ਭੂਆ ਨੂੰ ਘਰ ਸੱਦ ਕੇ ਭਤੀਜਾ ਵਾਰ-ਵਾਰ ਕਰਦਾ ਸੀ ਇਹ ਡਿਮਾਂਡ, ਪੂਰੀ ਨਾ ਹੋਣ ''ਤੇ ਕਰ ''ਤਾ ਇਹ ਕਾਂਡ
Sunday, Mar 30, 2025 - 03:51 AM (IST)

ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ 'ਚ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਕ 32 ਸਾਲਾ ਨੌਜਵਾਨ ਨੇ ਆਪਣੀ 90 ਸਾਲਾ ਦਾਦੀ ਅਤੇ 60 ਸਾਲਾ ਭੂਆ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਵਜ੍ਹਾ ਸੀ ਆਟੋ ਖਰੀਦਣ ਲਈ ਪੈਸੇ ਨਾ ਮਿਲਣਾ। ਮੁਲਜ਼ਮ ਨੇ ਹਥੌੜੇ ਨਾਲ ਹਮਲਾ ਕਰਕੇ ਦੋਵਾਂ ਦਾ ਕਤਲ ਕਰ ਦਿੱਤਾ ਅਤੇ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਿਆ।
ਮੁਰਾਦਾਬਾਦ ਦੀ ਰੇਲਵੇ ਹਰਥਲਾ ਕਾਲੋਨੀ ਵਿੱਚ ਰਹਿਣ ਵਾਲਾ ਸਾਹਿਲ ਸ਼ਰਮਾ ਬੇਰੁਜ਼ਗਾਰ ਸੀ। ਉਸਦੇ ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਉਸਦੀ ਦਾਦੀ ਸਰੋਜ ਸ਼ਰਮਾ ਅਤੇ ਭੂਆ ਵੰਦਨਾ ਹੀ ਉਸਦੀ ਦੇਖਭਾਲ ਕਰ ਰਹੇ ਸਨ, ਪਰ ਸਾਹਿਲ ਨੂੰ ਉਸਦੀ ਦੇਖਭਾਲ ਕਰਨ ਨਾਲੋਂ ਜਾਇਦਾਦ ਅਤੇ ਪੈਸੇ ਦੀ ਜ਼ਿਆਦਾ ਚਿੰਤਾ ਸੀ। ਸਾਹਿਲ ਨਿੱਤ ਨਵੀਆਂ ਡਿਮਾਂਡਾਂ ਕਰਦਾ ਸੀ। ਇਸ ਵਾਰ ਉਸ ਨੇ ਆਟੋ ਖਰੀਦਣ ਦਾ ਮਨ ਬਣਾ ਲਿਆ ਸੀ। ਉਹ ਚਾਹੁੰਦਾ ਸੀ ਕਿ ਦਾਦੀ ਉਸ ਦੀ ਜਾਇਦਾਦ ਉਸ ਦੇ ਹਵਾਲੇ ਕਰ ਦੇਵੇ। ਇਸ ਲਈ ਉਹ ਅਕਸਰ ਆਪਣੀ ਭੂਆ ਨੂੰ ਆਪਣੇ ਘਰ ਸੱਦ ਕੇ ਵਾਰ-ਵਾਰ ਆਟੋ ਖਰੀਦਣ ਦੀ ਡਿਮਾਂਡ ਕਰਦਾ ਰਹਿੰਦਾ ਸੀ। ਇਸ ਵਾਰ ਜਦੋਂ ਦਾਦੀ ਅਤੇ ਭੂਆ ਨੇ ਇਨਕਾਰ ਕਰ ਦਿੱਤਾ ਤਾਂ ਸਾਹਿਲ ਨੇ ਇਹ ਖੌਫਨਾਕ ਕਦਮ ਚੁੱਕਣ ਦਾ ਮਨ ਬਣਾ ਲਿਆ।
ਇਹ ਵੀ ਪੜ੍ਹੋ : ਸਾਊਦੀ ਅਰਬ 'ਚ ਹੋਇਆ ਚੰਦ ਦਾ ਦੀਦਾਰ, ਭਾਰਤ 'ਚ ਹੁਣ ਇਸ ਦਿਨ ਮਨਾਈ ਜਾਵੇਗੀ ਈਦ
ਕਿਵੇਂ ਦਿੱਤਾ ਵਾਰਦਾਤ ਨੂੰ ਅੰਜਾਮ?
ਘਟਨਾ ਵਾਲੀ ਸਵੇਰ ਸਾਹਿਲ ਉੱਠ ਕੇ ਸਿੱਧਾ ਦਾਦੀ ਦੇ ਕਮਰੇ 'ਚ ਚਲਾ ਗਿਆ। ਉਸ ਨੇ ਪੈਸੇ ਮੰਗੇ ਪਰ ਦਾਦੀ ਨੇ ਨਾਂਹ ਕਰ ਦਿੱਤੀ। ਗੁੱਸੇ 'ਚ ਸਾਹਿਲ ਨੇ ਹਥੌੜਾ ਚੁੱਕ ਕੇ ਭੂਆ 'ਤੇ 6 ਵਾਰ ਕੀਤੇ। ਭੂਆ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦੋਂ ਦਾਦੀ ਆਪਣੀ ਬੇਟੀ ਨੂੰ ਬਚਾਉਣ ਲਈ ਅੱਗੇ ਆਈ ਤਾਂ ਸਾਹਿਲ ਨੇ ਉਸ ਨੂੰ ਵੀ ਨਹੀਂ ਛੱਡਿਆ। ਉਸ ਨੇ ਅਜਿਹਾ ਜ਼ੋਰ ਨਾਲ ਹਮਲਾ ਕੀਤਾ ਕਿ ਦਾਦੀ ਦੀ ਵੀ ਮੌਤ ਹੋ ਗਈ। ਕਤਲ ਤੋਂ ਬਾਅਦ ਸਾਹਿਲ ਘਰ ਬੰਦ ਕਰ ਕੇ ਬਰੇਲੀ 'ਚ ਆਪਣੀ ਭੈਣ ਅਤੇ ਜੀਜੇ ਕੋਲ ਚਲਾ ਗਿਆ। ਉੱਥੇ ਉਸ ਨੇ ਆਪਣੇ ਜੁਰਮ ਦੀ ਸਾਰੀ ਕਹਾਣੀ ਦੱਸੀ।
ਰਿਸ਼ਤੇਦਾਰਾਂ ਦੇ ਦਬਾਅ ਹੇਠ ਕੀਤਾ ਆਤਮ-ਸਮਰਪਣ
ਜਦੋਂ ਸਾਹਿਲ ਨੇ ਸਾਰੀ ਘਟਨਾ ਆਪਣੀ ਭੈਣ ਅਤੇ ਜੀਜੇ ਨੂੰ ਦੱਸੀ ਤਾਂ ਉਨ੍ਹਾਂ ਨੇ ਉਸ ਨੂੰ ਆਤਮ-ਸਮਰਪਣ ਕਰਨ ਦੀ ਸਲਾਹ ਦਿੱਤੀ। ਸਾਹਿਲ ਮੁਰਾਦਾਬਾਦ ਵਾਪਸ ਆ ਗਿਆ ਅਤੇ ਪੁਲਸ ਦੇ ਸਾਹਮਣੇ ਆਤਮ-ਸਮਰਪਣ ਕਰ ਦਿੱਤਾ।
ਇਹ ਵੀ ਪੜ੍ਹੋ : ਸਟੀਲ ਉਦਯੋਗਪਤੀ ਲਕਸ਼ਮੀ ਮਿੱਤਲ ਨੇ ਬਣਾਇਆ UK ਛੱਡਣ ਦਾ ਇਰਾਦਾ, ਇਹ ਹੈ ਵਜ੍ਹਾ
ਪੁਲਸ ਜਾਂਚ ਅਤੇ ਅਗਲੇਰੀ ਕਾਰਵਾਈ
ਪੁਲਸ ਨੇ ਮੌਕੇ 'ਤੇ ਪਹੁੰਚ ਕੇ ਦਰਵਾਜ਼ਾ ਖੋਲ੍ਹਿਆ ਤਾਂ ਦੋਹਾਂ ਦੀਆਂ ਖੂਨ ਨਾਲ ਲੱਥਪੱਥ ਲਾਸ਼ਾਂ ਪਈਆਂ ਸਨ। ਫੋਰੈਂਸਿਕ ਟੀਮ ਨੂੰ ਬੁਲਾਇਆ ਗਿਆ ਅਤੇ ਸਬੂਤ ਇਕੱਠੇ ਕੀਤੇ ਗਏ। ਮੁਲਜ਼ਮ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ। ਪੁਲਸ ਹੁਣ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਸਾਹਿਲ ਨੇ ਇਸ ਘਟਨਾ ਦੀ ਪਹਿਲਾਂ ਤੋਂ ਯੋਜਨਾ ਬਣਾਈ ਸੀ ਜਾਂ ਨਹੀਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8