PM ਮੋਦੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲਸ ਨੂੰ ਮਿਲੇ ਮੈਸੇਜ ਤੋਂ ਮਚੀ ਤਰਥੱਲੀ

Sunday, Dec 08, 2024 - 04:59 PM (IST)

PM ਮੋਦੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲਸ ਨੂੰ ਮਿਲੇ ਮੈਸੇਜ ਤੋਂ ਮਚੀ ਤਰਥੱਲੀ

ਮੁੰਬਈ- ਮੁੰਬਈ ਪੁਲਸ ਨੂੰ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਨੋਂ ਮਾਰਨ ਦੀ ਧਮਕੀ ਵਾਲਾ ਮੈਸੇਜ ਮਿਲਿਆ ਹੈ। ਮੁੰਬਈ ਟਰੈਫਿਕ ਪੁਲਸ ਦੀ ਹੈਲਪਲਾਈਨ ’ਤੇ ਆਏ ਇਸ ਮੈਸੇਜ ’ਚ ਲਿਖਿਆ ਗਿਆ ਸੀ ਕਿ ਪਾਕਿਸਤਾਨੀ ਖੁਫੀਆ ਏਜੰਸੀ ISI ਦੇ 2 ਏਜੰਟ ਪ੍ਰਧਾਨ ਮੰਤਰੀ ਮੋਦੀ ਨੂੰ ਬੰਬ ਨਾਲ ਉਡਾਉਣ ਦੀ ਸਾਜ਼ਿਸ਼ ਰਚ ਰਹੇ ਹਨ। ਮੈਸੇਜ ਮਿਲਦੇ ਹੀ ਮੁੰਬਈ ਪੁਲਸ ਦੀ ਟੀਮ ਚੌਕਸ ਹੋ ਗਈ।

ਇਹ ਵੀ ਪੜ੍ਹੋ- ਵੱਧਣ ਲੱਗੀ ਠੰਡ, 14 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ ਜਾਰੀ

ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਜਿਸ ਨੰਬਰ ਤੋਂ ਇਹ ਮੈਸੇਜ ਮਿਲਿਆ ਸੀ ਅਸੀਂ ਉਸ ਦੀ ਜਾਂਚ ਕੀਤੀ ਸੀ। ਪਤਾ ਲੱਗਾ ਕਿ ਇਹ ਨੰਬਰ ਅਜਮੇਰ ਰਾਜਸਥਾਨ ਦਾ ਹੈ। ਸ਼ੱਕੀ ਵਿਅਕਤੀ ਨੂੰ ਕਾਬੂ ਕਰਨ ਲਈ ਪੁਲਸ ਦੀ ਟੀਮ ਤੁਰੰਤ ਰਾਜਸਥਾਨ ਲਈ ਰਵਾਨਾ ਹੋ ਗਈ। ਅਧਿਕਾਰੀ ਨੇ ਕਿਹਾ ਕਿ ਜਾਂਚਕਰਤਾਵਾਂ ਨੂੰ ਸ਼ੱਕ ਹੈ ਕਿ ਧਮਕੀ ਦੇਣ ਵਾਲਾ ਵਿਅਕਤੀ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਜਾਂ ਸ਼ਰਾਬ ਦੇ ਨਸ਼ੇ ਵਿਚ ਹੋ ਸਕਦਾ ਹੈ। ਇਸ ਮਾਮਲੇ ਦੀ ਜਾਂਚ ਅਜੇ ਵੀ ਜਾਰੀ ਹੈ। ਹਾਲਾਂਕਿ ਉਕਤ ਵਿਅਕਤੀ ਖਿਲਾਫ਼ ਸਬੰਧਤ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ ਤਹਿਤ FIR ਦਰਜ ਕਰ ਲਈ ਗਈ ਹੈ। 

ਇਹ ਵੀ ਪੜ੍ਹੋ- ਵਿਆਹ ਸਮੇਂ ਲਾੜੀ ਦੇ ਪਿਤਾ ਨੇ ਲਾੜੇ ਦੀ ਝੋਲੀ 'ਚ ਪਾਏ 11 ਲੱਖ ਰੁਪਏ ਅਤੇ ਫਿਰ...

ਪੁਲਸ ਅਧਿਕਾਰੀ ਨੇ ਦੱਸਿਆ ਕਿ ਸਾਡੀ ਟਰੈਫਿਕ ਕੰਟਰੋਲ ਟੀਮ ਦੀ ਹੈਲਪਲਾਈਨ 'ਤੇ ਧਮਕੀ ਭਰਿਆ ਮੈਸੇਜ ਮਿਲਿਆ ਸੀ। ਇਸ ਮੈਸੇਜ ਵਿਚ ISI ਦੇ ਦੋ ਏਜੰਟਾਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਤਲ ਦੀ ਸਾਜ਼ਿਸ਼ ਬਾਰੇ ਦੱਸਿਆ ਗਿਆ ਸੀ। ਦੋਵੇਂ ਏਜੰਟ ਪ੍ਰਧਾਨ ਮੰਤਰੀ ਮੋਦੀ ਨੂੰ ਬੰਬ ਨਾਲ ਉਡਾਉਣ ਦੀ ਸਾਜ਼ਿਸ਼ ਬਣਾ ਰਹੇ ਹਨ। 

ਇਹ ਵੀ ਪੜ੍ਹੋ- ਸਟੇਜ 'ਤੇ ਬੈਠੇ ਸੀ ਲਾੜਾ-ਲਾੜੀ; ਅਚਾਨਕ ਰੋਣ ਲੱਗੀ ਕੁੜੀ ਦੀ ਮਾਂ, ਜਾਣੋ ਵਜ੍ਹਾ


author

Tanu

Content Editor

Related News