ਤਿੰਨ ਤਲਾਕ: ਕਿਤੇ ਸੁਆਗਤ ਤਾਂ ਕਿਤੇ ਹੋਇਆ ਕੋਰਟ ਦੇ ਫੈਸਲੇ ਖਿਲਾਫ ਪ੍ਰਦਰਸ਼ਨ
Tuesday, Aug 22, 2017 - 04:36 PM (IST)

ਬਿਹਾਰ— ਸੁਪਰੀਮ ਕੋਰਟ ਨੇ ਤਿੰਨ ਤਲਾਕ 'ਤੇ ਆਪਣਾ ਫੈਸਲਾ ਸੁਣਾ ਦਿੱਤਾ ਹੈ। ਸੁਪਰੀਮ ਕੋਰਟ ਦੇ ਜੱਜਾਂ ਵੱਲੋਂ ਤਿੰਨ ਤਲਾਕ 'ਤੇ ਰੋਕ ਲਗਾ ਦਿੱਤੀ ਗਈ ਹੈ ਅਤੇ ਕੋਰਟ ਨੇ ਕੇਂਦਰ ਸਰਕਾਰ ਨੂੰ 6 ਮਹੀਨੇ ਦੇ ਅੰਦਰ ਇਸ ਸੰਬੰਧ 'ਚ ਕਾਨੂੰਨ ਬਣਾਉਣ ਨੂੰ ਕਿਹਾ ਹੈ। ਤਿੰਨ ਤਲਾਕ ਨਾਲ ਸੰਬੰਧਿਤ ਇਸ ਫੈਸਲੇ ਦਾ ਬਿਹਾਰ ਦੇ ਕਈ ਰਾਜਾਂ ਨੇ ਦਿਲ ਤੋਂ ਸੁਆਗਤ ਕੀਤਾ ਹੈ, ਉਥੇ ਹੀ ਦੂਜੇ ਪਾਸੇ ਅਰਰਿਆ ਜ਼ਿਲੇ 'ਚ ਇਸ ਫੈਸਲੇ ਦਾ ਵਿਰੋਧ ਹੋਣ ਲੱਗਾ ਹੈ।
ਮੁਸਲਿਮ ਔਰਤਾਂ ਇਸ ਫੈਸਲੇ ਦਾ ਵਿਰੋਧ ਕਰਦੀ ਹੋਈ ਦਿਖਾਈ ਦਿੱਤੀ। ਇਸ ਦੌਰਾਨ ਔਰਤਾਂ ਨੇ ਪੀ.ਐਮ ਨਰਿੰਦਰ ਮੋਦੀ ਦੇ ਖਿਲਾਫ ਪ੍ਰਦਰਸ਼ਨ ਕੀਤਾ। ਫਾਰਬਿਸਗੰਜ ਦੇ ਰਾਮਪੁਰ 'ਚ ਵਿਦਿਆਰਥੀਆਂ ਨੇ ਕੋਰਟ ਦੇ ਇਸ ਫੈਸਲੇ ਖਿਲਾਫ ਆਪਣਾ ਗੁੱਸਾ ਪ੍ਰਗਟ ਕੀਤਾ ਹੈ।
ਜਾਣਕਾਰੀ ਮੁਤਾਬਕ ਸੁਪਰੀਮ ਕੋਰਟ ਦੇ ਮੁੱਖ ਜੱਜ ਜਸਟਿਸ ਜੇ.ਐਸ.ਖੇਹਰ, ਜੱਜ ਕੁਰੀਅਨ ਜੋਸੇਫ, ਜੱਜ ਰੋਹਿੰਟਨ ਫਲੀ ਨਰੀਮਨ, ਜੱਜ ਉਦੈ ਉਮੇਸ਼ ਲਲਿਤ ਅਤੇ ਜੱਜ ਐਸ.ਅਬਦੁੱਲ ਨਜੀਰ ਨੇ ਤਿੰਨ ਤਲਾਕ 'ਤੇ ਫੈਸਲਾ ਸੁਣਾਇਆ ਹੈ। 5 'ਚੋਂ 3 ਜੱਜਾਂ ਨੇ ਤਿੰਨ ਤਲਾਕ ਨੂੰ ਅਸੰਵਿਧਾਨਿਕ ਕਰਾਰ ਦਿੱਤਾ ਹੈ।