ਪੰਜਾਬ ''ਚ ''ਆਪ'' ਨੂੰ ਰੋਕਣ ਲਈ ਈ.ਵੀ.ਐੱਮ. ''ਚ ਗੜਬੜ- ਕੇਜਰੀਵਾਲ

03/15/2017 12:30:23 PM

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ''ਚ ਆਮ ਆਦਮੀ ਪਾਰਟੀ (ਆਪ) ਨੂੰ ਹਰਾਉਣ ਲਈ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐੱਮ.) ''ਚ ਵੱਡੇ ਪੈਮਾਨੇ ''ਤੇ ਗੜਬੜੀ ਕੀਤੇ ਜਾਣ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਇਸ ਰਾਹੀਂ ''ਆਪ'' ਦਾ 25 ਫੀਸਦੀ ਵੋਟ ਅਕਾਲੀ-ਭਾਜਪਾ ਗਠਜੋੜ ਨੂੰ ਟਰਾਂਸਫਰ ਕੀਤਾ ਗਿਆ। ਪੰਜਾਬ ''ਚ ਪਾਰਟੀ ਨੂੰ ਮਿਲੀ ਕਰਾਰੀ ਹਾਰ ''ਤੇ ਮੁੱਖ ਮੰਤਰੀ ਕੇਜਰੀਵਾਲ ਨੇ ਈ.ਵੀ.ਐੱਮ. ਰਾਹੀਂ ਵੋਟਿੰਗ ਕਰਵਾਉਣ ''ਤੇ ਵੱਡੇ ਸਵਾਲ ਚੁੱਕੇ। ਉਨ੍ਹਾਂ ਨੇ ਕਿਹਾ ਕਿ ਜਿਸ ਤਰੀਕੇ ਨਾਲ ਪੰਜਾਬ ਦੇ ਚੋਣ ਨਤੀਜੇ ਆਏ ਹਨ, ਉਸ ਕਾਰਨ ਈ.ਵੀ.ਐੱਮ. ਤੋਂ ਲੋਕਾਂ ਦਾ ਭਰੋਸਾ ਉੱਠ ਗਿਆ ਹੈ ਅਤੇ ਇਸ ''ਚ ਕੁਝ ਨਾ ਕੁਝ ਗੜਬੜ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਆਏ ਸਾਰੇ ਸਰਵੇਖਣਾਂ ਅਤੇ ਲੋਕਾਂ ਦਾ ਇਹ ਕਹਿਣਾ ਸੀ ਕਿ ਪੂਰੇ ਪੰਜਾਬ ''ਚ ''ਆਪ'' ਪਾਰਟੀ ਜਿੱਤ ਰਹੀ ਹੈ ਪਰ ਨਤੀਜਿਆਂ ''ਤੇ ਬਹੁਤ ਹੈਰਾਨੀ ਹੋਈ ਹੈ। ਉਨ੍ਹਾਂ ਨੇ ਅਕਾਲੀ-ਭਾਜਪਾ ਗਠਜੋੜ ਨੂੰ 31 ਫੀਸਦੀ ਵੋਟ ਮਿਲਣ ''ਤੇ ਹੈਰਾਨੀ ਜ਼ਾਹਰ ਕਰਦੇ ਹੋਏ ਕਿਹਾ ਕਿ ਇਸ ਗਠਜੋੜ ਨੂੰ 5-6 ਫੀਸਦੀ ਵੋਟ ਮਿਲਣਾ ਚਾਹੀਦਾ ਸੀ। ਕਿਤੇ ਅਜਿਹਾ ਤਾਂ ਨਹੀਂ ਹੈ ਕਿ ''ਆਪ'' ਨੂੰ ਹਰਾਉਣ ਲਈ ਈ.ਵੀ.ਐੱਮ. ਦੇ ਮਾਧਿਅਮ ਨਾਲ ਪਾਰਟੀ ਦਾ 25 ਫੀਸਦੀ ਵੋਟ ਗਠਜੋੜ ਨੂੰ ਟਰਾਂਸਫਰ ਕੀਤਾ ਗਾ। ਸ਼੍ਰੀ ਕੇਜਰੀਵਾਲ ਨੇ ਕਿਹਾ ਕਿ ਪਾਰਟੀ ਦੇ ਨਤੀਜਿਆਂ ਦਾ ਬੂਥਵਾਰ ਵਿਸ਼ਲੇਸ਼ਣ ਕੀਤਾ ਹੈ ਅਤੇ ਇਸ ਨਾਲ ਉਸ ਦੇ ਈ.ਵੀ.ਐੱਮ. ''ਚ ਗੜਬੜੀਆਂ ਦੇ ਸ਼ੱਕ ਨੂੰ ਜ਼ੋਰ ਮਿਲਿਆ ਹੈ। ਕਈ ਬੂਥ ਅਜਿਹੇ ਹਨ, ਜਿੱਥੇ ਵੱਡੀ ਗਿਣਤੀ ''ਚ ''ਆਪ'' ਦੇ ਵਲੰਟੀਅਰ ਸਨ ਪਰ ਉਨ੍ਹਾਂ ਨੂੰ ਗਿਣੇ-ਚੁਣੇ ਵੋਟ ਮਿਲੇ। ਪੰਜਾਬ ''ਚ ਪਾਰਟੀ ਦੀ ਹਾਰ ਸਮਝ ਤੋਂ ਪਰੇ ਹੈ। ਇਹ ਕਿਹਾ ਜਾ ਰਿਹਾ ਸੀ ਕਿ ਮਾਲਵਾ ਖੇਤਰ ''ਚ ਪਾਰਟੀ ਸਭ ਤੋਂ ਅੱਗੇ ਹੈ ਪਰ ਉੱਥੋਂ ਦੇ ਨਤੀਜੇ ਵੀ ਉਲਟ ਆਏ ਹਨ।
ਇਹ ਪੁੱਛੇ ਜਾਣ ''ਤੇ ਕਿ ਦਿੱਲੀ ਅਤੇ ਬਿਹਾਰ ਦੀਆਂ ਵਿਧਾਨ ਸਭਾ ਚੋਣ ਨਤੀਜਿਆਂ ''ਤੇ ਕਿਸੇ ਨੇ ਈ.ਵੀ.ਐੱਮ. ਨੂੰ ਲੈ ਕੇ ਸਵਾਰ ਕਿਉਂ ਨਹੀਂ ਚੁੱਕੇ ਸਨ, ਸ਼੍ਰੀ ਕੇਜਰੀਵਾਲ ਨੇ ਕਿਹਾ ਕਿ ਉਸ ਸਮੇਂ ਭਰੋਸਾ ਸੀ ਕਿ ਉਹ ਪੂਰੀ ਤਰ੍ਹਾਂ ਜਿੱਤ ਰਹੇ ਹਨ, ਇਸ ਲਈ ਇਸ ਤਰ੍ਹਾਂ ਦੀ ਗੜਬੜੀ ਨਹੀਂ ਕਰਵਾਈ ਗਈ। ਉਨ੍ਹਾਂ ਨੇ ਕਿਹਾ,''''ਮੇਰਾ ਮੰਨਣਾ ਹੈ ਕਿ ਅਸੀਂ ਜਿੱਤ ਰਹੇ ਸੀ ਅਤੇ ਈ.ਵੀ.ਐੱਮ ''ਚ ਗੜਬੜੀ ਦੇ ਅਸਲੀ ਕਾਰਨ ਕੀ ਸੀ, ਇਸ ਦਾ ਮੈਨੂੰ ਪਤਾ ਨਹੀਂ ਹੈ। ਜੇਕਰ ਈ.ਵੀ.ਐੱਮ. ''ਚ ਗੜਬੜੀ ਕੀਤੀ ਜਾਂਦੀ ਹੈ ਤਾਂ ਚੋਣਾਂ ਦਾ ਕੀ ਮਤਲਬ। ਉਨ੍ਹਾਂ ਨੇ ਦੋਸ਼ ਲਾਇਆ ਕਿ ''ਆਪ'' ਪਾਰਟੀ ਨੂੰ ਪੰਜਾਬ ''ਚ ਸੱਤਾ ਤੋਂ ਬਾਹਰ ਰੱਖਣ ਲਈ ਸਾਰਾ ਖੇਡ ਖੇਡਿਆ ਗਿਆ। ਜ਼ਿਕਰਯੋਗ ਹੈ ਕਿ 5 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਅਤੇ ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਈ.ਵੀ.ਐੱਮ. ''ਚ ਗੜਬੜੀਆਂ ਦਾ ਮੁੱਦਾ ਚੁੱਕਿਆ ਸੀ। ਸ਼੍ਰੀ ਕੇਜਰੀਵਾਲ ਨੇ ਵੀ ਦਿੱਲੀ ਦੇ ਤਿੰਨਾਂ ਨਿਗਮਾਂ ਦੀਆਂ ਚੋਣਾਂ ਈ.ਵੀ.ਐੱਮ. ਦੀ ਬਜਾਏ ਬੈਲਟ ਪੇਪਰਾਂ ਨਾਲ ਕਰਵਾਉਣ ਲਈ ਮੰਗਲਵਾਰ ਨੂੰ ਰਾਜ ਚੋਣ ਕਮਿਸ਼ਨ ਨੂੰ ਪੱਤਰ ਲਿਖਿਆ ਸੀ। ਦਿੱਲੀ ਕਾਂਗਰਸ ਚੇਅਰਮੈਨ ਅਜੇ ਮਾਕਨ ਨੇ ਵੀ ਤਿੰਨਾਂ ਨਿਗਮਾਂ ਦੀਆਂ ਚੋਣਾਂ ਬੈਲਟ ਪੇਪਰ ਨਾਲ ਕਰਵਾਉਣ ਦੀ ਮੰਗ ਕਰਦੇ ਹੋਏ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਸੀ। ਹਾਲਾਂਕਿ ਰਾਜ ਚੋਣ ਕਮਿਸ਼ਨ ਨੇ ਮੰਗਲਵਾਰ ਨੂੰ ਨਿਗਮ ਚੋਣਾਂ ਦਾ ਐਲਾਨ ਕਰਦੇ ਹੋਏ ਵੋਟਿੰਗ ਈ.ਵੀ.ਐੱਮ. ਰਾਹੀਂ ਹੀ ਕਰਵਾਉਣ ਦੀ ਗੱਲ ਕਹੀ ਹੈ।


Disha

News Editor

Related News