ਕਾਂਗਰਸ ’ਚ ਸੁਧਾਰ ਦਾ ਪ੍ਰਸ਼ਾਂਤ ਫਾਰਮੂਲਾ, ਆਮ ਨਾਗਰਿਕਾਂ ਵਿਚਾਲੇ ਬਣਾਉਣੀ ਪਵੇਗੀ ਪੱਕੀ ਸਾਂਝ
Saturday, Apr 23, 2022 - 12:14 PM (IST)
ਨਵੀਂ ਦਿੱਲੀ (ਕ੍ਰਿਸ਼ਨ ਮੋਹਨ)- ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ 10 ਜਨਪਥ ’ਚ ਆਪਣੀ 600 ਸਲਾਈਡਾਂ ਵਾਲੀ ਜੋ ਪੇਸ਼ਕਾਰੀ ਦਿੱਤੀ, ਉਸ ਪੇਸ਼ਕਾਰੀ ਦੀ ਫਾਈਲ ਦੇ ਕਵਰ ’ਤੇ ਲਿਖੀਆਂ ਹਨ ਮਹਾਤਮਾ ਗਾਂਧੀ ਦੀਆਂ ਹੇਠ ਲਿਖੀਆਂ ਸਤਰਾਂ,‘ਭਾਰਤੀ ਰਾਸ਼ਟਰੀ ਕਾਂਗਰਸ ਨੂੰ ਕਦੇ ਮਰਨ ਨਹੀਂ ਦਿੱਤਾ ਜਾ ਸਕਦਾ, ਇਹ ਸਿਰਫ ਰਾਸ਼ਟਰ ਦੇ ਨਾਲ ਮਰ ਸਕਦੀ ਹੈ।’ ਇਸ ਪੇਸ਼ਕਾਰੀ ’ਚ ਉਨ੍ਹਾਂ ਨੇ 1984 ਤੋਂ 2019 ਵਿਚਾਲੇ ਕਾਂਗਰਸ ਦੀ ਗਿਰਾਵਟ ਦਾ ਸਿਲਸਿਲੇਵਾਰ ਕਾਰਨਾਂ ਸਮੇਤ ਵਿਸ਼ਲੇਸ਼ਣ ਕੀਤਾ ਹੈ। ਲੋਕ ਸਭਾ ਚੋਣਾਂ 2024 ਦੀਆਂ ਤਿਆਰੀਆਂ ਲਈ ਉਨ੍ਹਾਂ ਕਿਹਾ ਕਿ ਸੋਨੀਆ ਗਾਂਧੀ ਕਾਂਗਰਸ ਪ੍ਰਧਾਨ ਬਣਨ। ਇਕ ਕਾਰਜਕਾਰੀ ਪ੍ਰਧਾਨ ਜਾਂ ਉੱਪ ਪ੍ਰਧਾਨ ਗਾਂਧੀ ਪਰਿਵਾਰ ਤੋਂ ਬਾਹਰ ਦਾ ਹੋਣਾ ਚਾਹੀਦਾ। ਰਾਹੁਲ ਗਾਂਧੀ ਨੂੰ ਸੰਸਦੀ ਬੋਰਡ ਦਾ ਪ੍ਰਧਾਨ ਬਣਾਇਆ ਜਾਣਾ ਚਾਹੀਦਾ। ਗਾਂਧੀ ਪਰਿਵਾਰ ਤੋਂ ਬਾਹਰ ਦਾ ਜੋ ਵਿਅਕਤੀ ਕਾਰਜਕਾਰੀ ਪ੍ਰਧਾਨ ਜਾਂ ਉੱਪ ਪ੍ਰਧਾਨ ਹੋਵੇ, ਉਹ ਸੀਨੀਅਰ ਲੀਡਰਸ਼ਿਪ ਦੇ ਹੁਕਮਾਂ ਦੀ ਪਾਲਣਾ ਕਰੇ।
ਇਹ ਵੀ ਪੜ੍ਹੋ : ਹੈਰਾਨੀਜਨਕ! 3 ਸਾਲਾ ਮਾਸੂਮ ਨਾਲ ਜਬਰ ਜ਼ਿਨਾਹ ਦੀ ਕੋਸ਼ਿਸ਼ 'ਚ ਅਸਫ਼ਲ ਰਹਿਣ 'ਤੇ ਕੀਤਾ ਬੇਰਹਿਮੀ ਨਾਲ ਕਤਲ
ਉਨ੍ਹਾਂ ਕਿਹਾ ਕਿ ਨਵੀਂ ਕਾਂਗਰਸ ਨੂੰ ਆਮ ਨਾਗਰਿਕਾਂ ਵਿਚਾਲੇ ਪੱਕੀ ਸਾਂਝ ਬਣਾਉਣੀ ਪਵੇਗੀ। ਇਸ ਦੌਰਾਨ ਆਪਣੇ ਸਿਧਾਂਤਾਂ ਦੀ ਪਾਲਣਾ ਕਰਨੀ ਪਵੇਗੀ। ਸਹਿਯੋਗੀਆਂ ਨੂੰ ਭਰੋਸੇ ’ਚ ਲੈਣਾ ਪਵੇਗਾ। ਭਾਈ-ਭਤੀਜਾਵਾਦ ਤੋਂ ਦੂਰ ਰਹਿ ਕੇ ‘ਇਕ ਪਰਿਵਾਰ-ਇਕ ਟਿਕਟ’ ਦੇ ਫਾਰਮੂਲੇ ’ਤੇ ਚੱਲਣਾ ਪਵੇਗਾ। ਹਰ ਪੱਧਰ ’ਤੇ ਚੋਣਾਂ ਰਾਹੀਂ ਹੀ ਪਾਰਟੀ ਦੇ ਨੁਮਇੰਦੇ ਚੁਣੇ ਜਾਣ। ਪ੍ਰਧਾਨ ਤੇ ਕਾਰਜਕਾਰੀ ਪ੍ਰਧਾਨ ਅਤੇ ਕਾਰਜ ਕਮੇਟੀ ਸਮੇਤ ਹਰ ਅਹੁਦੇ ਲਈ ਕਾਰਜਕਾਲ ਤੈਅ ਹੋਵੇ। 15,000 ਜ਼ਮੀਨੀ ਨੇਤਾਵਾਂ ਨਾਲ ਘੱਟ ਤੋਂ ਘੱਟ 1 ਕਰੋੜ ਕਾਰਕੁੰਨ ਪ੍ਰਤੀਬੱਧਤਾ ਨਾਲ ਕੰਮ ਕਰਨ।
ਇਹ ਵੀ ਪੜ੍ਹੋ : ਪਤਨੀ ਦੇ ਕਤਲ ਦੇ ਮੁੱਖ ਗਵਾਹ ਨੂੰ ਸੋਨੀਪਤ ਕੋਰਟ ਦੇ ਬਾਹਰ ਬਾਈਕ ਸਵਾਰਾਂ ਨੇ ਮਾਰੀ ਗੋਲੀ
ਸਹਿਯੋਗੀ ਪਾਰਟੀਆਂ ਦੇ ਨਾਲ ਗਠਜੋੜ ਨਾਲ ਜੁੜੇ ਮੁੱਦਿਆਂ ਨੂੰ ਤੁਰੰਤ ਸੁਲਝਾਉਣ ਅਤੇ ਪਾਰਟੀ ’ਚ ਇਕ-ਦੂਜੇ ਨਾਲ ਸੰਪਰਕ ਰੱਖਣ, ਗੱਲਬਾਤ ਕਰਨ, ਜਾਣਕਾਰੀ ਰੱਖਣ ਲਈ ਮਨੁੱਖਤਾ ਦਾ ਧਿਆਨ ਰੱਖਦੇ ਹੋਏ ਬਦਲਾਅ ਕਰਨਾ ਪੇਵਗਾ। 2024 ’ਚ 13 ਕਰੋੜ ਵੋਟਰ ਪਹਿਲੀ ਵਾਰ ਵੋਟ ਪਾਉਣਗੇ, ਉਨ੍ਹਾਂ ’ਤ ਫੋਕਸ ਕਰਨਾ ਪਵੇਗਾ। ਸੂਤਰਾਂ ਅਨੁਸਾਰ ਪ੍ਰਸ਼ਾਂਤ ਨੇ ਸਲਾਹ ਦਿੱਤੀ ਹੈ ਕਿ ਕਾਂਗਰਸ ਨੂੰ ਹਮਲਾਵਰ ਰਵੱਈਆ ਕੇਂਦਰੀ ਸੱਤਾਧਾਰੀ ਪਾਰਟੀ ਦੇ ਵਿਰੁੱਧ ਅਪਨਾਉਣਾ ਪਵੇਗਾ, ਉਵੇਂ ਹੀ ਜਿਵੇਂ ਉਹ ਕਾਂਗਰਸ ਵਿਰੁੱਧ ਅਪਣਾਏ ਹੋਏ ਹਨ। ਇਸ ਲਈ ਮੋਦੀ ਨੂੰ ਹੁਣ ਸੱਤਾ ਤੋਂ ਜਾਣਾ ਪਵੇਗਾ, ਮਹਿੰਗਾਈ ਹਟਾਏਗੀ ਮੋਦੀ ਨੂੰ, ਵਰਗੇ ਨਾਰਿਆਂ ਨਾਲ ਕਾਂਗਰਸ ਨੂੰ ਪੂਰੇ ਦੇਸ਼ ’ਚ ਕੇਂਦਰ ਸਰਕਾਰ ਤੇ ਉਨ੍ਹਾਂ ਦੇ ਆਕਿਆਂ ਨੂੰ ਘੇਰਨਾ ਪਵੇਗਾ। ਪ੍ਰਸ਼ਾਂਤ ਦਾ ਮੰਣਨਾ ਹੈ ਕਿ ‘4 ਐੱਮ’ ਦੇ ਰਾਹੀਂ ਕਾਂਗਰਸ ਨੂੰ ਮਜ਼ਬੂਤੀ ਦਾ ਆਧਾਰ ਬਣਾਇਆ ਜਾ ਸਕੇਗਾ-ਮੈਸੇਜ, ਮੈਸੇਂਜਰ, ਮਸ਼ੀਨਰੀ ਤੇ ਮੈਕੇਨਿਕਸ ਭਾਵ ਸੰਦੇਸ਼, ਸੰਦੇਸ਼ਵਾਹਕ, ਪਾਰਟੀ ਤੰਤਰ ਅਤੇ ਪ੍ਰਕਿਰਿਆ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ