ਗੈਂਗਸਟਰ ਦੀ ਰਿਹਾਈ ਦਾ ਜਸ਼ਨ ਮਨਾਉਣਾ ਪਿਆ ਮਹਿੰਗਾ, ਪੁਲਸ ਨੇ ਮੁੜ ਭੇਜਿਆ ਸੀਖਾਂ ਪਿੱਛੇ

Saturday, Jul 27, 2024 - 07:15 AM (IST)

ਗੈਂਗਸਟਰ ਦੀ ਰਿਹਾਈ ਦਾ ਜਸ਼ਨ ਮਨਾਉਣਾ ਪਿਆ ਮਹਿੰਗਾ, ਪੁਲਸ ਨੇ ਮੁੜ ਭੇਜਿਆ ਸੀਖਾਂ ਪਿੱਛੇ

ਨੈਸ਼ਨਲ ਡੈਸਕ : ਮਹਾਰਾਸ਼ਟਰ ਦੇ ਨਾਸਿਕ ਵਿਚ ਗੈਂਗਸਟਰ ਹਰਸ਼ਦ ਪਾਟਣਕਰ ਨੂੰ ਨਾਸਿਕ ਦੀ ਜੇਲ੍ਹ ਵਿਚੋਂ ਰਿਹਾਅ ਕੀਤਾ ਗਿਆ। ਰਿਹਾਈ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਨੇ ਸ਼ਹਿਰ 'ਚ ਜਲੂਸ ਕੱਢਿਆ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਉਸ ਨੂੰ ਫਿਰ ਹਿਰਾਸਤ ਵਿਚ ਲੈ ਲਿਆ ਅਤੇ ਜਲੂਸ ਵਿਚ ਵਰਤੀ ਗਈ ਗੱਡੀ ਨੂੰ ਵੀ ਜ਼ਬਤ ਕਰ ਲਿਆ।

ਜਾਣਕਾਰੀ ਮੁਤਾਬਕ, ਨਾਸਿਕ ਦੇ ਗੈਂਗਸਟਰ ਹਰਸ਼ਦ ਪਾਟਣਕਰ ਨੇ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਆਪਣੇ ਸਮਰਥਕਾਂ ਨਾਲ ਜਲੂਸ ਕੱਢਿਆ ਸੀ। ਪਾਟਣਕਰ ਇਕ ਮਹਿੰਗੀ ਕਾਰ ਵਿਚ ਅੱਗੇ ਜਾ ਰਿਹਾ ਸੀ ਅਤੇ ਉਸਦੇ ਪਿੱਛੇ ਉਸਦੇ ਦੋਸਤ ਬਾਈਕ ਸਵਾਰ ਸਨ। ਇਹ ਗੈਂਗਸਟਰ ਐੱਮਪੀਡੀਏ ਤਹਿਤ ਨਾਸਿਕ ਰੋਡ ਕੇਂਦਰੀ ਜੇਲ੍ਹ ਵਿਚ ਬੰਦ ਸੀ।

ਇਹ ਵੀ ਪੜ੍ਹੋ : ਵਾਹਨ ਮਾਲਕਾਂ ਨੂੰ ਸੁਪਰੀਮ ਕੋਰਟ ਦਾ ਤੋਹਫ਼ਾ, ਥਰਡ ਪਾਰਟੀ ਬੀਮੇ ਲਈ ਇਹ ਵੱਡੀ ਸ਼ਰਤ ਹਟਾਈ

ਇਹ ਜਲੂਸ ਸ਼ਰਨਪੁਰ ਰੋਡ ਇਲਾਕੇ ਵਿਚ ਕੱਢਿਆ ਗਿਆ। ਇਸ ਜਲੂਸ ਵਿਚ ਬਦਨਾਮ ਅਪਰਾਧੀ ਅਤੇ ਸਰਹੱਦ ਪਾਰ ਦੇ ਅਪਰਾਧੀ ਵੀ ਨਜ਼ਰ ਆਏ। ਜਿਹੜੇ ਭੱਦੀ ਭਾਸ਼ਾ ਦੀ ਵਰਤੋਂ ਕਰ ਰਹੇ ਸਨ। ਬੌਸ ਇਜ਼ ਬੈਕ ਦਾ ਐਲਾਨ ਵੀ ਕੀਤਾ ਜਾ ਰਿਹਾ ਸੀ। ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਪਾਟਣਕਰ ਨੂੰ ਫਿਰ ਤੋਂ ਗ੍ਰਿਫਤਾਰ ਕਰ ਲਿਆ ਹੈ। ਪਾਟਣਕਰ ਦੇ ਨਾਲ-ਨਾਲ ਪੁਲਸ ਨੇ ਉਸ ਦੇ ਛੇ ਸਾਥੀਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਲੋਕਾਂ 'ਤੇ ਬਿਨਾਂ ਇਜਾਜ਼ਤ ਤੋਂ ਰੈਲੀ ਕਰਨ ਅਤੇ ਗੜਬੜ ਪੈਦਾ ਕਰਨ ਦਾ ਦੋਸ਼ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Sandeep Kumar

Content Editor

Related News