ਮੁਲਾਇਮ ਨੂੰ ਝਟਕਾ, ਨਹੀਂ ਮਿਲੀ ਗਾਇਤਰੀ ਪ੍ਰਜਾਪਤੀ ਨਾਲ ਮਿਲਣ ਦੀ ਮਨਜ਼ੂਰੀ

Monday, Jun 26, 2017 - 06:16 PM (IST)

ਮੁਲਾਇਮ ਨੂੰ ਝਟਕਾ, ਨਹੀਂ ਮਿਲੀ ਗਾਇਤਰੀ ਪ੍ਰਜਾਪਤੀ ਨਾਲ ਮਿਲਣ ਦੀ ਮਨਜ਼ੂਰੀ

ਲਖਨਊ— ਬਲਾਤਕਾਰ ਮਾਮਲੇ 'ਚ ਜੇਲ ਦੀ ਹਵਾ ਖਾ ਰਹੇ ਯੂ.ਪੀ ਦੇ ਪਹਿਲੇ ਕੈਬੀਨੇਟ ਮੰਤਰੀ ਗਾਇਤਰੀ ਪ੍ਰਜਾਪਤੀ ਨਾਲ ਸਪਾ ਗਾਰਡੀਅਨ ਮੁਲਾਇਮ ਸਿੰਘ ਯਾਦਵ ਦੀ ਮਿਲਣ ਦੀ ਕੋਸ਼ਿਸ਼ ਨੂੰ ਝਟਕਾ ਲੱਗਾ ਹੈ। ਜੇਲ ਪ੍ਰਸਾਸ਼ਨ ਨੇ ਮੁਲਾਇਮ ਨੂੰ ਮਿਲਣ ਦੀ ਮਨਜ਼ੂਰੀ ਨਹੀਂ ਦਿੱਤੀ।
ਮੁਲਾਇਮ ਸਿੰਘ ਯਾਦਵ ਵੱਲੋਂ ਗਾਇਤਰੀ ਪ੍ਰਜਾਪਤੀ ਨਾਲ ਮਿਲਣ ਦਾ ਅੱਜ ਸਮੇਂ ਨਿਰਧਾਰਿਤ ਕੀਤਾ ਗਿਆ ਸੀ। ਤੈਅ ਨਿਯਮ ਮੁਤਾਬਕ ਜੇਲ ਨਹੀਂ ਪੁੱਜ ਪਾਉਣ ਦੇ ਚੱਲਦੇ ਮੁਲਾਇਮ ਨੂੰ ਜੇਲ ਪ੍ਰਸਾਸ਼ਨ ਨੇ ਗਾਇਤਰੀ ਨਾਲ ਮਿਲਣ ਦੀ ਮਨਜ਼ੂਰੀ ਨਹੀਂ ਦਿੱਤੀ। ਮਹਿਲਾ ਨਾਲ ਬਲਾਤਕਾਰ ਅਤੇ ਪਾਸਕੋ ਐਕਟ ਮਾਮਲੇ 'ਚ ਗਾਇਤਰੀ ਜੇਲ 'ਚ ਬੰਦ ਹੈ।


Related News