ਬਿਨ੍ਹਾ ਮਾਸਕ ਲਗਾ ਘੁੰਮ ਰਹੇ ਨੌਜਵਾਨਾਂ ਨੂੰ ਟੋਕਿਆ ਤਾਂ ਮਾਰੀ ਗੋਲੀ
Thursday, Apr 09, 2020 - 01:31 AM (IST)
ਜੀਂਦ— ਕੋਰੋਨਾ ਵਾਇਰਸ ਦੇ ਚਲਦੇ ਜੀਂਦ ਜ਼ਿਲ੍ਹੇ ਦੇ ਘਿਮਾਣਾ ਪਿੰਡ 'ਚ ਬਿਨ੍ਹਾ ਮਾਸਕ ਲਗਾ ਘੁੰਮ ਰਹੇ ਨੌਜਵਾਨਾਂ ਨੂੰ ਟੋਕਣਾ ਇਕ ਨੌਜਵਾਨ ਨੂੰ ਮਹਿੰਗਾ ਪੈ ਗਿਆ। ਦੋਸ਼ ਹੈ ਕਿ ਜਿਨ੍ਹਾਂ ਨੌਜਵਾਨਾਂ ਨੂੰ ਵਿਅਕਤੀ ਨੇ ਦਿਨ 'ਚ ਰੋਕਿਆ ਸੀ ਉਸ ਦੇ ਪਰਿਵਾਰ ਵਾਲਿਆਂ ਨੇ ਰਾਤ ਨੂੰ ਗੋਲੀ ਮਾਰ ਦਿੱਤੀ। ਗੋਲੀ ਮਾਰਨ ਦਾ ਦੋਸ਼ ਮਹਿਲਾ ਸਰਪੰਚ ਦੇ ਪਤੀ ਸਮੇਤ ਚਾਰ ਲੋਕਾਂ 'ਤੇ ਹੈ। ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਨੌਜਵਾਨ ਦੀ ਹਾਸਲ ਗੰਭੀਰ ਹੈ ਤੇ ਉਸ ਨੂੰ ਰੋਹਤਕ ਪੀ. ਜੀ. ਆਈ. ਰੈਫਰ ਕੀਤਾ ਗਿਆ ਹੈ।