3 ਦਿਨ ਪਵੇਗਾ ਤੇਜ਼ ਮੀਂਹ, ਜਾਣੋ IMD ਦਾ ਮੌਸਮ ਨੂੰ ਲੈ ਕੇ ਅਪਡੇਟ

Wednesday, Sep 11, 2024 - 12:20 PM (IST)

ਨਵੀਂ ਦਿੱਲੀ- ਬੁੱਧਵਾਰ ਯਾਨੀ ਕਿ ਅੱਜ ਭਾਰਤ ਮੌਸਮ ਵਿਭਾਗ (IMD) ਵਲੋਂ ਅਪਡੇਟ ਜਾਰੀ ਕਰ ਦਿੱਤਾ ਗਿਆ ਹੈ। ਭਾਰਤ ਮੌਸਮ ਵਿਭਾਗ ਨੇ 11, 12 ਅਤੇ 13 ਸਤੰਬਰ ਤੱਕ ਲਈ ਮੀਂਹ ਦਾ 'ਯੈਲੋ ਅਲਰਟ' ਜਾਰੀ ਕੀਤਾ ਹੈ। ਰਾਜਧਾਨੀ ਦਿੱਲੀ 'ਚ 3 ਦਿਨ ਤੇਜ਼ ਮੀਂਹ ਪਵੇਗਾ। ਦਿੱਲੀ-NCR ਦੀਆਂ ਕਈ ਥਾਵਾਂ 'ਤੇ ਗਰਜ ਨਾਲ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ 30 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਬੁੱਧਵਾਰ ਸਵੇਰੇ ਦਿੱਲੀ ਦਾ ਤਾਪਮਾਨ 28 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। 

ਇਹ ਵੀ ਪੜ੍ਹੋ- IMD ਵੱਲੋਂ ਮੋਹਲੇਧਾਰ ਮੀਂਹ ਦੀ ਭਵਿੱਖਬਾਣੀ, 6 ਜ਼ਿਲ੍ਹਿਆਂ 'ਚ 'ਯੈਲੋ ਅਲਰਟ'

ਅੱਜ ਛਾਏ ਰਹਿਣਗੇ ਬੱਦਲ

ਪੂਰਵ ਅਨੁਮਾਨ ਮੁਤਾਬਕ ਬੁੱਧਵਾਰ ਨੂੰ ਬੱਦਲ ਛਾਏ ਰਹਿਣਗੇ। ਹਲਕੇ ਤੋਂ ਦਰਮਿਆਨਾ ਮੀਂਹ ਪੈ ਸਕਦਾ ਹੈ। ਵੱਧ ਤੋਂ ਵੱਧ ਤਾਪਮਾਨ 33 ਅਤੇ ਘੱਟ ਤੋਂ ਘੱਟ ਤਾਪਮਾਨ 24 ਡਿਗਰੀ ਤੱਕ ਰਹਿ ਸਕਦਾ ਹੈ। ਉੱਥੇ ਹੀ 12 ਅਤੇ 13 ਸਤੰਬਰ ਨੂੰ ਵੀ ਮੀਂਹ ਦਾ ਯੈਲੋ ਅਲਰਟ ਹੈ। ਬੱਦਲ ਛਾਏ ਰਹਿਣਗੇ। 14 ਅਤੇ 15 ਸਤੰਬਰ ਨੂੰ ਵੀ ਹਲਕੀ ਬੂੰਦਾਬਾਦੀ ਹੋ ਸਕਦੀ ਹੈ। ਉੱਥੇ ਹੀ 16 ਸਤੰਬਰ ਨੂੰ ਮੌਸਮ ਖ਼ੁਸ਼ਕ ਹੋ ਜਾਵੇਗਾ।

ਇਹ ਵੀ ਪੜ੍ਹੋ- ਪੰਜਾਬ 'ਚ ਮੀਂਹ ਪੈਣ ਨੂੰ ਲੈ ਕੇ ਤਾਜ਼ਾ ਅਪਡੇਟ, ਜਾਣੋ ਮੌਸਮ ਵਿਭਾਗ ਦੀ ਭਵਿੱਖਬਾਣੀ

ਬੰਗਾਲ ਦੀ ਖਾੜੀ 'ਚ ਦਬਾਅ ਗਹਿਰਾਇਆ

ਸਕਾਈਮੇਟ ਮੁਤਾਬਕ ਬੰਗਾਲ ਦੀ ਖਾੜੀ ਉੱਤੇ ਇਕ ਘੱਟ ਦਬਾਅ ਵਾਲਾ ਖੇਤਰ ਬਣ ਗਿਆ ਹੈ। ਇਹ ਸਿਸਟਮ ਹੁਣ ਦੱਖਣੀ-ਪੱਛਮੀ ਉੱਤਰ ਪ੍ਰਦੇਸ਼ ਅਤੇ ਉੱਤਰੀ ਮੱਧ ਪ੍ਰਦੇਸ਼ ਵੱਲ ਵਧ ਰਹੀ ਹੈ। ਇਸ ਕਾਰਨ ਮਾਨਸੂਨ ਦਾ ਟ੍ਰਾਫ ਦਿੱਲੀ ਦੇ ਨੇੜੇ ਆ ਗਿਆ ਹੈ। ਇਸ ਕਾਰਨ 11 ਤੋਂ 13 ਸਤੰਬਰ ਦਰਮਿਆਨ ਦਿੱਲੀ-NCR ਵਿਚ ਗਰਜ ਨਾਲ ਮੀਂਹ ਪਵੇਗਾ। 14 ਸਤੰਬਰ ਤੋਂ ਮੀਂਹ ਘੱਟ ਜਾਵੇਗਾ। ਇਹ 15 ਤੋਂ 17 ਸਤੰਬਰ ਦੇ ਵਿਚਕਾਰ ਹੋਰ ਘੱਟ ਜਾਵੇਗਾ।

ਇਹ ਵੀ ਪੜ੍ਹੋ- ਮੰਕੀਪਾਕਸ ਦਾ ਖ਼ੌਫ; ਸਰਕਾਰ ਨੇ ਸੂਬਿਆਂ ਨੂੰ ਜਾਰੀ ਕੀਤੀ ਐਡਵਾਈਜ਼ਰੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Tanu

Content Editor

Related News