ਵੱਡਾ ਹਾਦਸਾ ! ਡੂੰਘੀ ਖੱਡ ''ਚ ਡਿੱਗਿਆ ਟਰੱਕ, ਤਿੰਨ ਜਵਾਨ ਸ਼ਹੀਦ

Wednesday, Aug 28, 2024 - 11:15 AM (IST)

ਈਟਾਨਗਰ (ਭਾਸ਼ਾ)- ਅਰੁਣਾਚਲ ਪ੍ਰਦੇਸ਼ ਦੇ ਉੱਪਰੀ ਸੁਬਨਸਿਰੀ ਜ਼ਿਲ੍ਹੇ 'ਚ ਇਕ ਟਰੱਕ ਦੇ ਡੂੰਘੀ ਖੱਡ 'ਚ ਡਿੱਗਣ ਨਾਲ ਉਸ 'ਚ ਸਵਾਰ ਫ਼ੌਜ ਤਿੰਨ ਜਵਾਨ ਸ਼ਹੀਦ ਹੋ ਗਏ ਅਤੇ ਕਈ ਹੋਰ ਲੋਕ ਜ਼ਖ਼ਮੀ ਹੋ ਗਏ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਹਾਦਸਾ ਮੰਗਲਵਾਰ ਸਵੇਰੇ ਕਰੀਬ 6 ਵਜੇ 'ਟਰਾਂਸ ਅਰੁਣਾਚਲ' ਹਾਈਵੇਅ 'ਤੇ ਤਾਪੀ ਪਿੰਡ ਕੋਲ ਵਾਪਰਿਆ। ਫ਼ੌਜ ਸੂਤਰਾਂ ਅਨੁਸਾਰ, ਸ਼ਹੀਦਾਂ ਦੀ ਪਛਾਣ ਹੌਲਦਾਰ ਨਖਤ ਸਿੰਘ, ਨਾਇਕ ਮੁਕੇਸ਼ ਕੁਮਾਰ ਅਤੇ 'ਗ੍ਰੇਨੇਡੀਅਰ' ਆਸ਼ੀਸ਼ ਕੁਮਾਰ ਵਜੋਂ ਹੋਈ ਹੈ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਫ਼ੌਜ ਦਾ ਇਹ ਹਾਦਸੇ ਦਾ ਸ਼ਿਕਾਰ ਟਰੱਕ ਉੱਪਰੀ ਸੁਬਨਸਿਰੀ ਦੇ ਜ਼ਿਲ੍ਹਾ ਹੈੱਡ ਕੁਆਰਟਰ ਸ਼ਹਿਰ ਦਾਪੋਰਿਜੋ ਤੋਂ ਲੇਪਾਰਾਡਾ ਜ਼ਿਲ੍ਹੇ ਦੇ ਬਸਰ ਵਲੋਂ ਜਾ ਰਹੇ ਫ਼ੌਜ ਕਾਫ਼ਲੇ ਦਾ ਹਿੱਸਾ ਸੀ। ਹਾਦਸੇ ਦੇ ਤੁਰੰਤ ਬਾਅਦ ਸਥਾਨਕ ਲੋਕ ਹਾਦਸੇ ਵਾਲੀ ਜਗ੍ਹਾ ਪਹੁੰਚੇ ਅਤੇ ਉਨ੍ਹਾਂ ਨੇ ਜ਼ਖ਼ਮੀਆਂ ਅਤੇ ਮ੍ਰਿਤਕ ਦੇਹਾਂ ਨੂੰ ਕੱਢਣ 'ਚ ਮਦਦ ਕੀਤੀ।

ਫ਼ੌਜ ਦੀ ਪੂਰਬੀ ਕਮਾਨ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਇਕ ਪੋਸਟ 'ਚ ਕਿਹਾ,''ਲੈਫਟੀਨੈਂਟ ਜਨਰਲ ਆਰ.ਸੀ. ਤਿਵਾੜੀ ਅਤੇ ਸਾਰੇ ਫ਼ੌਜ ਅਧਿਕਾਰੀ ਬਹਾਦਰ ਹੌਲਦਾਰ ਨਖਤ ਸਿੰਘ, ਨਾਇਕ ਮੁਕੇਸ਼ ਕੁਮਾਰ ਅਤੇ ਗ੍ਰੇਨੇਡੀਅਰ ਆਸ਼ੀਸ਼ ਦੇ ਦਿਹਾਂਤ 'ਤੇ ਡੂੰਘੀ ਹਮਦਰਦੀ ਜ਼ਾਹਰ ਕਰਦੇ ਹਨ, ਜਿਨ੍ਹਾਂ ਅਰੁਣਾਚਲ ਪ੍ਰਦੇਸ਼ 'ਚ ਆਪਣਾ ਕਰਤੱਵ ਨਿਭਾਉਂਦੇ ਹੋਏ ਸਰਵਉੱਚ ਬਲੀਦਾਨ ਦਿੱਤਾ। ਭਾਰਤੀ ਫ਼ੌਜ ਸੋਗ ਪੀੜਤ ਪਰਿਵਾਰਾਂ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ।'' ਮੁੱਖ ਮੰਤਰੀ ਪੇਮਾ ਖਾਂਡੂ ਨੇ ਫ਼ੌਜ ਕਰਮੀਆਂ ਦੀ ਦਿਹਾਂਤ 'ਤੇ ਦੁੱਖ ਜ਼ਾਹਰ ਕੀਤਾ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News