ਪਾਰਕ ''ਚ ਬਣੇ ਓਪਨ ਜਿਮ ਦੀ ਮਸ਼ੀਨ ਮਾਸੂਮ ''ਤੇ ਡਿੱਗੀ, ਹੋਈ ਮੌ.ਤ

Tuesday, Oct 15, 2024 - 11:09 AM (IST)

ਪਾਰਕ ''ਚ ਬਣੇ ਓਪਨ ਜਿਮ ਦੀ ਮਸ਼ੀਨ ਮਾਸੂਮ ''ਤੇ ਡਿੱਗੀ, ਹੋਈ ਮੌ.ਤ

ਨਵੀਂ ਦਿੱਲੀ- ਖੇਡ-ਖੇਡ 'ਚ ਇਕ ਮਾਸੂਮ ਬੱਚੇ ਦੀ ਜਾਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਬੱਚੇ ਦੀ ਪਛਾਣ ਅਰਵਿੰਦ ਵਜੋਂ ਹੋਈ ਹੈ। ਉਸ ਦਾ ਪਿਤਾ ਸਾਊਦੀ ਅਰਬ 'ਚ ਮਜ਼ਦੂਰੀ ਕਰਦਾ ਹੈ ਅਤੇ ਉਸ ਦੀ ਮਾਂ ਹਾਊਸ ਵਾਈਫ਼ ਹੈ। ਦਰਅਸਲ ਦਿੱਲੀ ਦੇ ਮੋਤੀ ਨਗਰ ਇਲਾਕੇ 'ਚ ਇਕ ਪਾਰਕ 'ਚ ਓਪਮ ਜਿਮ ਦੀ ਮਸ਼ੀਨ ਡਿੱਗਣ ਨਾਲ ਚਾਰ ਸਾਲ ਦੇ ਬੱਚੇ ਦੀ ਮੌਤ ਹੋ ਗਈ। ਇਕ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਐਤਵਾਰ ਨੂੰ ਮੋਤੀ ਨਗਰ ਪੁਲਸ ਸਟੇਸ਼ਨ 'ਚ ਇਕ ਫੋਨ ਆਇਆ, ਜਿਸ 'ਚ ਦੱਸਿਆ ਗਿਆ ਕਿ ਗੰਭੀਰ ਰੂਪ ਨਾਲ ਜ਼ਖ਼ਮੀ ਇਕ ਬੱਚੇ ਦੀ ਹਸਪਤਾਲ 'ਚ ਮੌਤ ਹੋ ਗਈ ਹੈ। ਪੱਛਮੀ ਜ਼ਿਲ੍ਹੇ ਦੇ ਪੁਲਸ ਡਿਪਟੀ ਕਮਿਸ਼ਨਰ ਵਿਚਿਤਰ ਵੀਰ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਕਿ ਅਰਵਿੰਦ ਮੋਤੀ ਨਗਰ ਦੇ ਏ ਬਲਾਕ ਸਥਿਤ ਪਾਰਕ 'ਚ ਖੇਡ ਰਿਹਾ ਸੀ, ਜਿੱਥੇ ਖੁੱਲ੍ਹੇ ਜਿਮ ਦੀਆਂ ਮਸ਼ੀਨਾਂ ਲੱਗੀਆਂ ਹੋਈਆਂ ਸਨ। ਖੇਡਦੇ ਸਮੇਂ ਇਕ ਮਸ਼ੀਨ ਉਸ ਦੀ ਛਾਤੀ 'ਤੇ ਡਿੱਗ ਗਈ, ਜਿਸ ਨਾਲ ਉਹ ਬੇਹੋਸ਼ ਹੋ ਗਿਆ। 

ਘਟਨਾ ਦੇ ਤੁਰੰਤ ਬਾਅਦ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਸ ਨੇ ਇਸ ਮਾਮਲੇ 'ਚ ਲਾਪਰਵਾਹੀ ਦੇ ਆਧਾਰ 'ਤੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦਿੱਲੀ ਵਿਕਾਸ ਅਥਾਰਟੀ (ਡੀਡੀਏ) ਦੀ ਵੈੱਬਸਾਈਟ ਅਨੁਸਾਰ ਰਾਸ਼ਟਰੀ ਰਾਜਧਾਨੀ ਦੇ 342 ਪਾਰਕਾਂ 'ਚ ਖੁੱਲ੍ਹੇ ਜਿਮ ਬਣਾਏ ਗਏ ਹਨ। ਹਾਲਾਂਕਿ ਇਸ ਘਟਨਾ ਨੇ ਇਨ੍ਹਾਂ ਜਿਮਾਂ ਦੀ ਸੁਰੱਖਿਆ ਅਤੇ ਸਾਂਭ-ਸੰਭਾਲ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News