1 ਮਈ ਤੋਂ ਬਦਲ ਜਾਵੇਗਾ ਟ੍ਰੇਨ ਟਿਕਟ ਰਿਜ਼ਰਵੇਸ਼ਨ ਨਾਲ ਜੁੜਿਆ ਇਹ ਨਿਯਮ

Friday, Apr 26, 2019 - 04:30 PM (IST)

1 ਮਈ ਤੋਂ ਬਦਲ ਜਾਵੇਗਾ ਟ੍ਰੇਨ ਟਿਕਟ ਰਿਜ਼ਰਵੇਸ਼ਨ ਨਾਲ ਜੁੜਿਆ ਇਹ ਨਿਯਮ

ਨਵੀਂ ਦਿੱਲੀ — ਭਾਰਤੀ ਰੇਲਵੇ ਵਿਭਾਗ ਆਪਣੇ ਯਾਤਰੀਆਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਲਈ ਸਮੇਂ-ਸਮੇਂ 'ਤੇ ਰੇਲਵੇ ਦੇ ਨਿਯਮਾਂ ਵਿਚ ਬਦਲਾਅ ਕਰਦਾ ਰਹਿੰਦਾ ਹੈ। ਹੁਣ ਵਿਭਾਗ ਨੇ ਯਾਤਰੀ ਵਲੋਂ ਟਿਕਟ ਬੁੱਕ ਕਰਵਾਉਂਦੇ ਸਮੇਂ ਚੁਣੇ ਗਏ ਬੋਰਡਿੰਗ ਸਟੇਸ਼ਨ ਨੂੰ ਬਾਅਦ 'ਚ ਬਦਲਣ ਦੇ ਨਿਯਮਾਂ ਨੂੰ ਅਸਾਨ ਬਣਾਇਆ ਹੈ। 1 ਮਈ ਤੋਂ ਇਹ ਕੰਮ ਅਸਾਨ ਹੋ ਜਾਵੇਗਾ। 

ਪਰ ਇਸ 'ਚ ਇਕ ਸ਼ਰਤ ਹੈ ਕਿ ਇਸ ਟਿਕਟ ਨੂੰ ਕੈਂਸਲ ਕਰਵਾਉਣ 'ਤੇ ਰਿਫੰਡ ਨਹੀਂ ਮਿਲੇਗਾ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿ ਆਉਣ ਵਾਲੀ 1 ਮਈ ਤੋਂ ਰੇਲਵੇ ਦੀ ਟਿਕਟਿੰਗ ਨਾਲ ਜੁੜੇ ਨਿਯਮਾਂ 'ਚ ਕਈ ਤਰ੍ਹਾਂ ਦੇ ਬਦਲਾਅ ਹੋਣ ਵਾਲੇ ਹਨ। 1 ਮਈ ਤੋਂ ਟ੍ਰੇਨ ਦੇ ਚਾਰਟ ਬਣਾਉਣ ਤੋਂ 4 ਘੰਟੇ ਪਹਿਲਾਂ ਤੱਕ ਤੁਸੀਂ ਆਪਣਾ ਬੋਰਡਿੰਗ ਸਟੇਸ਼ਨ ਬਦਲਵਾ ਸਕੋਗੇ। ਹੁਣ ਤੱਕ ਇਸ ਨੂੰ ਸਿਰਫ 24 ਘੰਟੇ ਪਹਿਲਾਂ ਤੱਕ ਬਦਲਿਆ ਜਾ ਸਕਦਾ ਸੀ। ਨਵੇਂ ਨਿਯਮਾਂ ਅਨੁਸਾਰ ਜੇਕਰ ਯਾਤਰਾ ਦੇ ਬੋਰਡਿੰਗ ਸਟੇਸ਼ਨ 'ਚ ਬਦਲਾਅ ਕੀਤਾ ਜਾਂਦਾ ਹੈ ਤਾਂ ਟਿਕਟ ਕੈਂਸਲ 'ਤੇ ਯਾਤਰੀ ਨੂੰ ਪੈਸਾ ਰਿਫੰਡ ਨਹੀਂ ਕੀਤਾ ਜਾਵੇਗਾ।
ਟਿਕਟ ਦੇ ਬਾਅਦ ਵੀ ਬੋਰਡਿੰਗ ਸਟੇਸ਼ਨ ਚੇਂਜ ਜੇਕਰ ਤੁਸੀਂ ਟਿਕਟ ਬੁੱਕ ਕਰਵਾਉਂਦੇ ਸਮੇਂ ਬੋਰਡਿੰਗ ਸਟੇਸ਼ਨ ਦੀ ਚੋਣ ਕੀਤੀ ਹੈ ਪਰ ਬਾਅਦ ਵਿਚ ਤੁਸੀਂ ਇਸ ਵਿਚ ਬਦਲਾਅ ਕਰਵਾਉਣਾ ਚਾਹੁੰਦੇ ਹੋ। ਤਾਂ ਤੁਸੀਂ 1 ਮਈ ਤੋਂ ਇਹ ਬਦਲਾਅ ਦੁਬਾਰਾ ਵੀ ਕਰਵਾ ਸਕਦੇ ਹੋ। ਜਦੋਂਕਿ ਹੁਣ ਤੱਕ ਟਿਕਟ ਬੁਕਿੰਗ ਦੌਰਾਨ ਬੋਰਡਿੰਗ ਸਟੇਸ਼ਨ ਦੀ ਚੋਣ ਕਰਨ ਦੇ ਬਾਅਦ ਦੁਬਾਰਾ 24 ਘੰਟੇ ਬਾਅਦ ਬੋਰਡਿੰਗ ਸਟੇਸ਼ਨ ਵਿਚ ਬਦਲਾਅ ਨਹੀਂ ਕਰਵਾ ਸਕਦੇ ਸੀ।

ਇਸ ਸੰਬੰਧ ਵਿਚ ਰੇਲਵੇ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਯਾਤਰੀਆਂ ਦੀ ਸਹੂਲਤ ਲਈ ਬੋਰਡਿੰਗ ਸਟੇਸ਼ਨ 'ਚ ਬਦਲਾਅ ਦੀ ਮਿਆਦ ਨੂੰ 24 ਘੰਟੇ ਤੋਂ 4 ਘੰਟੇ ਕੀਤਾ ਗਿਆ ਹੈ। 1 ਮਈ ਤੋਂ ਟ੍ਰੇਨ ਚੱਲਣ ਦੇ 4 ਘੰਟੇ ਪਹਿਲਾਂ ਤੱਕ ਬੋਰਡਿੰਗ ਸਟੇਸ਼ਨ 'ਚ ਬਦਲਾਅ ਕੀਤਾ ਜਾ ਸਕੇਗਾ।

- ਜੇਕਰ ਕਿਸੇ ਯਾਤਰੀ ਨੇ ਇਕ ਵਾਰ ਬੋਰਡਿੰਗ ਸਟੇਸ਼ਨ ਵਿਚ ਬਦਲਾਅ ਕੀਤਾ ਹੈ ਤਾਂ ਫਿਰ ਉਹ ਪੁਰਾਣੇ ਬੋਰਡਿੰਗ ਸਟੇਸ਼ਨ ਤੋਂ ਟ੍ਰੇਨ ਨਹੀਂ ਫੜ ਸਕੇਗਾ।
- ਜੇਕਰ ਯਾਤਰੀ ਬੋਰਡਿੰਗ ਸਟੇਸ਼ਨ ਨੂੰ ਚੇਂਜ ਕਰਨ ਤੋਂ ਬਾਅਦ ਪੁਰਾਣੇ ਸਟੇਸ਼ਨ ਤੋਂ ਹੀ ਯਾਤਰਾ ਕਰਦਾ ਹੈ ਤਾਂ ਉਸਨੂੰ ਦੋਵਾਂ ਸਟੇਸ਼ਨਾਂ ਦੇ ਵਿਚਕਾਰ ਦਾ ਕਿਰਾਇਆ ਚੁਕਾਉਣਾ ਹੋਵੇਗਾ।
- ਬੋਰਡਿੰਗ ਸਟੇਸ਼ਨ ਵਿਚ ਸਿਰਫ ਇਕ ਵਾਰ ਹੀ ਬਦਲਾਅ ਕੀਤਾ ਜਾ ਸਕੇਗਾ।
- ਬੋਰਡਿੰਗ ਸਟੇਸ਼ਨ ਨੂੰ ਟ੍ਰੇਨ ਦੇ ਰਵਾਨਾ ਹੋਣ ਤੋਂ 4 ਘੰਟੇ ਪਹਿਲਾਂ ਤੱਕ ਬਦਲਿਆ ਜਾ ਸਕੇਗਾ। 
- ਆਈ-ਟਿਕਟ 'ਤੇ ਆਨਲਾਈਨ ਬੋਰਡਿੰਗ ਪੁਆਇੰਟ ਚੇਂਜ ਕਰਨ ਦਾ ਵਿਕਲਪ ਨਹੀਂ ਮਿਲਦਾ
- ਤਤਕਾਲ ਟਿਕਟ ਬੁਕਿੰਗ 'ਤੇ ਵੀ ਬੋਰਡਿੰਗ ਪੁਆਇੰਟ ਚੇਂਜ ਕਰਨ ਦਾ ਵਿਕਲਪ ਨਹੀਂ ਹੁੰਦਾ। 
- ਬੋਰਡਿੰਗ ਸਟੇਸ਼ਨ ਬਦਲਣ ਲਈ ਯਾਤਰੀ ਨੂੰ ਰਿਜ਼ਰਵੇਸ਼ਨ ਕਾਊਂਟਰ 'ਤੇ ਜਾਣ ਦੀ ਜ਼ਰੂਰਤ ਨਹੀਂ ਹੁੰਦੀ। ਰੇਲਵੇ ਇਨਕੁਆਇਰੀ ਨੰਬਰ -139 'ਤੇ ਕਾਲ ਕਰਕੇ ਜਾਂ ਮੈਸੇਜ ਅਤੇ 0000 ਦੀ ਵੈਬਸਾਈਟ 'ਤੇ ਵੀ ਬੋਰਡਿੰਗ ਬਦਲ ਸਕਦੇ ਹੋ।


Related News