ਨਵੇਂ ਸੰਸਦ ਭਵਨ ’ਚ ਹੁੰਦੇ ਹੀ ਘੁਟਣ, ਸੱਤਾ ਤਬਦੀਲੀ ਤੋਂ ਬਾਅਦ ਇਸ ਦੀ ਬਿਹਤਰ ਵਰਤੋਂ ਹੋਵੇਗੀ : ਕਾਂਗਰਸ

Saturday, Sep 23, 2023 - 06:20 PM (IST)

ਨਵੇਂ ਸੰਸਦ ਭਵਨ ’ਚ ਹੁੰਦੇ ਹੀ ਘੁਟਣ, ਸੱਤਾ ਤਬਦੀਲੀ ਤੋਂ ਬਾਅਦ ਇਸ ਦੀ ਬਿਹਤਰ ਵਰਤੋਂ ਹੋਵੇਗੀ : ਕਾਂਗਰਸ

ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਨੇ ਸੰਸਦ ਨਵੇਂ ਭਵਨ ਦੇ ਡਿਜ਼ਾਇਨ ਨੂੰ ਲੈ ਕੇ ਸ਼ਨੀਵਾਰ ਨੂੰ ਸਵਾਲ ਖੜੇ ਕਰਦੇ ਹੋਏ ਦਾਅਵਾ ਕੀਤਾ ਕਿ ਦੋਵੇਂ ਸਦਨਾਂ ਵਿਚਾਲੇ ਤਾਲਮੇਲ ਖ਼ਤਮ ਹੋ ਗਿਆ ਹੈ ਅਤੇ ਇਸ 'ਚ ਘੁਟਣ ਮਹਿਸੂਸ ਹੁੰਦੀ ਹੈ ਜਦਕਿ ਪੁਰਾਣੇ ਭਵਨ ਵਿਚ ਖੁੱਲ੍ਹੇਪਣ ਦਾ ਅਹਿਸਾਸ ਹੁੰਦਾ ਸੀ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਵੀ ਕਿਹਾ ਕਿ 2024 ’ਚ ਸੱਤਾ ਤਬਦੀਲੀ ਤੋਂ ਬਾਅਦ ਨਵੇਂ ਸੰਸਦ ਭਵਨ ਦੀ ਬਿਹਤਰ ਵਰਤੋਂ ਹੋ ਸਕੇਗੀ। 

PunjabKesari

ਰਮੇਸ਼ ਨੇ ‘ਐਕਸ’ ’ਤੇ ਪੋਸਟ ਕੀਤਾ ਕਿ ਸ਼ਾਨਦਾਰ ਪ੍ਰਚਾਰ-ਪ੍ਰਸਾਰ ਨਾਲ ਸੰਸਦ ਭਵਨ ਦਾ ਕੀਤਾ ਉਦਘਾਟਨ ਪ੍ਰਧਾਨ ਮੰਤਰੀ ਦੇ ਉਦੇਸ਼ਾਂ ਨੂੰ ਸਪਸ਼ਟ ਤੌਰ ’ਤੇ ਦਿਖਾਉਂਦਾ ਹੈ। ਇਸ ਨੂੰ ‘ਮੋਦੀ ਮਲਟੀਪਲੈਕਸ’ ਜਾਂ ‘ਮੋਦੀ ਮੈਰੀਅਟ’ ਕਿਹਾ ਜਾਣਾ ਚਾਹੀਦਾ। 4 ਦਿਨਾਂ ’ਚ ਮੈਂ ਦੇਖਿਆ ਕਿ ਦੋਹਾਂ ਸਦਨਾਂ ਦੇ ਅੰਦਰ ਅਤੇ ਲਾਬੀ ਵਿਚ ਗੱਲਬਾਤ ਅਤੇ ਸੰਵਾਦ ਖ਼ਤਮ ਹੋ ਗਿਆ ਹੈ। ਉਨ੍ਹਾਂ ਨੇ ਦਾਅਵਾ ਕੀਤਾ,''ਹਾਲ ਦੇ ਕੰਪੈਕਟ ਨਹੀਂ ਹੋਣ ਨਾਲ ਇਕ-ਦੂਜੇ ਨੂੰ ਦੇਖਣ ਲਈ ਦੂਰਬੀਨ ਦੀ ਲੋੜ ਹੁੰਦੀ ਹੈ। ਪੁਰਾਣੇ ਸੰਸਦ ਭਵਨ ਦੀਆਂ ਕਈ ਵਿਸ਼ੇਸ਼ਤਾਵਾਂ ਸਨ। ਇਕ ਵਿਸ਼ੇਸ਼ਤਾ ਇਹ ਵੀ ਸੀ ਕਿ ਉੱਥੇ ਗੱਲਬਾਤ ਦੀ ਚੰਗੀ ਸਹੂਲਤ ਸੀ। ਦੋਹਾਂ ਸਦਨਾਂ, ਸੈਂਟਰਲ ਹਾਲ ਅਤੇ ਗਲਿਆਰਿਆਂ ਦਰਮਿਆਨ ਆਉਣਾ-ਜਾਣਾ ਸੌਖਾ ਸੀ। ਨਵਾਂ ਭਵਨ ਸੰਸਦ ਦੇ ਸੰਚਾਲਨ ਨੂੰ ਸਫ਼ਲ ਬਣਾਉਣ ਲਈ ਜ਼ਰੂਰੀ ਜੁੜਾਵ ਨੂੰ ਕਮਜ਼ੋਰ ਕਰਦਾ ਹੈ। ਦੋਹਾਂ ਸਦਨਾਂ ਵਿਚਾਲੇ ਆਸਾਨੀ ਨਾਲ ਹੋਣ ਵਾਲਾ ਤਾਲਮੇਲ ਹੁਣ ਬੇਹੱਦ ਕਠਿਨ ਹੋ ਗਿਆ ਹੈ।''

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

DIsha

Content Editor

Related News