ਉਤਰਾਖੰਡ ''ਚ ਕੋਰੋਨਾ ਵਾਇਰਸ ਦੀ ਗਿਣਤੀ ਇਕ ਹਜ਼ਾਰ ਤੋਂ ਪਾਰ

Wednesday, Jun 03, 2020 - 02:11 AM (IST)

ਉਤਰਾਖੰਡ ''ਚ ਕੋਰੋਨਾ ਵਾਇਰਸ ਦੀ ਗਿਣਤੀ ਇਕ ਹਜ਼ਾਰ ਤੋਂ ਪਾਰ

ਦੇਹਰਾਦੂਨ— ਉਤਰਾਖੰਡ 'ਚ ਕੋਰੋਨਾ ਵਾਇਰਸ (ਕੋਵਿਡ-19) ਦੀ ਕੁੱਲ ਗਿਣਤੀ ਮੰਗਲਵਾਰ ਨੂੰ ਇਕ ਹਜ਼ਾਰ (1043) ਤੋਂ  ਪਾਰ ਹੋ ਗਈ ਹੈ। ਜਦਕਿ ਹੁਣ ਤੱਕ ਕੁੱਲ 252 ਵਿਅਕਤੀ ਠੀਕ ਹੋ ਕੇ ਆਪਣੇ ਘਰ ਜਾ ਚੁੱਕੇ ਹਨ। ਕੋਵਿਡ-19 ਸੂਬਾ ਕੰਟਰੋਲ ਕੇਂਦਰ ਵਲੋਂ ਜਾਰੀ ਬੁਲੇਟਿਨ ਦੇ ਅਨੁਸਾਰ ਸੂਬੇ 'ਚ ਅੱਜ ਕੁੱਲ 85 ਵਿਅਕਤੀ ਪਾਜ਼ੇਟਿਵ ਪਾਏ ਗਏ। ਇਨ੍ਹਾਂ 'ਚ ਸਭ ਤੋਂ ਜ਼ਿਆਦਾ ਦੇਹਰਾਦੂਨ ਜ਼ਿਲ੍ਹੇ 'ਚ 37 ਲੋਕਾਂ 'ਚੋਂ ਪੰਜ ਸਥਾਨਕ ਨਿਰੰਜਨਪੁਰ ਸਬਜ਼ੀ ਮੰਡੀ ਦੇ ਪੂਰਵ 'ਚ ਮਿਲੇ। ਨੈਨੀਤਾਲ 'ਚ 22 ਮੁੰਬਈ ਤੋਂ ਵਾਪਸ ਆਏ ਪ੍ਰਵਾਸੀ ਤੇ ਜ਼ਿਲ੍ਹਾ ਪੌੜੀ 'ਚ ਤਿੰਨ ਪਾਜ਼ੇਟਿਵ ਮਿਲੇ ਹਨ। ਇਨ੍ਹਾਂ ਤਿੰਨਾਂ ਦਾ ਅਜੇ ਕੋਈ ਯਾਤਰਾ ਇਤਿਹਾਸ ਨਹੀਂ ਮਿਲ ਸਕਿਆ ਹੈ। ਚਮੋਲੀ 'ਚ ਚਾਰ ਪੁਣੇ ਤੇ 2 ਦਿੱਲੀ ਤੋਂ ਆਏ ਪ੍ਰਵਾਸੀ ਕੋਰੋਨਾ ਪਾਜ਼ੇਟਿਵ ਮਿਲੇ ਹਨ।


author

Gurdeep Singh

Content Editor

Related News