ਇਸ ਵਾਰ ਠੰਡ ਤੋੜ ਸਕਦੀ ਹੈ ਰਿਕਾਰਡ, ਮੌਸਮ ਵਿਭਾਗ ਨੇ ਕਰ ''ਤੀ ਵੱਡੀ ਭਵਿੱਖਬਾਣੀ
Saturday, Oct 19, 2024 - 10:34 AM (IST)

ਨਵੀਂ ਦਿੱਲੀ- ਹੁਣ ਤੋਂ ਹੀ ਮੌਸਮ 'ਚ ਤਬਦੀਲੀ ਆਉਣੀ ਸ਼ੁਰੂ ਹੋ ਗਈ ਹੈ। ਮੌਸਮ ਵਿਭਾਗ ਅਨੁਸਾਰ 25 ਅਕਤੂਬਰ ਦੇ ਬਾਅਦ ਤੋਂ ਤਾਪਮਾਨ 'ਚ ਗਿਰਾਵਟ ਆਉਣੀ ਸ਼ੁਰੂ ਹੋਵੇਗੀ ਅਤੇ ਠੰਡ ਦਾ ਅਸਰ ਵਧਣ ਲੱਗੇਗਾ। ਬੀਤੇ ਤਿੰਨ ਦਿਨਾਂ ਤੋਂ ਦਿੱਲੀ 'ਚ ਠੰਡ ਦੀ ਵਧਦੀ ਰਫ਼ਤਾਰ 'ਤੇ ਬ੍ਰੇਕ ਲੱਗ ਗਿਆ ਹੈ। ਸ਼ੁੱਕਰਵਾਰ ਨੂੰ ਰਾਜਧਾਨੀ ਦਾ ਵੱਧ ਤੋਂ ਵੱਧ ਤਾਪਮਾਨ 36.2 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ, ਜੋ ਆਮ ਨਾਲੋਂ ਚਾਰ ਡਿਗਰੀ ਵੱਧ ਹੈ। 20 ਤੋਂ 23 ਅਕਤੂਬਰ ਤੱਕ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 18-19 ਡਿਗਰੀ ਦੇ ਨੇੜੇ-ਤੇੜੇ ਰਹਿਣ ਦੀ ਉਮੀਦ ਹੈ। 24 ਅਕਤੂਬਰ ਤੋਂ ਤਾਪਮਾਨ 'ਚ ਗਿਰਾਵਟ ਦਾ ਸਿਲਸਿਲਾ ਸ਼ੁਰੂ ਹੋਵੇਗਾ ਅਤੇ 25 ਅਕਤੂਬਰ ਤੋਂ ਬਾਅਦ ਘੱਟੋ-ਘੱਟ ਤਾਪਮਾਨ 15 ਡਿਗਰੀ ਤੋਂ ਵੀ ਹੇਠਾਂ ਜਾ ਸਕਦਾ ਹੈ। ਸਕਾਈਮੇਟ ਅਨੁਸਾਰ, ਅਕਤੂਬਰ ਦੇ ਅੰਤ 'ਚ ਸਭ ਤੋਂ ਘੱਟ ਤਾਪਮਾਨ ਦਰਜ ਕੀਤਾ ਜਾਂਦਾ ਹੈ ਅਤੇ ਇਸ ਸਾਲ ਵੀ ਅਜਿਹਾ ਹੀ ਹੋਣ ਦੀ ਉਮੀਦ ਹੈ।
ਮੌਸਮ ਵਿਭਾਗ ਅਨੁਸਾਰ ਬੀਤੇ ਕੁਝ ਦਿਨਾਂ ਤੋਂ ਉੱਤਰ-ਪੱਛਮ ਤੋਂ ਆਉਣ ਵਾਲੀਆਂ ਠੰਡੀਆਂ ਹਵਾਵਾਂ ਰਾਜਧਾਨੀ 'ਚ ਪਹੁੰਚ ਰਹੀਆਂ ਹਨ, ਜਿਸ ਨਾਲ ਠੰਡ ਦਾ ਅਸਰ ਘੱਟੋ ਹੋ ਗਿਆ ਹੈ। ਅਗਲੇ ਇਕ ਹਫ਼ਤੇ ਤੱਕ ਵੀ ਇਹੀ ਸਥਿਤੀ ਬਣੇ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ 23 ਅਕਤੂਬਰ ਨੂੰ ਵੈਸਟਰਨ ਡਿਸਟਰਬੈਂਸ ਦੇ ਸਰਗਰਮ ਹੋਣ ਦੀ ਉਮੀਦ ਹੈ, ਜਿਸ ਨਾਲ ਠੰਡ 'ਚ ਵਾਧਾ ਹੋ ਸਕਦਾ ਹੈ। 25 ਅਕਤੂਬਰ ਤੋਂ ਬਾਅਦ ਠੰਡ ਦਾ ਅਸਰ ਵਧਣ ਦੇ ਨਾਲ ਤਾਪਮਾਨ 'ਚ ਤੇਜ਼ੀ ਨਾਲ ਗਿਰਾਵਟ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8