CM ਨੂੰ ਮਿਲੀ ਜਾਣ ਤੋਂ ਮਾਰਨ ਦੀ ਧਮਕੀ
Saturday, Feb 22, 2025 - 11:03 AM (IST)

ਜੈਪੁਰ- ਜੇਲ੍ਹ ਵਿਚ ਬੰਦ ਕੈਦੀ ਵਲੋਂ ਪੁਲਸ ਕੰਟਰੋਲ ਰੂਮ 'ਤੇ ਫੋਨ ਕਰਕੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਮੁਤਾਬਕ ਦੌਸਾ ਦੀ ਸ਼ਿਆਲਵਾਸ ਕੇਂਦਰੀ ਜੇਲ੍ਹ ਦੇ ਇਕ ਕੈਦੀ ਨੇ ਇਹ ਧਮਕੀ ਭਰੀ ਫੋਨ ਕਾਲ ਕੀਤੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਜਬਰ-ਜ਼ਿਨਾਹ ਦੇ ਇਕ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੇ 29 ਸਾਲਾ ਰਿੰਕੂ ਨੇ ਸ਼ੁੱਕਰਵਾਰ ਰਾਤ ਨੂੰ ਆਪਣੇ ਮੋਬਾਈਲ ਫ਼ੋਨ ਤੋਂ ਜੈਪੁਰ ਪੁਲਸ ਕੰਟਰੋਲ ਰੂਮ ਨੂੰ ਫ਼ੋਨ ਕੀਤਾ ਅਤੇ ਮੁੱਖ ਮੰਤਰੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ।
ਇਹ ਵੀ ਪੜ੍ਹੋ- ਘਰੋਂ ਭੱਜੀ ਕੁੜੀ; ਚਾਚੇ ਨਾਲ ਸੀ ਅਫੇਅਰ, ਜਦੋਂ ਘਰਦਿਆਂ ਨੂੰ ਮਿਲੀ ਤਾਂ ਵੇਖ ਉੱਡ ਗਏ ਹੋਸ਼
ਸੂਚਨਾ ਮਿਲਣ ਤੋਂ ਬਾਅਦ ਪੁਲਸ ਹਰਕਤ 'ਚ ਆਈ ਅਤੇ ਮੋਬਾਈਲ ਫੋਨ ਦੀ ਲੋਕੇਸ਼ਨ ਸ਼ਿਆਲਵਾਸ ਜੇਲ੍ਹ ਦੀ ਮਿਲੀ। ਪੁਲਸ ਨੇ ਦੱਸਿਆ ਕਿ ਤੜਕੇ 3 ਵਜੇ ਤੋਂ 7 ਵਜੇ ਤੱਕ ਜੇਲ੍ਹ ਵਿਚ ਡੂੰਘਾਈ ਨਾਲ ਤਲਾਸ਼ੀ ਮੁਹਿੰਮ ਚਲਾਈ ਗਈ ਅਤੇ ਜੇਲ੍ਹ ਵਿਚੋਂ ਇਕ ਮੋਬਾਈਲ ਫ਼ੋਨ ਬਰਾਮਦ ਕੀਤਾ ਗਿਆ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- CM ਦੀ ਕਿੰਨੀ ਹੋਵੇਗੀ ਤਨਖ਼ਾਹ, ਜਾਣੋ ਕੀ-ਕੀ ਮਿਲਣਗੀਆਂ ਸਹੂਲਤਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8