ਟਵਿੱਟਰ ''ਤੇ ਫਿਰ ਬਣਿਆ ਲਾਲੂ ਪਰਿਵਾਰ ਦਾ ਮਜ਼ਾਕ!

Saturday, Jul 01, 2017 - 04:48 PM (IST)

ਟਵਿੱਟਰ ''ਤੇ ਫਿਰ ਬਣਿਆ ਲਾਲੂ ਪਰਿਵਾਰ ਦਾ ਮਜ਼ਾਕ!

ਪਟਨਾ—ਰਾਜਦ ਪ੍ਰਮੁੱਖ ਲਾਲੂ ਪ੍ਰਸਾਦ ਯਾਦਵ ਦੇ ਪੁੱਤਰ ਅਤੇ ਬਿਹਾਰ ਦੇ ਉੱਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਟਵੀਟ ਕਰਕੇ ਭਾਜਪਾ 'ਤੇ ਨਿਸ਼ਾਨਾ ਸਾਧਿਆ। ਤੇਜਸਵੀ ਨੇ ਦੋਸ਼ ਲਗਾਇਆ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਪੋਸ਼ਿਤ ਹਿੰਸਕ ਭੀੜ ਨਾ ਸਿਰਫ ਲੋਕਾਂ ਨੂੰ ਮਾਰ ਰਹੀ ਹੈ ਸਗੋਂ ਕਾਨੂੰਨ ਦਾ ਵੀ ਗਲ ਘੋਟ ਰਹੀ ਹੈ। ਇਸ ਨਾਲ ਜੁੜੀ ਅਖਬਾਰ 'ਚ ਲੁਕੀ ਇਕ ਖਬਰ ਦੀ ਕਿਲਪਿੰਗ ਉਨ੍ਹਾਂ ਨੇ ਟਵਿੱਟਰ 'ਤੇ ਸ਼ੇਅਰ ਕੀਤੀ ਅਤੇ ਨਾਲ ਹੀ ਲਿਖਿਆ, ਭਾਜਪਾ ਭਜਾਓ, ਦੇਸ਼ ਬਚਾਓ, ਪਰ ਆਪਣੇ ਟਵੀਟ ਦੇ ਕੁਝ ਹੀ ਸਮੇਂ ਬਾਅਦ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਲਾਲੂ ਪਰਿਵਾਰ ਦਾ ਖੂਬ ਮਜ਼ਾਕ ਉਡਾਇਆ। ਲੋਕਾਂ ਨੇ ਲਾਲੂ ਪਰਿਵਾਰ ਨੂੰ ਲੈ ਕੇ ਕਈ ਤਰ੍ਹਾਂ ਦੇ ਕਮੈਂਟ ਕੀਤੇ।

 


Related News