ਸ਼ਿੰਦੇ ਨੂੰ ਗ੍ਰਹਿ ਮੰਤਰੀ ਰਹਿੰਦੇ ਸ਼੍ਰੀਨਗਰ ਦੇ ਲਾਲ ਚੌਕ, ਡਲ ਝੀਲ ''ਤੇ ਜਾਣ ''ਚ ਲੱਗਦਾ ਸੀ ਡਰ

Tuesday, Sep 10, 2024 - 06:14 PM (IST)

ਸ਼ਿੰਦੇ ਨੂੰ ਗ੍ਰਹਿ ਮੰਤਰੀ ਰਹਿੰਦੇ ਸ਼੍ਰੀਨਗਰ ਦੇ ਲਾਲ ਚੌਕ, ਡਲ ਝੀਲ ''ਤੇ ਜਾਣ ''ਚ ਲੱਗਦਾ ਸੀ ਡਰ

ਨਵੀਂ ਦਿੱਲੀ (ਵਾਰਤਾ)- ਕਾਂਗਰਸ ਦੇ ਦਿੱਗਜ ਨੇਤਾ ਸੁਸ਼ੀਲ ਕੁਮਾਰ ਸ਼ਿੰਦੇ ਨੂੰ ਗ੍ਰਹਿ ਮੰਤਰੀ ਰਹਿੰਦੇ ਹੋਏ ਜੰਮੂ ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ ਦੇ ਲਾਲ ਚੌਕ ਅਤੇ ਡਲ ਝੀਲ 'ਤੇ ਜਾਣ 'ਚ ਡਰ ਲੱਗਦਾ ਹੈ। ਸ਼ਿੰਦੇ ਨੇ ਇੱਥੇ ਇਕ ਪ੍ਰੋਗਰਾਮ ਦੌਰਾਨ ਕਿਹਾ ਕਿ ਉਨ੍ਹਾਂ ਨੂੰ ਸ਼੍ਰੀਨਗਰ ਦੇ ਲਾਲ ਚੌਕ ਅਤੇ ਡਲ ਝੀਲ ਕੋਲ ਜਾਣ 'ਚ ਡਰ ਲੱਗਦਾ ਸੀ। ਉਨ੍ਹਾਂ ਨੇ ਕਸ਼ਮੀਰੀ ਪੰਡਿਤ ਅਤੇ ਸਿੱਖਿਆ ਸ਼ਾਸਤਰੀ ਵਿਜੇ ਧਰ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਇਕ ਕਿੱਸਾ ਸੁਣਾਇਆ ਅਤੇ ਕਿਹਾ ਕਿ ਉਹ ਹਮੇਸ਼ਾ ਸ਼੍ਰੀ ਧਰ ਨਾਲ ਸਲਾਹ ਕਰਦੇ ਸਨ। ਉਨ੍ਹਾਂ ਕਿਹਾ,''ਜਦੋਂ ਮੈਂ ਗ੍ਰਹਿ ਮੰਤਰੀ ਸੀ, ਉਸ ਦੇ ਪਹਿਲਾਂ ਤੋਂ ਹੀ ਮੈਂ ਸ਼੍ਰੀ ਵਿਜੇ ਧਰ ਕੋਲ ਜਾਂਦਾ ਸੀ ਅਤੇ ਉਨ੍ਹਾਂ ਤੋਂ ਸਲਾਹ ਵੀ ਲੈਂਦਾ ਸੀ। ਉਨ੍ਹਾਂ ਨੇ ਮੈਨੂੰ ਸਲਾਹ ਦਿੱਤੀ ਸੀ ਕਿ ਸੁਸ਼ੀਲ ਇੱਧਰ-ਉੱਧਰ ਨਾ ਭਟਕੋ, ਲਾਲ ਚੌਕ 'ਚ ਜਾ ਕੇ ਉੱਥੇ ਭਾਸ਼ਣ ਦਿਓ, ਕੁਝ ਲੋਕਾਂ ਨੂੰ ਮਿਲੋ ਅਤੇ ਡਲ ਝੀਲ ਕੋਲ ਜਾ ਕੇ ਘੁੰਮੋ, ਉਨ੍ਹਾਂ ਦੀ ਸਲਾਹ 'ਤੇ ਮੈਂ ਉੱਥੇ ਗਿਆ ਅਤੇ ਲੋਕਾਂ ਨੂੰ ਮਿਲਿਆ, ਉਨ੍ਹਾਂ ਨਾਲ ਗੱਲ ਕੀਤੀ। ਉਸ ਸਮੇਂ ਉਨ੍ਹਾਂ ਦੀ ਸਲਾਹ ਨਾਲ ਮੈਨੂੰ ਬਹੁਤ ਪ੍ਰਸਿੱਧੀ ਮਿਲੀ। ਲੋਕਾਂ 'ਚ ਸੰਦੇਸ਼ ਗਿਆ ਕਿ ਇਕ ਅਜਿਹਾ ਗ੍ਰਹਿ ਮੰਤਰੀ ਹੈ, ਜੋ ਬਿਨਾਂ ਡਰ ਦੇ ਸ਼੍ਰੀਨਗਰ ਜਾਂਦਾ ਹੈ ਪਰ ਮੈਂ ਹੀ ਜਾਣਦਾ ਹਾਂ ਕਿ ਉਸ ਸਮੇਂ ਮੇਰੀ ਕੀ ਹਾਲਤ ਸੀ, ਕਿਸ ਨੂੰ ਦੱਸਾਂ ਮੈਂ...।

ਸ਼ਿੰਦੇ ਸੋਮਵਾਰ ਰਾਤ ਇੱਥੇ ਆਪਣੀ ਆਤਮਕਥਾ 'ਫਾਈਵ ਡਿਕੇਡ ਇਨ ਪਾਲੀਟਿਕਸ' ਦੇ ਰਿਲੀਜ਼ ਮੌਕੇ ਆਯੋਜਿਤ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਸੀਨੀਅਰ ਨੇਤਾ ਦਿਗਵਿਜੇ ਸਿੰਘ ਵੀ ਮੌਜੂਦ ਸਨ। ਇਸ ਦੇ ਸਹਿ ਲੇਖਕ ਪ੍ਰਸਿੱਧ ਪੱਤਰਕਾਰ ਰਾਸ਼ਿਦ ਕਿਦਵਈ ਹਨ ਅਤੇ ਇਹ ਕਿਤਾਬ ਅੰਗਰੇਜ਼ੀ ਅਤੇ ਹਿੰਦੀ ਭਾਸ਼ਾ 'ਚ ਪ੍ਰਕਾਸ਼ਿਤ ਹੋਈ ਹੈ। ਸ਼ਿੰਦੇ ਦੇ ਇਸ ਬਿਆਨ ਨੂੰ ਲੈ ਕੇ ਭਾਜਪਾ ਨੇ ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਭਾਜਪਾ ਬੁਲਾਰੇ ਸ਼ਹਿਜਾਦ ਪੂਨਾਵਾਲ ਨੇ ਸੋਸ਼ਲ ਮੀਡੀਆ 'ਤੇ ਕਿਹਾ ਕਿ ਕਾਂਗਰਸ ਨੂੰ ਸ਼ਿੰਦੇ ਦੀਆਂ ਗੱਲਾਂ 'ਤੇ ਧਿਆਨ ਦੇਣਾ ਚਾਹੀਦਾ। ਸੰਯੁਕਤ ਪ੍ਰਗਤੀਸ਼ੀਲ ਗਠਜੋੜ ਦੇ ਸ਼ਾਸਨ ਕਾਲ ਦੇ ਗ੍ਰਹਿ ਮੰਤਰੀ ਸੁਸ਼ੀਲ ਸ਼ਿੰਦੇ ਨੇ ਮੰਨਿਆ ਕਿ ਉਹ ਜੰਮੂ ਕਸ਼ਮੀਰ ਜਾਣ ਤੋਂ ਡਰਦੇ ਸਨ। ਉਨ੍ਹਾਂ ਕਿਹਾ ਕਿ ਹੁਣ ਕਾਂਗਰਸ ਨੇਤਾ ਰਾਹੁਲ ਗਾਂਧੀ ਆਰਾਮ ਨਾਲ ਕਸ਼ਮੀਰ 'ਚ ਭਾਰਤ ਜੋੜੇ ਯਾਤਰਾ ਅਤੇ ਸਨੋ ਫਾਈਟਿੰਗ ਕਰਦੇ ਦਿੱਸੇ! ਪਰ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਇਕ ਵਾਰ ਫਿਰ ਜੰਮੂ ਕਸ਼ਮੀਰ ਨੂੰ ਅੱਤਵਾਦ ਦੇ ਦਿਨਾਂ 'ਚ ਵਾਪਸ ਲਿਜਾਉਣਾ ਚਾਹੁੰਦੇ ਹਨ। ਦੱਸਣਯੋਗ ਹੈ ਕਿ ਸ਼੍ਰੀ ਸ਼ਿੰਦੇ ਸ਼੍ਰੀ ਮਨਮੋਹਨ ਸਿੰਘ ਦੇ ਸ਼ਾਸਨਕਾਲ 'ਚ 31 ਜੁਲਾਈ 2012 ਤੋਂ 26 ਮਈ 2014 ਕੇਂਦਰੀ ਗ੍ਰਹਿ ਮੰਤਰੀ ਰਹੇ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News