ਬਿਹਾਰ ਦੇ ਗਯਾ ’ਚ ਫੌਜ ਦਾ ਮਾਈਕ੍ਰੋ ਏਅਰਕ੍ਰਾਫਟ ਕ੍ਰੈਸ਼, ਖੇਤਾਂ ’ਚ ਡਿੱਗਾ

Saturday, Jan 29, 2022 - 11:08 AM (IST)

ਬਿਹਾਰ ਦੇ ਗਯਾ ’ਚ ਫੌਜ ਦਾ ਮਾਈਕ੍ਰੋ ਏਅਰਕ੍ਰਾਫਟ ਕ੍ਰੈਸ਼, ਖੇਤਾਂ ’ਚ ਡਿੱਗਾ

ਗਯਾ– ਬਿਹਾਰ ਦੇ ਗਯਾ ਜ਼ਿਲੇ ਵਿਚ ਫੌਜ ਦਾ ਇਕ ਮਾਈਕ੍ਰੋ ਏਅਰਕ੍ਰਾਫਟ ਤਕਨੀਕੀ ਖਰਾਬੀ ਕਾਰਨ ਸ਼ੁੱਕਰਵਾਰ ਕ੍ਰੈਸ਼ ਹੋਣ ਪਿੱਛੋਂ ਖੇਤਾਂ ਿਵਚ ਡਿੱਗ ਪਿਆ। ਬੋਧਗਯਾ ਜ਼ਿਲੇ ਦੇ ਪਿੰਡ ਬਗਦਾਹਾ ਵਿਖੇ ਵਾਪਰੀ ਉਕਤ ਘਟਨਾ ਦੌਰਾਨ ਖੁਸ਼ਕਿਸਮਤੀ ਨਾਲ ਕੋਈ ਵੀ ਜ਼ਖ਼ਮੀ ਨਹੀਂ ਹੋਇਆ। ਏਅਰਕ੍ਰਾਫਟ ਦੇ ਦੋਵੇਂ ਪਾਇਲਟ ਵਾਲ-ਵਾਲ ਬਚ ਗਏ। ਅਚਾਨਕ ਵਾਪਰੀ ਇਸ ਦੁਰਘਟਨਾ ਪਿੱਛੋਂ ਮੌਕੇ ’ਤੇ ਪੇਂਡੂਆਂ ਦੀ ਵੱਡੀ ਭੀੜ ਜਮ੍ਹਾ ਹੋ ਗਈ।

PunjabKesari

ਦੱਸਿਆ ਜਾਂਦਾ ਹੈ ਕਿ ਮਾਈਕ੍ਰੋ ਏਅਰਕ੍ਰਾਫਟ ਨੇ ਗਯਾ ਸਥਿਤ ਫੌਜ ਦੀ ਆਫਿਸਰਜ਼ ਟ੍ਰੇਨਿੰਗ ਅਕੈਡਮੀ (ਓ. ਟੀ. ਏ.) ਤੋਂ ਉਡਾਣ ਭਰੀ ਸੀ। ਕੁਝ ਦੂਰ ਉਸ ਵਿਚ ਅਚਾਨਕ ਕੋਈ ਤਕਨੀਕੀ ਖਰਾਬੀ ਆ ਗਈ ਅਤੇ ਉਹ ਖੇਤਾਂ ਵਿਚ ਡਿੱਗ ਪਿਆ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਓ. ਟੀ. ਏ. ਦੀ ਇਕ ਟੀਮ ਮੌਕੇ ’ਤੇ ਪੁੱਜੀ। ਮੁਰੰਮਤ ਪਿੱਛੋਂ ਮਾਈਕ੍ਰੋ ਏਅਰਕ੍ਰਾਫਟ ਨੂੰ ਓ. ਟੀ. ਏ. ਵਿਖੇ ਲਿਆਂਦਾ ਗਿਆ। ਪੇਂਡੂਆਂ ਦਾ ਕਹਿਣਾ ਹੈ ਕਿ ਮਾਈਕ੍ਰੋ ਏਅਰਕ੍ਰਾਫਟ ਦੇ ਖੇਤਾਂ ਵਿਚ ਡਿੱਗਣ ਕਾਰਨ ਉਨ੍ਹਾਂ ਦੀਆਂ ਫਸਲਾਂ ਨੂੰ ਨੁਕਸਾਨ ਪੁੱਜਾ ਹੈ। ਕਿਸਾਨਾਂ ਨੇ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ ਕੀਤੀ ਹੈ।


author

Rakesh

Content Editor

Related News