ਅਮਰੀਕੀ ਵਫ਼ਦ ਨੇ ਚੋਣ ਕਮਿਸ਼ਨ ਦੇ ਚੋਟੀ ਦੇ ਅਧਿਕਾਰੀਆਂ ਨਾਲ ਕੀਤੀ ਮੁਲਾਕਾਤ

05/17/2022 10:13:39 PM

ਨਵੀਂ ਦਿੱਲੀ- ਇਕ ਅਮਰੀਕੀ ਵਫ਼ਦ ਨੇ ਮੰਗਲਵਾਰ ਨੂੰ ਇਥੇ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਅਤੇ ਚੋਣ ਕਮਿਸ਼ਨਰ ਅਨੂਪ ਚੰਦਰ ਪਾਂਡੇ ਨਾਲ ਮੁਲਾਕਾਤ ਕੀਤੀ। ਨਾਗਰਿਕ ਸੁਰੱਖਿਆ, ਲੋਕਤੰਤਰ ਅਤੇ ਮਨੁੱਖੀ ਅਧਿਕਾਰੀ ਮਾਮਲਿਆਂ ਦੀ ਸੈਕਟਰੀ ਅਜ਼ਰਾ ਜ਼ਿਆ ਦੀ ਅਗਵਾਈ 'ਚ ਚਾਰ ਮੈਂਬਰੀ ਇਕ ਅਮਰੀਕੀ ਵਫ਼ਦ ਨੇ ਕੁਮਾਰ ਅਤੇ ਪਾਂਡੇ ਨਾਲ ਮੁਲਾਕਾਤ ਕੀਤੀ। ਚੋਣ ਕਮਿਸ਼ਨ ਨੇ ਇਕ ਬਿਆਨ 'ਚ ਕਿਹਾ ਕਿ ਲੋਕਤੰਤਰ ਦੇ ਲਈ ਸਿਖਰ ਸੰਮੇਲਨ ਤਹਿਤ ਭਾਰਤ ਤੋਂ ਚੋਣ ਅਖੰਡਤਾ 'ਤੇ ਲੋਕਤੰਤਰ ਸਮੂਹ ਦੀ ਅਗਵਾਈ ਕਰਨ ਦੀ ਬੇਨਤੀ ਕੀਤੀ ਗਈ ਹੈ।

ਇਹ ਵੀ ਪੜ੍ਹੋ :- ਇਪਸਾ ਵੱਲੋਂ ਬ੍ਰਿਸਬੇਨ 'ਚ ਰਾਜੀ ਮੁਸੱਵਰ ਦੀਆਂ ਕਲਾ-ਕ੍ਰਿਤੀਆਂ ਦੀ ਪ੍ਰਦਰਸ਼ਨੀ ਆਯੋਜਿਤ

ਇਸ ਦੇ ਨਾਲ ਹੀ ਦੁਨੀਆ ਦੇ ਹੋਰ ਲੋਕਤੰਤਰਾਂ ਨਾਲ ਆਪਣੇ ਗਿਆਨ, ਤਕਨੀਕੀ ਮੁਹਾਰਤ ਅਤੇ ਅਨੁਭਵਾਂ ਨੂੰ ਸਾਂਝਾ ਕਰਨ ਦਾ ਸੱਦਾ ਦਿੱਤਾ ਗਿਆ ਹੈ। ਚੋਣ ਕਮਿਸ਼ਨਰ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਦੁਨੀਆਭਰ 'ਚ ਚੋਣ ਪ੍ਰਬੰਧਨ ਸੰਸਥਾਵਾਂ (ਈ.ਐੱਮ.ਬੀ.) ਨੂੰ ਸਿਖਲਾਈ ਅਤੇ ਸਮਰਥਾ ਨਿਰਮਾਣ ਪ੍ਰੋਗਰਾਮ ਅਤੇ ਅਜਿਹੀਆਂ ਹੋਰ ਸੰਸਥਾਵਾਂ ਦੀਆਂ ਜ਼ਰੂਰਤਾਂ ਮੁਤਾਬਕ ਤਕਨੀਕੀ ਸਲਾਹ ਦੇਣ ਲਈ ਬੇਨਤੀ ਕੀਤੀ ਗਈ ਸੀ। ਬੈਠਕ ਦੌਰਾਨ, ਮੁੱਖ ਚੋਣ ਕਮਿਸ਼ਨਰ ਕੁਮਾਰ ਅਤੇ ਚੋਣ ਕਮਿਸ਼ਨਰ ਪਾਂਡੇ ਨੇ ਚੋਣ ਕਮਿਸ਼ਨ ਦੇ ਅਨੁਭਵਾਂ ਨੂੰ ਸਾਂਝਾ ਕੀਤਾ ਅਤੇ ਦੱਸਿਆ ਕਿ ਕਿਵੇਂ ਉਹ ਸੁਤੰਤਰਾ, ਨਿਰਪੱਖ, ਸ਼ਾਂਤੀਪੂਰਨ ਅਤੇ ਭਰੋਸੇਯੋਗ ਚੋਣਾਂ ਕਰ ਰਿਹਾ ਹੈ।

ਇਹ ਵੀ ਪੜ੍ਹੋ :- ਰੂਸ ਨੇ ਫਿਨਲੈਂਡ ਦੇ 2 ਡਿਪਲੋਮੈਟਾਂ ਨੂੰ ਕੱਢਣ ਦਾ ਕੀਤਾ ਫੈਸਲਾ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News