ਇਹ ਹਨ ਦੁਨੀਆ ਦੇ 14 ਦੇਸ਼ ਜਿੱਥੇ ਹੁਣ ਤਕ ਨਹੀਂ ਪਹੁੰਚਿਆ ਕੋਰੋਨਾ

04/01/2020 11:05:48 PM

ਨਵੀਂ ਦਿੱਲੀ— ਚੀਨ ਤੋਂ ਫੈਲੇ ਕੋਰੋਨਾ ਵਾਇਰਸ ਅੱਜ ਦੁਨੀਆ ਦੇ 200 ਤੋਂ ਜ਼ਿਆਦਾ ਦੇਸ਼ਾਂ 'ਚ ਪਹੁੰਚ ਚੁੱਕਿਆ ਹੈ। ਕੋਰੋਨਾ ਵਾਇਰਸ ਕਾਰਨ ਅਮਰੀਕਾ ਵਰਗਾ ਸ਼ਕਤੀਸ਼ਾਲੀ ਦੇਸ਼ ਵੀ ਇਸ ਦੀ ਲਪੇਟ 'ਚ ਹੈ। ਅਮਰੀਕਾ 'ਚ ਕੋਰੋਨਾ ਦੇ ਪਾਜ਼ੀਟਿਵ ਦੀ ਗਿਣਤੀ 2,05,000 ਤੋਂ ਜ਼ਿਆਦਾ ਪਹੁੰਚ ਗਈ ਹੈ। ਇੱਥੇ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 4,129 ਹੋ ਚੁੱਕੀ ਹੈ। ਦੁਨੀਆ 'ਚ ਕੁਲ 249 ਦੇਸ਼ ਹਨ, ਜਿਨ੍ਹਾਂ 'ਚ 205 ਦੇਸ਼ ਕੋਰੋਨਾ ਦੀ ਮਾਰ ਹੇਠ ਹਨ। ਦਰਅਸਲ ਆਮਤੌਰ 'ਤੇ 195 ਦੇਸ਼ਾਂ ਦੀ ਹੀ ਗਿਣਤੀ ਹੁੰਦੀ ਹੈ ਪਰ ਸੰਯੁਕਤ ਰਾਸ਼ਟਰ ਦੇ ਮੈਂਬਰ (193), ਤਾਈਵਾਨ ਤੇ ਵੇਟਿਕਨ ਸਿਟੀ (2), ਆਸ਼ਰਿਤ ਪ੍ਰਦੇਸ਼ (45), ਆਂਸ਼ਿਕ ਮਾਨਤਾ ਵਾਲੇ ਸੂਬੇ (2), ਅਨਈਨਹੈਬਿਟੇਟ ਪ੍ਰਦੇਸ਼ (6) ਤੇ ਅੰਟਾਕਰਟਿਕਾ ਨੂੰ ਮਿਲਾ ਕੇ ਕੁਲ 249 ਦੇਸ਼ ਹਨ। ਦੁਨੀਆ ਦੇ 249 ਦੇਸ਼ਾਂ 'ਚੋਂ 14 ਦੇਸ਼ਾਂ 'ਚ ਹੁਣ ਤਕ ਕੋਰੋਨਾ ਵਾਇਰਸ ਨਹੀਂ ਪਹੁੰਚਿਆ ਹੈ।
ਇਹ ਹਨ ਉਹ ਦੇਸ਼ ਜਿੱਥੇ ਕੋਰੋਨਾ ਵਾਇਰਸ ਨਹੀਂ ਪਹੁੰਚਿਆ—
1. ਨਾਉਰੂ—
ਨਾਉਰੂ ਨੂੰ ਨਾਉਰੂ ਗਣਰਾਜ ਵੀ ਕਿਹਾ ਜਾਂਦਾ ਹੈ। ਮੈਕ੍ਰੋਨੇਸ਼ੀਆਈ ਦੱਖਣੀ ਪ੍ਰਸ਼ਾਂਤ ਮਹਾਸਾਗਰ 'ਚ ਸਥਿਤ ਇਕ ਦੀਪ ਰਾਸ਼ਟਰ ਹੈ। ਇਸ ਦੇਸ਼ 'ਚ ਕੁੱਲ 14 ਜਿਲੇ ਹਨ। ਨਾਉਰੂ ਦਾ ਹਵਾਈ ਅੱਡਾ ਯਾਰੇਮ ਜਿਲੇ 'ਚ ਹੈ। ਇਸ਼ ਦੇਸ਼ ਦੀ ਕੁੱਲ ਆਬਾਦੀ 2007 ਦੀ ਜਨਗਣਨਾ ਦੇ ਅਨੁਸਾਰ 13,528 ਹੈ।
2. ਤੁਵਾਲੂ—
ਤੁਵਾਲੂ ਦੱਖਣੀ ਪ੍ਰਸ਼ਾਂਤ ਦਾ ਇਕ ਦੀਪ ਰਾਸ਼ਟਰ ਹੈ। ਇਸਦੀ ਰਾਜਧਾਨੀ ਫਨਾਫੁਤੀ ਹੈ। ਸਾਲ 2007 ਦੀ ਜਨਗਣਨਾ ਦੇ ਅਨੁਸਾਰ ਇਸ ਦੀ ਆਬਾਦੀ 11,192 ਹੈ।
3. ਪਲਾਊ—
ਪਲਾਊ 500 ਤੋਂ ਜ਼ਿਆਦਾ ਦੀਪਾਂ ਦਾ ਇਕ ਦੀਪ ਸਮੂਹ ਹੈ, ਜੋ ਪੱਛਮੀ ਪ੍ਰਸ਼ਾਂਤ ਮਹਾਸਾਗਰ 'ਚ ਮਾਈਕ੍ਰੋਨੇਸ਼ੀਆ ਖੇਤਰ ਦਾ ਹਿੱਸਾ ਹੈ। ਇਸਦੀ ਰਾਜਧਾਨੀ ਨਰਗੁਲਮੁਦ, ਮੇਲੇਕੇਕ ਹੈ। 2017 ਦੀ ਜਨਗਣਨਾ ਦੇ ਅਨੁਸਾਰ ਇਸਦੀ ਆਬਾਦੀ 21,729 ਹੈ।
4. ਸੇਂਟ ਕਿਟਸ ਐਂਡ ਨੇਵਿਸ—
ਸੇਂਟ ਕਿਟਸ ਐਂਡ ਨੇਵਿਸ ਇਕ ਦੋਹਰੇ ਦੀਪ ਵਾਲਾ ਰਾਸ਼ਟਰ ਹੈ ਜੋ ਅਟਲਾਂਟਿਕ ਮਹਾਸਾਗਰ ਤੇ ਕੈਰੇਬੀਅਨ ਸਾਗਰ ਦੇ ਵਿਚ ਸਥਿਤ ਹੈ।
5. ਮਾਰਸ਼ਲ ਦੀਪ ਸਮੂਹ—
ਮਾਰਸ਼ਲ ਦੀਪ ਸਮੂਹ ਗਣਰਾਜ ਪ੍ਰਸ਼ਾਂਤ ਮਹਾਸਾਗਰ ਦੇ ਮੱਧ ਇਕ ਮਾਈਕ੍ਰੋਨੇਸ਼ੀਆਈ ਰਾਸ਼ਟਰ ਹੈ। ਇਸਦੀ ਆਬਾਦੀ 53,127 ਹੈ।
6. ਟੋਂਗਾ—
ਇਸ ਦੇਸ਼ ਦੀ ਆਬਾਦੀ 1.08 ਲੱਖ ਹੈ। ਟੋਂਗਾ 170 ਤੋਂ ਜ਼ਿਆਦਾ ਦੱਖਣੀ ਪ੍ਰਸ਼ਾਂਤ ਦੀਪਾਂ ਦਾ ਸੂਬਾ ਹੈ।
7. ਮਾਈਕ੍ਰੋਨੇਸ਼ੀਆ—

ਮਾਈਕ੍ਰੋਨੇਸ਼ੀਆ ਓਸ਼ਿਆਨੀਆ ਦਾ ਇਕ ਉਪਖੇਤਰ ਹੈ। ਜਿਸ 'ਚ ਪ੍ਰਸ਼ਾਂਤ ਮਹਾਸਾਗਰ ਦੇ ਪੱਛਮੀ ਹਿੱਸੇ 'ਚ ਸਥਿਤ ਹਜ਼ਾਰਾਂ ਛੋਟੇ ਦੀਪ ਆਉਂਦੇ ਹਨ। ਇਹ ਚਾਰ ਸੂਬਿਆਂ ਨੂੰ ਮਿਲਾ ਕੇ ਬਣਿਆ ਹੈ।
8. ਕਿਰਿਬਾਤੀ— 
ਕਿਰਿਬਾਤੀ ਦੀ ਆਬਾਦੀ 1,19, 449 ਹੈ। ਕਿਰਿਬਾਤੀ ਮੱਧ ਉਸ਼ਣਕਟਿਬੰਧੀ ਪ੍ਰਸ਼ਾਂਤ ਮਹਾਸਾਗਰ 'ਚ ਸਥਿਤ ਇਕ ਦੀਪ ਦੇਸ਼ ਹੈ।
9. ਸਮੋਆ— 
ਸਮੋਆ 'ਚ ਹੁਣ ਤਕ ਕੋਰੋਨਾ ਦੀ ਪੁਸ਼ਟੀ ਨਹੀਂ ਹੋਈ ਹੈ। ਇੱਥੇ ਫਿਲਹਾਲ ਐਮਰਜੈਂਸੀ ਐਲਾਨ ਕਰ ਦਿੱਤੀ ਗਈ ਹੈ। ਸਮੋਆ ਸੂਬੇ ਨੂੰ ਪਹਿਲਾਂ ਪੱਛਮੀ ਸਮੋਆ ਤੇ ਜਰਮਨ ਸਮੋਆ ਦੇ ਰੂਪ ਨਾਲ ਜਾਣਿਆ ਜਾਂਦਾ, ਜੋ ਦੱਖਣੀ ਪ੍ਰਸ਼ਾਂਤ ਮਹਾਸਾਗਰ ਦੇ ਸਮੋਆਈ ਦੀਪ ਹਿੱਸੇ 'ਚ ਇਕ ਸ਼ਾਸਿਤ ਦੇਸ਼ ਹੈ।
10. ਸਾਓ ਟੋਮੇ ਤੇ ਪ੍ਰਿੰਸਿਪੇ—
ਸਾਓ ਟੋਮੇ ਤੇ ਪ੍ਰਿੰਸਿਪੇ, ਇਕ ਅਫਰੀਕੀ ਦੀਪ ਦੇਸ਼ ਹੈ ਜੋ ਮੈਡੀਟੇਰੀਅਨ ਰੇਖਾ ਦੇ ਨੇੜੇ ਹੈ। ਇਸਦੀ ਆਬਾਦੀ 2.04 ਲੱਖ ਹੈ।
11.ਵਾਨੁਅਤੂ— 
ਵਾਨੁਅਤੂ ਇਕ ਦੱਖਣੀ ਪ੍ਰਸ਼ਾਂਤ ਮਹਾਸਾਗਰ ਰਾਸ਼ਟਰ ਹੈ ਜੋ ਲੱਗਭਗ 80 ਦੀਪਾਂ ਨਾਲ ਬਣਿਆ ਹੈ। ਇਹ 13,00 ਕਿਲੋਮੀਟਰ ਤਕ ਫੈਲਿਆ ਹੋਇਆ ਹੈ। ਇਸ ਦੀ ਰਾਜਧਾਨੀ ਹਾਰਬਰਸਾਈਡ ਪੋਰਟ ਵੇਲ ਹੈ। ਇਸਦੀ ਆਬਾਦੀ 2.76 ਲੱਖ ਹੈ।
12. ਸੋਲੋਮਨ ਆਈਲੈਂਡ—
ਇਸਦੀ ਆਬਾਦੀ 6.11 ਲੱਖ ਹੈ। ਸੋਲੋਮਨ ਦੀਪ, ਦੱਖਣੀ ਪ੍ਰਸ਼ਾਂਤ 'ਚ ਸੈਂਕੜੇ ਦੀਪਾਂ ਦਾ ਇਕ ਰਾਸ਼ਟਰ ਹੈ।
13. ਕੋਮੋਰੋਸ—
ਕੋਮੋਰੋਸ ਅਫਰੀਕਾ ਦੇ ਪੂਰਬੀ ਤਟ 'ਤੇ ਮੌਜੂਦ ਇਕ ਦੀਪ ਸਮੂਹ ਹੈ। ਇਸਦੀ ਰਾਜਧਾਨੀ ਮੋਰੋਨੀ ਹੈ। ਇਸਦੀ ਆਬਾਦੀ 8.14 ਲੱਖ ਹੈ।
14. ਲਿਸੋਟੋ—
ਇਸ ਰਾਸ਼ਟਰ ਦੀ ਆਬਾਦੀ 2.04 ਲੱਖ ਹੈ। ਲੇਸੋਥੋ, ਦੱਖਣੀ ਅਫਰੀਕਾ ਦੇ ਅਧਿਕਾਰ 'ਚ ਆਉਂਦਾ ਹੈ। ਇਸਦੀ ਰਾਜਧਾਨੀ ਮਸੇਰੂ ਹੈ। ਇਸਦੀ ਆਬਾਦੀ 22.3 ਲੱਖ ਹੈ।


Gurdeep Singh

Content Editor

Related News