ਇਨ੍ਹਾਂ ਲੋਕਾਂ ਨੂੰ ਦੁਬਾਰਾ ਬਣਾਉਣਾ ਪਵੇਗਾ ਜਾਤੀ ਸਰਟੀਫਿਕੇਟ, ਸਰਕਾਰ ਨੇ ਚੁੱਕਿਆ ਵੱਡਾ ਕਦਮ
Saturday, Nov 16, 2024 - 01:09 PM (IST)
ਹਰਿਆਣਾ : ਕਈ ਸਕੀਮਾਂ ਦਾ ਲਾਭ ਲੈਣ ਲਈ ਜਾਤੀ ਸਰਟੀਫਿਕੇਟ ਬਹੁਤ ਜ਼ਰੂਰੀ ਹੁੰਦਾ ਹੈ। ਇਸ ਤੋਂ ਬਿਨਾਂ ਬਹੁਤ ਸਾਰੇ ਸਰਕਾਰੀ ਕੰਮ ਵੀ ਠੱਪ ਹੋ ਜਾਂਦੇ ਹਨ। ਤੁਹਾਨੂੰ ਦੱਸ ਦੇਈਏ ਕਿ ਕਈ ਜਾਤਾਂ ਦੇ ਲੋਕਾਂ ਨੂੰ ਜਾਤੀ ਸਰਟੀਫਿਕੇਟ ਦੁਬਾਰਾ ਬਣਵਾਉਣ ਦੀ ਜ਼ਰੂਰਤ ਹੈ। ਕੁਝ ਜਾਤੀਆਂ ਦੀ ਸੂਚੀ ਹੇਠਾਂ ਦਿੱਤੀ ਗਈ ਹੈ। ਉਨ੍ਹਾਂ ਨੂੰ ਆਪਣਾ ਜਾਤੀ ਸਰਟੀਫਿਕੇਟ ਦੁਬਾਰਾ ਬਣਵਾਉਣਾ ਪਵੇਗਾ। ਪਹਿਲਾਂ ਇਨ੍ਹਾਂ ਜਾਤੀਆਂ ਲਈ ਐਸਸੀ ਸਰਟੀਫਿਕੇਟ ਬਣਾਇਆ ਜਾਂਦਾ ਸੀ ਪਰ ਹੁਣ ਐੱਸਸੀ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਇਸ ਕਾਰਨ ਹੁਣ ਉਨ੍ਹਾਂ ਨੂੰ ਡੀਐੱਸਸੀ ਸਰਟੀਫਿਕੇਟ ਬਣਵਾਉਣਾ ਪਵੇਗਾ।
ਇਹ ਵੀ ਪੜ੍ਹੋ - ਅੱਜ ਜਾਂ ਭਲਕੇ ਪੈ ਸਕਦੈ ਭਾਰੀ ਮੀਂਹ, ਇਸ ਸੂਬੇ ਦੇ 18 ਜ਼ਿਲ੍ਹਿਆਂ 'ਚ ਯੈਲੋ ਅਲਰਟ ਜਾਰੀ
ਇਨ੍ਹਾਂ ਜਾਤੀਆਂ ਨੂੰ ਬਣਵਾਉਣਾ ਪਵੇਗਾ ਡੀਐੱਸਸੀ ਸਰਟੀਫਿਕੇਟ
ਦੱਸ ਦੇਈਏ ਕਿ ਧਾਨਕ, ਬਾਲਮੀਕੀ, ਬੰਗਾਲੀ, ਬਰਾਰ, ਬੁਰਾਰ, ਬਟਵਾਲ, ਬਰਵਾਲਾ, ਬੌਰੀਆ, ਬਾਵੇਰੀਆ, ਬਾਜ਼ੀਗਰ, ਭੰਜਰਾ, ਚਨਾਲ, ਦਾਗ਼ੀ, ਦਾਰੇਨ, ਦੇਹਾ, ਧਾਏ, ਧੀਆ, ਧਰਮੀ, ਧੋਗੜੀ, ਢਾਂਗਰੀ, ਸਿਗੀ. ਡੁਮਨਾ, ਮਹਾਸ਼ਾ, ਡੂਮ, ਗਾਗਰਾ, ਗੰਡੀਲਾ, ਗੰਡੀਲ ਗੌਂਡੇਲਾ, ਕਬੀਰਪੰਥੀ, ਜੁਲਾਹਾ, ਖਟੀਕ, ਕੋਰੀ, ਕੋਲੀ, ਮਾਰੀਜਾ, ਮਾਰੇਚਾ, ਧਾਰਮਿਕ, ਧਾਰਮਿਕ ਸਿੱਖ, ਮੇਘ, ਮੇਘਵਾਲ, ਨਟ, ਓਡ, ਪਾਸੀ, ਪੇਰਨਾ, ਫੇਰੇਰਾ, ਸਨਹਾਈ, ਸਨਹਾਲ, ਸਾਂਸੀ, ਭੇੜਕੁਟ, ਮਨੇਸ਼, ਸੰਸੋਈ, ਸਪੇਲਾ, ਸਪੇਰਾ, ਸਰੇਰਾ, ਸਿਕਲੀਗਰ, ਬਰਿਆਰ, ਸਿਰਕੀਬੰਦ ਆਦਿ ਜਾਤੀ ਦੇ ਲੋਕਾਂ ਨੂੰ ਆਪਣਾ ਡੀਐੱਸਸੀ ਸਰਟੀਫਿਕੇਟ ਬਣਵਾਉਣਾ ਪਵੇਗਾ।
ਇਹ ਵੀ ਪੜ੍ਹੋ - ਹੁਣ ਕੈਸ਼ ਨਾਲ ਨਹੀਂ ਖਰੀਦੀ ਜਾ ਸਕੇਗੀ 'ਸ਼ਰਾਬ', ਸ਼ੌਕੀਨਾਂ ਨੂੰ ਵੱਡਾ ਝਟਕਾ
ਜਾਤੀ ਸਰਟੀਫਿਕੇਟ ਬਣਾਉਣ ਲਈ ਲੋੜੀਂਦੇ ਦਸਤਾਵੇਜ਼
ਦੱਸ ਦੇਈਏ ਕਿ ਜਾਤੀ ਸਰਟੀਫਿਕੇਟ ਬਣਵਾਉਣ ਲਈ ਕੁਝ ਜ਼ਰੂਰੀ ਦਸਤਾਵੇਜ਼ ਦੀ ਜ਼ਰੂਰਤ ਹੈ। ਇਸ ਲਈ ਤੁਹਾਨੂੰ ਆਪਣਾ ਆਧਾਰ ਕਾਰਡ, ਰਾਸ਼ਨ ਕਾਰਡ, ਵੋਟਰ ਆਈ.ਡੀ, ਸਵੈ ਤਸਦੀਕ ਘੋਸ਼ਣਾ ਫਾਰਮ (ਹਲਫਨਾਮਾ), ਪਾਸਪੋਰਟ ਆਕਾਰ ਦੀ ਫੋਟੋ, ਮੋਬਾਇਲ ਨੰਬਰ, ਈਮੇਲ ਪਤਾ ਹੋਣਾ ਚਾਹੀਦਾ ਹੈ।
ਇਹ ਵੀ ਪੜ੍ਹੋ - MRI ਮਸ਼ੀਨ 'ਚ ਪਿਆ ਮਰੀਜ਼ ਮਲਣ ਲੱਗਾ ਜਰਦਾ, ਵੀਡੀਓ ਵਾਇਰਲ, ਡਾਕਟਰ ਤੇ ਲੋਕ ਹੈਰਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8