ਵਿਨੇਸ਼ ਫੋਗਾਟ ਨੂੰ ਅਯੋਗ ਕਰਾਰ ਦੇਣ ''ਤੇ ਵਿਜ ਨੇ ਜਤਾਇਆ ਅਫਸੋਸ, ਵਿਰੋਧੀ ਧਿਰ ਨੂੰ ਦਿੱਤੀ ਇਹ ਨਸੀਹਤ

Wednesday, Aug 07, 2024 - 06:02 PM (IST)

ਹਰਿਆਣਾ (ਵਾਰਤਾ)- ਹਰਿਆਣਾ ਦੇ ਸਾਬਕਾ ਖੇਡ ਮੰਤਰੀ ਅਨਿਲ ਵਿਜ ਨੇ ਪਹਿਲਵਾਨ ਵਿਨੇਸ਼ ਫੋਗਾਟ ਦੇ ਓਲੰਪਿਕ 'ਚ ਅਯੋਗ ਕਰਾਰ ਦਿੱਤੇ ਜਾਣ 'ਤੇ ਅਫ਼ਸੋਸ ਜ਼ਾਹਰ ਕਰਦੇ ਹੋਏ ਵਿਰੋਧੀ ਧਿਰ ਨੂੰ ਨਸੀਹਤ ਦਿੱਤੀ ਕਿ ਖੇਡ 'ਚ ਰਾਜਨੀਤੀ ਨਹੀਂ ਹੋਣੀ ਚਾਹੀਦੀ। ਵਿਜ ਨੇ ਕਿਹਾ,''ਇਹ ਬਹੁਤ ਹੀ ਹੈਰਾਨੀਜਨਕ ਹੈ ਅਤੇ ਖੇਦਜਨਕ ਵੀ ਹੈ, ਕਿਉਂਕਿ ਸਾਡਾ ਦੇਸ਼ ਉਮੀਦ ਲਗਾ ਕੇ ਬੈਠਾ ਸੀ, ਉਮੀਦ ਹੀ ਨਹੀਂ ਲੋਕਾਂ ਨੂੰ ਭਰੋਸਾ ਸੀ ਪਰ ਅੱਜ ਲੋਕ ਕਾਫ਼ੀ ਦੁਖੀ ਹਨ।'' ਉਨ੍ਹਾਂ ਨੇ ਵਿਰੋਧੀ ਧਿਰ ਨੂੰ ਵੀ ਨਸੀਹਤ ਦਿੱਤੀ ਕਿ ਖੇਡ ਨੂੰ ਖੇਡ ਰਹਿਣ ਦੇਣਾ ਚਾਹੀਦਾ, ਰਾਜਨੀਤੀ 'ਚ ਖੇਡ ਹੁੰਦੇ ਦੇਖਿਆ ਹੈ ਪਰ ਖੇਡ 'ਚ ਰਾਜਨੀਤੀ ਨਹੀਂ ਹੋਣੀ ਚਾਹੀਦੀ।''

ਅਨਿਲ ਵਿਜ ਨੇ ਕਿਹਾ,''ਵਿਨੇਸ਼ ਦੀ ਕੁਸ਼ਤੀ ਮੈਂ ਵੀ ਦੇਖੀ ਹੈ ਕਿ ਕਿੰਨੀ ਫੁਰਤੀ ਨਾਲ ਵਿਰੋਧੀ ਨੂੰ ਹਰਾਇਆ ਹੈ, ਇਸ ਲਈ ਮੈਨੂੰ ਪੂਰਾ ਭਰੋਸਾ ਸੀ ਕਿ ਉਹ ਗੋਲਡ ਮੈਡਲ ਲੈ ਕੇ ਆਏਗੀ ਪਰ ਅੱਜ ਪੂਰਾ ਦੇਸ਼ ਦੁਖੀ ਹੈ।'' ਵਿਜ ਨੇ ਵਿਰੋਧੀ ਧਿਰ ਨੂੰ ਵੀ ਨਸੀਹਤ ਦਿੱਤੀ ਕਿ ਖੇਡ ਨੂੰ ਖੇਡ ਰਹਿਣ ਦੇਣਾ ਚਾਹੀਦਾ, ਰਾਜਨੀਤੀ 'ਚ ਖੇਡ ਹੁੰਦੇ ਦੇਖਿਆ ਹੈ ਪਰ ਖੇਡ 'ਚ ਰਾਜਨੀਤੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ,''ਵਿਨੇਸ਼ ਦੇਸ਼ ਦੀ ਧੀ ਹੈ, ਕੀ ਉਨ੍ਹਾਂ ਨੂੰ ਦੁੱਖ ਨਹੀਂ ਹੈ, ਕੀ ਤੁਸੀਂ ਦੇਸ਼ ਦੀ ਧੀ 'ਤੇ ਰਾਜਨੀਤੀ ਕਰਨਾ ਚਾਹੁੰਦੇ ਹੋ। ਆਮ ਆਦਮੀ ਪਾਰਟੀ ਵਾਲਿਆਂ ਨੂੰ, ਕਾਂਗਰਸ ਨੂੰ ਜਾਂ ਅਖਿਲੇਸ਼ ਦੀ ਪਾਰਟੀ ਦੇ ਲੋਕਾਂ ਨੂੰ ਚਾਹੀਦਾ, ਉੱਥੇ ਜਾਣ ਅਤੇ ਮੈਡਲ ਲੈ ਕੇ ਆਉਣ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News