ਜਗਨਨਾਥ ਮੰਦਰ ’ਤੇ ਅੱਤਵਾਦੀ ਹਮਲੇ ਦੀ ਧਮਕੀ ! ਕੰਧ ''ਤੇ ਲਿਖੀਆਂ ਚਿਤਾਵਨੀਆਂ
Thursday, Aug 14, 2025 - 03:01 PM (IST)

ਨੈਸ਼ਨਲ ਡੈਸਕ- ਓਡਿਸ਼ਾ ਦੇ ਪੁਰੀ ’ਚ 12ਵੀਂ ਸਦੀ ਦੇ ਜਗਨਨਾਥ ਮੰਦਰ ਨੇੜੇ ਇਕ ਛੋਟੇ ਮੰਦਰ ਦੀ ਕੰਧ ’ਤੇ ਬੁੱਧਵਾਰ ਧਮਕੀ ਭਰੀਆਂ ਚਿਤਾਵਨੀਆਂ ਲਿਖੀਆਂ ਮਿਲੀਆਂ। ਇਨ੍ਹਾਂ ’ਚ ਧਮਕੀ ਦਿੱਤੀ ਗਈ ਸੀ ਕਿ ਅੱਤਵਾਦੀ ਜਗਨਨਾਥ ਮੰਦਰ ’ਤੇ ਹਮਲਾ ਕਰ ਕੇ ਉਸ ਨੂੰ ਤਬਾਹ ਕਰ ਦਿੱਤਾ ਜਾਵੇਗਾ। ਇਸ ਪਿੱਛੋਂ ਸ਼ਰਧਾਲੂਆਂ ’ਚ ਰੋਸ ਪੈਦਾ ਹੋ ਗਿਆ।
ਜਾਣਕਾਰੀ ਦਿੰਦੇ ਹੋਏ ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਉੜੀਆ ਭਾਸ਼ਾ ਵਾਲੀ ਇਹ ਧਮਕੀ ਮਾਂ ਬੁੱਧੀ ਠਾਕੁਰਾਨੀ ਮੰਦਰ ਦੀ ਕੰਧ ’ਤੇ ਲਿਖੀ ਮਿਲੀ। ਪੁਰੀ ਦੇ ਇਕ ਵਾਸੀ ਅਨੁਸਾਰ ਮੰਦਰ ਦੀ ਕੰਧ ’ਤੇ ਕਈ ਫੋਨ ਨੰਬਰ ਵੀ ਲਿਖੇ ਹੋਏ ਹਨ। ‘ਪੀ.ਐੱਮ. ਮੋਦੀ’ ਤੇ ‘ਦਿੱਲੀ’ ਵਰਗੇ ਸ਼ਬਦ ਵੀ ਲਿਖੇ ਹੋਏ ਹਨ।
ਪੁਰੀ ਦੇ ਐੱਸ.ਪੀ. ਪਿਨਾਕ ਮਿਸ਼ਰਾ ਨੇ ਮੌਕੇ ਦਾ ਦੌਰਾ ਕਰਨ ਤੋਂ ਬਾਅਦ ਕਿਹਾ ਕਿ ਅਸੀਂ ਮਾਮਲੇ ਦਾ ਨੋਟਿਸ ਲਿਆ ਹੈ। ਅਸੀਂ ਇਸ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਹਾਂ।
ਇਹ ਵੀ ਪੜ੍ਹੋ- ਉਮਰਕੈਦ ਤੇ 10 ਲੱਖ ਜੁਰਮਾਨਾ ! ਹੋਰ ਸਖ਼ਤ ਹੋਣਗੇ ਧਰਮ ਪਰਿਵਰਤਨ ਸਬੰਧੀ ਕਾਨੂੰਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e