ਰੱਖੜੀ ''ਤੇ ਇਸ ਵਾਰ ਭੈਣਾਂ ਨੂੰ ਮਿਲੇਗਾ ਅਨੋਖਾ ਤੋਹਫਾ

Thursday, Aug 27, 2015 - 06:54 PM (IST)

ਰੱਖੜੀ ''ਤੇ ਇਸ ਵਾਰ ਭੈਣਾਂ ਨੂੰ ਮਿਲੇਗਾ ਅਨੋਖਾ ਤੋਹਫਾ

 
ਜੈਪੁਰ- ਇਸ ਵਾਰ ਰਾਜਸਥਾਨ ਵਿਚ ਭੈਣਾਂ ਜਦੋਂ ਆਪਣੇ ਭਰਾਵਾਂ ਦੇ ਗੁਟ ''ਤੇ ਰੱਖੜੀ ਬੰਨ੍ਹਣਗੀਆਂ ਤਾਂ ਬਦਲੇ ''ਚ ਉਨ੍ਹਾਂ ਨੂੰ ਕੁਝ ਅਨੋਖਾ ਤੋਹਫਾ ਮਿਲੇਗਾ। ਦਰਅਸਲ ਭਰਾ-ਭੈਣ ਦੇ ਪਿਆਰ ਨਾਲ ਜੁੜੇ ਇਸ ਤਿਉਹਾਰ ''ਤੇ ਭਰਾਵਾਂ ਨੇ ਆਪਣੀਆਂ ਭੈਣਾਂ ਲਈ ਸਭ ਤੋਂ ਚੰਗਾ ਭਰਾ ਬਣਨ ਦੀ ਹੋੜ ਲੱਗੀ ਹੈ।
ਭੈਣ ਅਤੇ ਭਰਾ ਦੇ ਇਸ ਪਿਆਰ ਨਾਲ ਇਸ ਤਿਉਹਾਰ ''ਤੇ ਇਸ ਸਾਲ ਭਰਾ ਆਪਣੀਆਂ ਭੈਣਾਂ ਨੂੰ ਤੋਹਫੇ ਦੇ ਰੂਪ ਵਿਚ ਸਮਾਜਿਕ ਸਰੋਕਾਰ ਨਾਲ ਜੁੜੇ ਮੁੱਦਿਆਂ ''ਤੇ ਲਿਖਤੀ ਸਹੁੰ ਪੱਤਰ ਦੇਣਗੇ, ਜਿਸ ਵਿਚ ਪੱਕਾ ਟਾਇਲਟ ਬਣਾਉਣ ਅਤੇ ਤੰਬਾਕੂ ਜਿਹੀਆਂ ਆਦਤਾਂ ਛੱਡ ਕੇ ਆਪਣੀ ਭੈਣ ਲਈ ਸਭ ਤੋਂ ਚੰਗਾ ਭਰਾ ਬਣਨ ਦੀ ਵਚਨਬੱਧਤਾ ਦਿਖਾਈ ਜਾਵੇਗੀ। ਇਸ ਨਾਲ ਸਵੱਛ ਭਾਰਤ ਮੁਹਿੰਮ ਨਾਲ ਜੁੜ ਕੇ ਸਮਾਜਿਕ ਸਰੋਕਾਰਾਂ ਨੂੰ ਪੂਰਾ ਕੀਤਾ ਜਾਵੇਗਾ। ਇਸ ਤਰ੍ਹਾਂ ਦੀ ਪਹਿਲ ਦਾ ਨਾਗੌਰ, ਜਾਲੌਰ ਅਤੇ ਅਜਮੇਰ ਜ਼ਿਲਿਆਂ ਵਿਚ ਚੰਗਾ ਨਤੀਜਾ ਦੇਖਣ ਨੂੰ ਮਿਲਿਆ ਹੈ।

ਨੋਟ : ''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ''ਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਪੂਰੀ ਦੁਨੀਆ ਦੀਆਂ ਖ਼ਬਰਾਂ ਦਾ ਆਨੰਦ ਮਾਣ ਸਕਦੇ ਹੋ।


author

Tanu

News Editor

Related News