ਰਾਮ ਮੰਦਰ ਲਈ ਦਾਨ ਨਾ ਦੇਣ ''ਤੇ ਮੈਨੂੰ ਦਿੱਤੀ ਗਈ ਧਮਕੀ : ਕੁਮਾਰਸਵਾਮੀ
Thursday, Feb 18, 2021 - 02:48 AM (IST)
ਬੇਂਗਲੁਰੂ - ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐੱਚ.ਡੀ. ਕੁਮਾਰਸਵਾਮੀ ਨੇ ਕਿਹਾ ਕਿ ਰਾਮ ਮੰਦਰ ਲਈ ਦਾਨ ਨਾ ਦੇਣ 'ਤੇ ਉਨ੍ਹਾਂ ਨੂੰ ਧਮਕਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਕਈ ਲੋਕ ਦੂਜਿਆਂ ਨੂੰ ਧਮਕੀ ਦੇ ਕੇ ਪੈਸੇ ਇਕੱਠੇ ਕਰ ਰਹੇ ਹਨ। ਮੈਂ ਵੀ ਇਸ ਦਾ ਸ਼ਿਕਾਰ ਹੋਇਆ ਹਾਂ। ਉਨ੍ਹਾਂ ਨੇ ਕਿਹਾ ਕਿ ਇਕ ਮਹਿਲਾ ਸਣੇ 3 ਲੋਕ ਮੇਰੇ ਘਰ ਆਏ ਸਨ, ਉਨ੍ਹਾਂ ਨੇ ਮੈਨੂੰ ਧਮਕੀ ਦਿੱਤੀ ਕਿ ਮੈਂ ਚੰਦਾ ਕਿਉਂ ਨਹੀਂ ਦੇ ਰਿਹਾ ਹਾਂ, ਇਹ ਦੇਸ਼ ਦਾ ਮੁੱਖ ਮੁੱਦਾ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਨੇ ਸੋਮਵਾਰ ਨੂੰ ਆਰ.ਐੱਸ.ਐੱਸ. 'ਤੇ ਦੋਸ਼ ਲਗਾਇਆ ਸੀ ਕਿ ਉਹ ਅਯੁੱਧਿਆ 'ਚ ਰਾਮ ਮੰਦਰ ਨਿਰਮਾਣ ਲਈ ਚੰਦਾ ਦੇਣ ਵਾਲੇ ਲੋਕਾਂ ਦੇ ਘਰ 'ਤੇ ਨਿਸ਼ਾਨਾ ਵਿੰਨ੍ਹ ਰਹੇ ਹਨ ਅਤੇ ਦੋਸ਼ ਲਗਾਇਆ ਕਿ ਇਹ ਉਸੇ ਤਰ੍ਹਾਂ ਹੈ ਜਿਵੇਂ ਕਿ ਨਾਜੀਆਂ ਨੇ ਜਰਮਨੀ ਵਿੱਚ ਕੀਤਾ ਸੀ।