰੀ ਤੋਂ ਖੁੱਲ੍ਹਣਗੇ ਸਕੂਲ, ਕਾਲਜ ਤੇ ਕੋਚਿੰਗ ਸੈਂਟਰ, CM ਨੇ ਦਿੱਤਾ ਹੁਕਮ

ਟ੍ਰੇਲਰ ਬੰਗਾਲੀ ਬਾਬਾ ਆਸ਼ਰਮ ਸਰਕਿਲ ਦੇ ਕੋਲ ਪਹੁੰਚਿਆ, ਉਦੋਂ ਧੋਬੀਘਾਟ ਮੋੜ 'ਤੇ ਤੇਜ਼ ਰਫ਼ਤਾਰ ਹੋਣ ਕਾਰਨ ਟ੍ਰੇਲਰ ਬੇਕਾਬੂ ਹੋ ਕੇ ਪਲਟ ਗਿਆ। ਹਾਦਸੇ ਦੇ ਸਮੇਂ ਧੋਬੀਘਾਟ ਮੋੜ 'ਤੇ ਸਥਿਤ ਬੱਸ ਸਟੈਂਡ 'ਤੇ ਸਵਾਰੀਆਂ ਬੱਸਾਂ ਦੇ ਇੰਤਜ਼ਾਰ ਵਿੱਚ ਖੜੀਆਂ ਸਨ। ਸ਼ੁਕਰ ਹੈ ਕਿ ਇਨ੍ਹਾਂ ਵਿੱਚ ਕੋਈ ਇਸ ਦੀ ਚਪੇਟ ਵਿੱਚ ਨਹੀਂ ਆਇਆ। ਜਦੋਂ ਕਿ ਟਰੱਕ ਦੀ ਚਪੇਟ ਵਿੱਚ ਆਉਣ ਨਾਲ ਨਜ਼ਦੀਕ ਚੱਲ ਰਹੇ ਬਾਈਕ ਸਵਾਰ ਤਿੰਨ ਲੋਕਾਂ ਦੀ ਮੌਤ ਹੋ ਗਈ। ਜਦੋਂ ਕਿ ਦੋ ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਘਟਨਾ ਸਥਾਨ 'ਤੇ ਮੌਜੂਦ ਆਵਾਜਾਈ ਪੁਲਸ ਕਰਮੀਆਂ ਨੇ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ।
ਇਹ ਵੀ ਪੜ੍ਹੋ- ਕਿਸਾਨਾਂ ਲਈ ਕਲਿਆਣ ਮਿਸ਼ਨ ਦੀ ਸ਼ੁਰੂਆਤ, ਅੱਜ CM ਯੋਗੀ ਲਖਨਊ 'ਚ ਕਰਨਗੇ ਮੇਲੇ ਦਾ ਉਦਘਾਟਨ

ਇਸ ਦੇ ਬਾਅਦ ਆਮੇਰ ਏ.ਸੀ.ਪੀ. ਸੌਰਭ ਤ੍ਰਿਪਾਠੀ, ਬ੍ਰਹਮਪੁਰੀ ਥਾਣਾ ਪੁਲਸ ਮੌਕੇ 'ਤੇ ਪੁੱਜੇ। ਉਥੇ ਹੀ, ਸਥਾਨਕ ਲੋਕਾਂ ਦੀ ਮਦਦ ਨਾਲ ਪੁਲਸ ਨੇ ਬੋਰਿਆਂ ਨੂੰ ਹਟਵਾਇਆ। ਮ੍ਰਿਤਕਾਂ ਅਤੇ ਜ਼ਖ਼ਮੀ ਨੂੰ ਐਂਬੁਲੈਂਸ ਰਾਹੀਂ ਐੱਸ.ਐੱਮ.ਐੱਸ. ਹਸਪਤਾਲ ਪਹੁੰਚਾਇਆ ਗਿਆ। ਜ਼ਖ਼ਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਥੇ ਹੀ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿਚ ਦਿਓ ਜਵਾਬ।


Inder Prajapati

Content Editor

Related News