ਇਸ ਬੀਅਰ ''ਚ ਮਿਲਿਆ ਹੁੰਦੈ ਇਨਸਾਨਾਂ ਦਾ ਪਿਸ਼ਾਬ, ਖ਼ਰੀਦਣ ਤੋਂ ਪਹਿਲਾਂ ਜ਼ਰੂਰ ਜਾਣ ਲਓ ਨਾਮ

Wednesday, Sep 11, 2024 - 10:48 PM (IST)

ਨੈਸ਼ਨਲ ਡੈਸਕ- ਬੀਅਰ ਦੀਆਂ ਕਈ ਕਿਸਮਾਂ ਬਾਜ਼ਾਰ ਵਿੱਚ ਉਪਲੱਬਧ ਹਨ। ਵੱਖ-ਵੱਖ ਬ੍ਰਾਂਡ ਵੱਖ-ਵੱਖ ਵਿਸ਼ੇਸ਼ਤਾਵਾਂ ਨਾਲ ਬੀਅਰ ਵੇਚਦੇ ਹਨ ਪਰ ਜੇਕਰ ਅਸੀਂ ਕਹੀਏ ਕਿ ਬਜ਼ਾਰ ਵਿੱਚ ਇੱਕ ਅਜਿਹੀ ਬੀਅਰ ਉਪਲੱਬਧ ਹੈ ਜਿਸ ਵਿੱਚ ਕਈ ਇਨਸਾਨਾਂ ਦਾ ਪਿਸ਼ਾਬ ਮਿਲਾਇਆ ਗਿਆ ਹੈ ਤਾਂ ਕੀ ਹੋਵੇਗਾ। ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਗੱਲ ਨੂੰ ਬੀਅਰ ਬਣਾਉਣ ਵਾਲੀ ਕੰਪਨੀ ਨੇ ਖੁਦ ਸਵੀਕਾਰ ਕਰ ਲਿਆ ਹੈ। ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਜੇਕਰ ਤੁਸੀਂ ਪਿਸ਼ਾਬ ਵਾਲੀ ਬੀਅਰ ਪੀਣ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਕਿਸ ਕੰਪਨੀ ਦੀ ਬੀਅਰ ਤੋਂ ਬਚਣਾ ਚਾਹੀਦਾ ਹੈ।

ਕਿਵੇਂ ਬਣੀ ਪਿਸ਼ਾਬ ਵਾਲੀ ਬੀਅਰ

ਇਸ ਦੀ ਸ਼ੁਰੂਆਤ ਸਾਲ 2017 ਤੋਂ ਹੋਈ। ਦਰਅਸਲ, ਇਸ ਸਾਲ ਸ਼ਰਾਬ ਬਣਾਉਣ ਵਾਲੀ ਇਕ ਕੰਪਨੀ ਨੂੰ ਆਈਡੀਆ ਆਇਆ ਕਿ ਕਿਉਂ ਨਾ ਬੀਅਰ ਬਣਾਉਣ ਲਈ ਇਨਸਾਨਾਂ ਦੇ ਪਿਸ਼ਾਬ ਦੀ ਵਰਤੋਂ ਕੀਤੀ ਜਾਵੇ। ਇਸ ਲਈ ਇਸ ਕੰਪਨੀ ਨੇ ਉੱਤਰੀ ਯੂਰਪ ਦੇ ਸਭ ਤੋਂ ਵੱਡੇ ਮਿਊਜ਼ਿਕ ਫੈਸਟਿਵਲ ਰੋਸਕਿਲੇ 'ਚ ਢੇਰ ਸਾਰੇ ਟਾਇਲੇਟ ਬਣਾਏ ਅਤੇ ਉਨ੍ਹਾਂ 'ਚ ਲੋਕਾਂ ਨੂੰ ਫ੍ਰੀ 'ਚ ਪਿਸ਼ਾਬ ਕਰਨ ਦਿੱਤਾ। ਫਿਰ ਇੱਥੋਂ ਲਗਭਗ 50 ਹਜ਼ਾਰ ਲੀਟਰ ਪਿਸ਼ਾਬ ਇਕੱਠਾ ਕੀਤਾ ਅਤੇ ਉਸ ਤੋਂ ਬੀਅਰ ਦਾ ਨਿਰਮਾਣ ਕਰ ਦਿੱਤਾ। ਸਭ ਤੋਂ ਵੱਡੀ ਗੱਲ ਕਿ ਬੀਅਰ ਬਣਾਉਣ ਵਾਲੀ ਇਸ ਕੰਪਨੀ ਨੂੰ ਸਰਕਾਰ ਵੱਲੋਂ ਮਨਜ਼ੂਰੀ ਵੀ ਮਿਲ ਗਈ ਕਿ ਉਹ ਇਸ ਬੀਅਰ ਨੂੰ ਬਾਜ਼ਾਰ 'ਚ ਵੇਚ ਵੀ ਸਕਦੀ ਹੈ। 

ਪਿਸ਼ਾਬ ਵਾਲੀ ਬੀਅਰ ਦਾ ਨਾਮ

ਅਸੀਂ ਜਿਸ ਬੀਅਰ ਦੀ ਗੱਲ ਕਰ ਰਹੇ ਹਾਂ ਉਹ ਸਿੰਗਾਪੁਰ ਦੀ ਇਕ ਕੰਪਨੀ 'ਚ ਬਣਦੀ ਹੈ। ਹਾਲਾਂਕਿ, ਇਥੇ ਬਣਨ ਤੋਂ ਬਾਅਦ ਇਹ ਦੂਜੇ ਦੇਸ਼ਾਂ 'ਚ ਵੀ ਭੇਜੀ ਜਾਂਦੀ ਹੈ, ਜਿਥੇ ਇਹ ਲੋਕਲ ਬਾਜ਼ਾਰਾਂ 'ਚ ਵਿਕਦੀ ਹੈ। ਦੁਨੀਆਭਰ 'ਚ ਇਸ ਬੀਅਰ ਨੂੰ 'ਨਿਊਬਰੂ' ਜਾਂ ਨੋਰਬਰੋ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਜੇਕਰ ਤੁਸੀਂ ਪਿਸ਼ਾਬ ਵਾਲੀ ਬੀਅਰ ਨਹੀਂ ਪੀਣਾ ਚਾਹੁੰਦੇ ਤਾਂ ਜਦੋਂ ਵੀ ਵਾਈਨ ਸ਼ਾਪ ਜਾਂ ਠੇਕੇ ਤੋਂ ਬੀਅਰ ਲਓ ਤਾਂ ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਉਸ ਵਿਚ ਨਿਊਬਰੂ ਨਾਮ ਦੀ ਬੀਅਰ ਨਾ ਹੋਵੇ।


Rakesh

Content Editor

Related News