ਛੱਤੀਸਗੜ੍ਹ ''ਚ 14 ਸਾਲਾ ਲੜਕੀ ਨਾਲ ਬਲਾਤਕਾਰ, ਇੱਕ ਨਾਬਾਲਿਗ ਸਮੇਤ ਤਿੰਨ ਗ੍ਰਿਫਤਾਰ

Wednesday, Nov 10, 2021 - 11:58 PM (IST)

ਛੱਤੀਸਗੜ੍ਹ ''ਚ 14 ਸਾਲਾ ਲੜਕੀ ਨਾਲ ਬਲਾਤਕਾਰ, ਇੱਕ ਨਾਬਾਲਿਗ ਸਮੇਤ ਤਿੰਨ ਗ੍ਰਿਫਤਾਰ

ਰਾਜਨੰਦਗਾਓਂ - ਛੱਤੀਸਗੜ੍ਹ ਦੇ ਰਾਜਨੰਦਗਾਓਂ ਜ਼ਿਲ੍ਹੇ ਵਿੱਚ ਸਵੇਰ ਦੀ ਸੈਰ ਲਈ ਗਈ 14 ਸਾਲਾ ਲੜਕੀ ਨਾਲ ਸਮੂਹਿਕ ਬਲਾਤਕਾਰ ਦੇ ਮਾਮਲੇ ਵਿੱਚ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਪੁਲਸ ਨੇ ਇਸ ਮਾਮਲੇ ਵਿੱਚ ਇੱਕ ਨਾਬਾਲਿਗ ਦੋਸ਼ੀ ਨੂੰ ਵੀ ਫੜਿਆ ਹੈ। ਰਾਜਨੰਦਗਾਓਂ ਜ਼ਿਲ੍ਹੇ ਦੇ ਪੁਲਸ ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਜਿਲ੍ਹੇ ਦੇ ਡੋਂਗਰਗਾਂਵ ਕਸਬੇ 'ਚ ਸਵੇਰ ਦੀ ਸੈਰ 'ਤੇ ਗਈ ਇਕ ਲੜਕੀ ਨਾਲ ਬਲਾਤਕਾਰ ਦੇ ਮਾਮਲੇ 'ਚ ਪੁਲਸ ਨੇ ਗਜੇਂਦਰ ਕੋਰਮ (18), ਸਾਲਿਗ ਨਿਸ਼ਾਦ (18) ਅਤੇ ਰਿਤੇਸ਼ (23) ਨੂੰ ਗ੍ਰਿਫਤਾਰ ਕੀਤਾ ਹੈ।

ਇਹ ਵੀ ਪੜ੍ਹੋ - ਵਾਨਖੇੜੇ ਇੱਕ ਸਰਕਾਰੀ ਅਧਿਕਾਰੀ ਹੈ, ਕੋਈ ਵੀ ਉਸਦੇ ਕੰਮ ਦੀ ਸਮੀਖਿਆ ਕਰ ਸਕਦਾ ਹੈ: ਅਦਾਲਤ

ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਇੱਕ ਨਾਬਾਲਿਗ ਦੋਸ਼ੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਨੂੰ ਤੜਕੇ ਪੰਜ ਵਜੇ ਲੜਕੀ ਆਪਣੀਆਂ ਸਹੇਲੀਆਂ ਨਾਲ ਸਵੇਰੇ ਦੀ ਸੈਰ 'ਤੇ ਨਿਕਲੀ ਸੀ ਅਤੇ ਇਸ ਦੌਰਾਨ ਦੋਸ਼ੀ ਮੋਟਰਸਾਈਕਲ ਰਾਹੀਂ ਉੱਥੇ ਪੁੱਜੇ ਅਤੇ ਲੜਕੀ ਨੂੰ ਜ਼ਬਰਦਸਤੀ ਆਪਣੇ ਨਾਲ ਲੈ ਗਏ। ਉਨ੍ਹਾਂ ਦੱਸਿਆ ਕਿ ਦੋਸ਼ੀ ਲੜਕੀ ਨੂੰ ਕਰੀਬ ਦੇ ਦਾਨੀਟੋਲਾ ਪਿੰਡ ਦੇ ਜੰਗਲ ਵਿੱਚ ਲੈ ਕੇ ਗਏ ਸਨ। ਇਸ ਦੌਰਾਨ ਦੋ ਦੋਸ਼ੀਆਂ ਨੇ ਲੜਕੀ ਨਾਲ ਬਲਾਤਕਾਰ ਕੀਤਾ। ਘਟਨਾ ਤੋਂ ਬਾਅਦ ਦੋਸ਼ੀ ਜਵਾਨ ਉੱਥੋਂ ਫ਼ਰਾਰ ਹੋ ਗਏ। ਬਾਅਦ ਵਿੱਚ ਜਦੋਂ ਲੜਕੀ ਆਪਣੇ ਘਰ ਪਹੁੰਚੀ ਤੱਦ ਉਸ ਨੇ ਘਟਨਾ ਦੀ ਜਾਣਕਾਰੀ ਆਪਣੇ ਪਰਿਵਾਰ ਨੂੰ ਦਿੱਤੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਲੜਕੀ ਅਤੇ ਉਸ ਦੇ ਪਰਿਵਾਰ ਵਾਲਿਆਂ ਦੀ ਸ਼ਿਕਾਇਤ 'ਤੇ ਤਿੰਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਉਥੇ ਹੀ ਇਸ ਮਾਮਲੇ ਦੇ ਨਾਬਾਲਿਗ ਦੋਸ਼ੀ ਨੂੰ ਵੀ ਫੜਿਆ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


author

Inder Prajapati

Content Editor

Related News