ਨਹਿਰੂ ਦੀ ਗ਼ਲਤੀ ਕਾਰਨ ਬਣਿਆ PoK, ਨਹੀਂ ਤਾਂ ਅੱਜ ਭਾਰਤ ਦਾ ਹਿੱਸਾ ਹੁੰਦਾ: ਅਮਿਤ ਸ਼ਾਹ

12/06/2023 6:07:27 PM

ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਲੋਕ ਸਭਾ ਵਿਚ ਕਿਹਾ ਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਕਾਰਜਕਾਲ ਦੌਰਾਨ ਹੋਈਆਂ ਦੋ 'ਵੱਡੀਆਂ ਭੁੱਲਾਂ' (ਗਲਤੀਆਂ) ਕਾਰਨ ਜੰਮੂ-ਕਸ਼ਮੀਰ ਨੂੰ ਸਾਲਾਂ ਤੱਕ ਭੁਗਤਣਾ ਪਿਆ। ਜੰਮੂ-ਕਸ਼ਮੀਰ ਰਿਜ਼ਰਵੇਸ਼ਨ (ਸੋਧ) ਬਿੱਲ, 2023 ਅਤੇ ਜੰਮੂ-ਕਸ਼ਮੀਰ ਪੁਨਰਗਠਨ (ਸੋਧ) ਬਿੱਲ, 2023 'ਤੇ ਸਦਨ 'ਚ ਹੋਈ ਚਰਚਾ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਨਹਿਰੂ ਦੀਆਂ ਇਹ ਦੋਵੇਂ ਗਲਤੀਆਂ 1947 'ਚ ਆਜ਼ਾਦੀ ਦੇ ਕੁਝ ਸਮੇਂ ਬਾਅਦ ਪਾਕਿਸਤਾਨ ਨਾਲ ਯੁੱਧ ਦੇ ਸਮੇਂ ਜੰਗਬੰਦੀ ਕਰਨਾ ਅਤੇ ਜੰਮੂ ਕਸ਼ਮੀਰ ਦੇ ਮਾਮਲੇ ਨੂੰ ਸੰਯੁਕਤ ਰਾਸ਼ਟਰ ਲਿਜਾਉਣ ਦੀ ਸੀ। ਗ੍ਰਹਿ ਮੰਤਰੀ ਨੇ ਕਿਹਾ ਕਿ ਜੇਕਰ ਜੰਗਬੰਦੀ ਨਾ ਹੋਈ ਹੁੰਦੀ ਤਾਂ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ (ਪੀ.ਓ.ਕੇ.) ਹੋਂਦ ਵਿਚ ਨਹੀਂ ਆਉਂਦਾ। ਕਾਂਗਰਸ ਅਤੇ ਕੁਝ ਹੋਰ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਨਹਿਰੂ ਦੇ ਸੰਦਰਭ 'ਚ ਸ਼ਾਹ ਦੀਆਂ ਟਿੱਪਣੀਆਂ ਦਾ ਵਿਰੋਧ ਕਰਦੇ ਹੋਏ ਸਦਨ 'ਚੋਂ ਵਾਕਆਊਟ ਕਰ ਦਿੱਤਾ। ਅਮਿਤ ਸ਼ਾਹ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2024 'ਚ ਇਕ ਵਾਰ ਫਿਰ ਪ੍ਰਧਾਨ ਮੰਤਰੀ ਬਣਨਗੇ ਅਤੇ 2026 ਤੱਕ ਜੰਮੂ-ਕਸ਼ਮੀਰ 'ਚੋਂ ਅੱਤਵਾਦ ਦਾ ਪੂਰੀ ਤਰ੍ਹਾਂ ਖਾਤਮਾ ਹੋ ਜਾਵੇਗਾ।

ਇਹ ਵੀ ਪੜ੍ਹੋ : PM ਮੋਦੀ ਸਮਝਦੇ ਨੇ ਲੋਕਾਂ ਦਾ ਦਰਦ; ਜੰਮੂ ਕਸ਼ਮੀਰ ਦੇ ਵਾਸੀਆਂ ਨੂੰ ਨਿਆਂ ਦਿਵਾਉਣ ਲਈ ਲਿਆਂਦੇ ਬਿੱਲ: ਅਮਿਤ ਸ਼ਾਹ

ਗ੍ਰਹਿ ਮੰਤਰੀ ਦੇ ਜਵਾਬ ਤੋਂ ਬਾਅਦ ਇਨ੍ਹਾਂ ਦੋਹਾਂ ਬਿੱਲਾਂ ਨੂੰ ਜ਼ੁਬਾਨੀ ਵੋਟ ਨਾਲ ਮਨਜ਼ੂਰੀ ਦੇ ਦਿੱਤੀ ਗਈ। ਜੰਮੂ-ਕਸ਼ਮੀਰ ਦੇ ਇਤਿਹਾਸਕ ਪਰਿਪੇਖ ਦਾ ਹਵਾਲਾ ਦਿੰਦੇ ਹੋਏ ਸ਼ਾਹ ਨੇ ਕਿਹਾ, “ਨਹਿਰੂ ਦੇ ਕਾਰਜਕਾਲ ਦੌਰਾਨ 2 ਵੱਡੀਆਂ ਗਲਤੀਆਂ ਹੋਈਆਂ ਸਨ। ਨਹਿਰੂ ਦੇ ਸਮੇਂ ਦੌਰਾਨ ਕੀਤੀਆਂ ਗਈਆਂ ਗਲਤੀਆਂ ਦਾ ਖਮਿਆਜ਼ਾ ਕਸ਼ਮੀਰ ਨੂੰ ਸਾਲਾਂ ਤੱਕ ਭੁਗਤਣਾ ਪਿਆ। ਪਹਿਲੀ ਅਤੇ ਸਭ ਤੋਂ ਵੱਡੀ ਗਲਤੀ ਇਹ ਸੀ ਕਿ ਜਦੋਂ ਸਾਡੀ ਫ਼ੌਜ ਜਿੱਤ ਰਹੀ ਸੀ, ਪੰਜਾਬ ਦੇ ਇਲਾਕੇ ਵਿਚ ਪਹੁੰਚਦੇ ਹੀ ਜੰਗਬੰਦੀ ਕਰ ਦਿੱਤੀ ਗਈ ਅਤੇ ਪੀ.ਓ.ਕੇ. ਦਾ ਜਨਮ ਹੋਇਆ। ਜੇਕਰ ਜੰਗਬੰਦੀ ਤਿੰਨ ਦਿਨਾਂ ਬਾਅਦ ਹੁੰਦੀ ਤਾਂ ਅੱਜ ਪੀ.ਓ.ਕੇ. ਭਾਰਤ ਦਾ ਹਿੱਸਾ ਹੁੰਦਾ।'' ਉਨ੍ਹਾਂ ਦਾ ਕਹਿਣਾ ਸੀ ਕਿ ਦੂਜਾ 'ਬਲੰਡਰ' ਸੰਯੁਕਤ ਰਾਸ਼ਟਰ 'ਚ ਭਾਰਤ ਦੇ ਅੰਦਰੂਨੀ ਮਾਮਲੇ ਨੂੰ ਲਿਜਾਉਣ ਦਾ ਸੀ। ਸ਼ਾਹ ਨੇ ਕਿਹਾ,''ਮੇਰਾ ਮੰਨਣਾ ਹੈ ਕਿ ਇਸ ਮਾਮਲੇ ਨੂੰ ਸੰਯੁਕਤ ਰਾਸ਼ਟਰ 'ਚ ਨਹੀਂ ਲਿਜਾਇਆ ਜਾਣਾ ਚਾਹੀਦਾ ਸੀ ਪਰ ਜੇਕਰ ਇਸ ਨੂੰ ਲੈ ਕੇ ਜਾਣਾ ਸੀ ਤਾਂ ਸੰਯੁਕਤ ਰਾਸ਼ਟਰ ਦੇ ਚਾਰਟਰ 51 ਦੇ ਤਹਿਤ ਲਿਆ ਜਾਣਾ ਚਾਹੀਦਾ ਸੀ ਪਰ ਇਸ ਨੂੰ ਚਾਰਟਰ 35 ਦੇ ਤਹਿਤ ਲਿਜਾਇਆ ਗਿਆ।'' ਉਨ੍ਹਾਂ ਕਿਹਾ,''ਨਹਿਰੂ ਨੇ ਖੁਦ ਮੰਨਿਆ ਸੀ ਕਿ ਇਹ ਇਕ ਗਲਤੀ ਸੀ ਪਰ ਮੇਰਾ ਮੰਨਦਾ ਹਾਂ ਕਿ ਇਹ ਬਲੰਡਰ ਸੀ।'' ਇਸ ਦੌਰਾਨ ਬੀਜੂ ਜਨਤਾ ਦਲ ਦੇ ਭਰਤਰਿਹਰੀ ਨੇ ਕਿਹਾ ਕਿ ਇਸ ਲਈ 'ਹਿਮਾਲੀਅਨ ਬਲੰਡਰ' (ਵਿਸ਼ਾਲ ਭੁੱਲ) ਦਾ ਪ੍ਰਯੋਗ ਕੀਤਾ ਜਾਂਦਾ ਹੈ ਅਤੇ ਗ੍ਰਹਿ ਮੰਤਰੀ ਚਾਹੁਣ ਤਾਂ ਇਸ ਦਾ ਵੀ ਇਸਤੇਮਾਲ ਕਰ ਸਕਦੇ ਹਨ। ਨਹਿਰੂ ਬਾਰੇ ਸ਼ਾਹ ਦੀਆਂ ਟਿੱਪਣੀਆਂ ਦਾ ਕਾਂਗਰਸ ਦੇ ਮੈਂਬਰਾਂ ਨੇ ਜ਼ੋਰਦਾਰ ਵਿਰੋਧ ਕੀਤਾ ਅਤੇ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਵਿਚਾਲੇ ਤਿੱਖੀ ਬਹਿਸ ਹੋਈ। ਬਾਅਦ ਵਿਚ ਕਾਂਗਰਸ ਅਤੇ ਕੁਝ ਹੋਰ ਵਿਰੋਧੀ ਪਾਰਟੀਆਂ ਦੇ ਮੈਂਬਰ ਸਦਨ ਵਿਚੋਂ ਵਾਕਆਊਟ ਕਰ ਗਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News