ਮੋਨਾਲੀਸਾ ਪਿੱਛੇ ਪਾਗ਼ਲ ਹੋਈ ਦੁਨੀਆ, ਜਾਨ ਬਚਾ ਕੇ ਭੱਜ ਰਹੀ ਦਾ ਵੀਡੀਓ ਵਾਇਰਲ
Wednesday, Jan 22, 2025 - 11:30 AM (IST)
ਮੁੰਬਈ- ਪ੍ਰਯਾਗਰਾਜ 'ਚ ਆਯੋਜਿਤ ਦੁਨੀਆ ਦੇ ਸਭ ਤੋਂ ਵੱਡੇ ਮੇਲੇ ਮਹਾਕੁੰਭ 'ਚ ਵਾਇਰਲ ਲੜਕੀ ਮੋਨਾਲੀਸਾ ਲਈ ਉਸ ਦੀ ਖੂਬਸੂਰਤੀ ਮਹਿੰਗੀ ਪੈ ਰਹੀ ਹੈ। ਨੀਲੀਆਂ ਅਤੇ ਆਕਰਸ਼ਕ ਅੱਖਾਂ ਵਾਲੀ ਇਹ ਲੜਕੀ ਦੁਨੀਆਂ ਦਾ ਕਾਫੀ ਧਿਆਨ ਖਿੱਚ ਰਹੀ ਹੈ। ਲੋਕ ਇਸ ਨੂੰ ਬਾਲੀਵੁੱਡ ਅਦਾਕਾਰਾਂ ਤੋਂ ਵੀ ਖੂਬਸੂਰਤ ਕਹਿ ਰਹੇ ਹਨ।ਇੰਦੌਰ ਤੋਂ ਕੁੰਭ ਮੇਲੇ 'ਚ ਹਾਰ ਵੇਚਣ ਆਈ ਮੋਨਾਲੀਸਾ ਦੀ ਜਾਨ ਖਤਰੇ 'ਚ ਹੈ। ਵਾਇਰਲ ਗਰਲ ਦੇ ਮਹਾਕੁੰਭ ਦੇ ਵੀਡੀਓ ਇੱਕ ਤੋਂ ਬਾਅਦ ਇੱਕ ਵਾਇਰਲ ਹੋ ਰਹੇ ਹਨ। ਮੌਨੀ ਭੌਂਸਲੇ ਨੂੰ ਦੇਖਣ ਲਈ ਲੋਕ ਮਹਾਕੁੰਭ ਵੱਲ ਦੌੜ ਰਹੇ ਹਨ। ਇਸ ਦੇ ਨਾਲ ਹੀ ਵਾਇਰਲ ਲੜਕੀ ਨੂੰ ਲੋਕਾਂ ਦੀ ਭਾਰੀ ਭੀੜ ਤੋਂ ਆਪਣੇ ਆਪ ਨੂੰ ਬਚਾਉਣਾ ਪਿਆ। ਅਜਿਹੇ ਵਿੱਚ ਕੁੰਭ ਤੋਂ ਇੱਕ ਵੀਡੀਓ ਸਾਹਮਣੇ ਆਇਆ ਹੈ। ਵਾਇਰਲ ਹੋਈ ਇਸ ਵੀਡੀਓ 'ਚ ਲੜਕੀ ਭੀੜ ਦਾ ਸ਼ਿਕਾਰ ਹੁੰਦੀ ਨਜ਼ਰ ਆ ਰਹੀ ਹੈ।
ਮੋਨਾਲੀਸਾ ਲਈ ਪਾਗ਼ਲ ਹੋਈ ਦੁਨੀਆ
ਵਾਇਰਲ ਵੀਡੀਓ ਨੂੰ ਵਾਇਸ ਆਫ ਰਾਜਸਥਾਨ ਨਾਮ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ 'ਚ ਤੁਸੀਂ ਦੇਖੋਂਗੇ ਕਿ ਮੋਨਾਲੀਸਾ ਦੇ ਨਾਂ ਨਾਲ ਜਾਣੀ ਜਾਂਦੀ ਵਾਇਰਲ ਲੜਕੀ ਨੂੰ ਦੇਖਣ ਲਈ ਲੋਕਾਂ ਦੀ ਭੀੜ ਇਕੱਠੀ ਹੋ ਰਹੀ ਹੈ ਅਤੇ ਇਸ ਦੇ ਨਾਲ ਹੀ ਲਾਲ ਸੂਟ ਪਹਿਨੀ ਵਾਇਰਲ ਲੜਕੀ ਬਚਦੀ ਨਜ਼ਰ ਆ ਰਹੀ ਹੈ ਅਤੇ ਉਸ ਦੇ ਪਰਿਵਾਰਕ ਮੈਂਬਰ ਵੀ ਉਸ ਨੂੰ ਬਚਾ ਰਹੇ ਹਨ। ਵਾਇਰਲ ਲੜਕੀ ਨੇ ਦੁਪੱਟੇ ਨਾਲ ਆਪਣਾ ਮੂੰਹ ਢੱਕਿਆ ਹੋਇਆ ਹੈ ਅਤੇ ਇੱਕ ਔਰਤ ਨੇ ਇਸ 'ਤੇ ਚਾਦਰ ਪਾ ਦਿੱਤੀ ਹੈ। ਇਸ ਦੇ ਨਾਲ ਹੀ ਉਸ ਦੇ ਰਿਸ਼ਤੇਦਾਰ ਉਸ ਦੀ ਸੁਰੱਖਿਆ ਕਰਦੇ ਨਜ਼ਰ ਆ ਰਹੇ ਹਨ। ਆਓ ਜਾਣਦੇ ਹਾਂ ਇਸ ਵੀਡੀਓ 'ਤੇ ਲੋਕਾਂ ਦੀਆਂ ਪ੍ਰਤੀਕਿਰਿਆਵਾਂ।
ਇਹ ਵੀ ਪੜ੍ਹੋ- ਮਸ਼ਹੂਰ ਗਾਇਕਾ ਦੀ ਵਿਗੜੀ ਸਿਹਤ, ਹਸਪਤਾਲ 'ਚ ਭਰਤੀ
ਲੋਕਾਂ ਦਾ ਫੁੱਟਿਆ ਗੁੱਸਾ
ਇੱਕ ਯੂਜ਼ਰ ਨੇ ਲਿਖਿਆ, 'ਇਹ ਬੱਚੀ ਬਹੁਤ ਖਤਰੇ 'ਚ ਹੈ, ਪੁਲਸ ਨੂੰ ਇਸ ਦੀ ਸੁਰੱਖਿਆ ਕਰਨੀ ਚਾਹੀਦੀ ਹੈ।' ਇੱਕ ਹੋਰ ਯੂਜ਼ਰ ਨੇ ਲਿਖਿਆ, 'ਧਾਰਮਿਕ ਸਥਾਨ 'ਤੇ ਅਜਿਹੀਆਂ ਗਤੀਵਿਧੀਆਂ ਉਚਿਤ ਨਹੀਂ ਹਨ।' ਕਿਸੇ ਨੇ ਲਿਖਿਆ ਹੈ, 'ਲੋਕ ਕਿਉਂ ਨਹੀਂ ਸਮਝ ਰਹੇ ਕਿ ਉਹ ਸਿਰਫ਼ ਇੱਕ ਕੁੜੀ ਹੈ?' ਕਈ ਅਜਿਹੇ ਯੂਜ਼ਰਸ ਹਨ ਜੋ ਕਹਿ ਰਹੇ ਹਨ ਕਿ ਲੋਕਾਂ ਦੀ ਮਾਨਸਿਕਤਾ ਨੂੰ ਕੀ ਹੋ ਗਿਆ ਹੈ, ਉਹ ਧਾਰਮਿਕ ਸਥਾਨਾਂ 'ਤੇ ਪੂਜਾ ਕਰਨ ਦੀ ਬਜਾਏ ਫਜ਼ੂਲ ਦੀਆਂ ਗੱਲਾਂ 'ਤੇ ਧਿਆਨ ਦੇ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।