ਕਸ਼ਮੀਰ ਦੇ ਕਿਸਾਨਾਂ ਨੂੰ ਤਰਬੂਜ ਦੀ ਫ਼ਸਲ ਤੋਂ ਮਿਲ ਰਿਹੈ ਚੰਗਾ ਲਾਭ
Sunday, Aug 06, 2023 - 12:37 PM (IST)
ਸ਼੍ਰੀਨਗਰ (ਵਾਰਤਾ)- ਸਿਹਤ ਅਤੇ ਸੁਆਦ ਨਾਲ ਭਰਪੂਰ ਦੁਨੀਆ ਭਰ 'ਚ ਲੋਕਪ੍ਰਯਿ ਤਰਬੂਜ ਮੱਧ ਕਸ਼ਮੀਰ ਦੇ ਗਾਂਦਰਬਲ ਜ਼ਿਲ੍ਹੇ ਦੇ ਕਿਸਾਨਾਂ ਨੂੰ ਚੰਗਾ ਲਾਭ ਦੇ ਰਿਹਾ ਹੈ, ਜਿਨ੍ਹਾਂ ਨੇ ਆਪਣੇ ਖੇਤਾਂ 'ਚ ਫ਼ਲਾਂ ਦੀ ਫ਼ਸਲ ਉਗਾਉਣੀ ਸ਼ੁਰੂ ਕਰ ਦਿੱਤੀ ਹੈ। ਪੌਸ਼ਟਿਕ ਤੱਤਾਂ ਨਾਲ ਭਰਪੂਰ ਤਰਬੂਜ ਨੂੰ ਕਿਸਾਨ ਆਪਣੇ ਖੇਤਾਂ 'ਚ ਫ਼ਲਾਂ ਦੇ ਬਗੀਚਿਆਂ ਅਤੇ ਵੱਖ-ਵੱਖ ਤਰ੍ਹਾਂ ਦੀਆਂ ਸਬਜ਼ੀਆਂ ਨਾਲ ਉਗਾ ਰਹੇ ਹਨ। ਕਸ਼ਮੀਰ ਘਾਟੀ ਦੇ ਲੋਕ ਗਰਮੀਆਂ ਦੌਰਾਨ ਤਰਬੂਜ ਖਾਣਾ ਪਸੰਦ ਕਰਦੇ ਹਨ ਅਤੇ ਗਾਂਦਰਬਲ ਖੇਤਰ ਦੇ ਕਿਸਾਨ ਇਸ ਮੌਸਮ 'ਚ ਚੰਗੀ ਫ਼ਸਲ ਦਾ ਫ਼ਾਇਦਾ ਚੁੱਕਦੇ ਹਨ। ਪਿਛਲੇ ਸਾਲ ਰਮਜਾਨ ਦੇ ਮਹੀਨੇ 'ਚ ਕਸ਼ਮੀਰ 'ਚ ਰੋਜ਼ਾਨਾ 5 ਕਰੋੜ ਰੁਪਏ ਦੇ ਤਰਬੂਜ ਖਰੀਦੇ-ਵੇਚੇ ਗਏ ਅਤੇ ਦੇਸ਼ ਦੇ ਵੱਖ-ਵੱਖ ਰਾਜਾਂ 'ਚ ਰੋਜ਼ਾਨਾ 50 ਤੋਂ 60 ਟਰੱਕ ਘਾਟੀ 'ਚ ਦਾਖ਼ਲ ਹੋਏ। ਵਕੁਰਾ ਗਾਂਦਰਬਲ ਦੇ ਇਕ ਕਿਸਾਨ ਅਬਦੁੱਲ ਰਹਿਮਾਨ ਨੇ ਦੱਸਿਆ ਕਿ ਜੇਕਰ ਪਿਛਲੇ ਸਾਲ ਮੌਸ ਮ ਦੀ ਦੀ ਮਾਰ ਕਾਰਨ ਜੋ ਨੁਕਸਾਨ ਹੋਇਆ ਉਹ ਨਹੀਂ ਹੋਇਆ ਹੁੰਦਾ ਤਾਂ ਇਸ ਸਾਲ ਵੱਧ ਕਿਸਾਨ ਆਪਣੇ ਖੇਤਾਂ 'ਚ ਤਰਬੂਜ ਉਗਾਉਂਦੇ।
ਇਹ ਵੀ ਪੜ੍ਹੋ : ਧਾਰਾ-370 ਹਟਣ ਦੇ 4 ਸਾਲ ਪੂਰੇ, ਜਾਣੋ ਕਿੰਨੀ ਬਦਲੀ ਜੰਮੂ-ਕਸ਼ਮੀਰ ਦੀ ਤਸਵੀਰ
ਉਨ੍ਹਾਂ ਕਿਹਾ ਕਿ ਪਿਛਲੇ ਸਾਲ ਘਾਟਾ ਹੋਇਆ ਸੀ, ਕਿਉਂਕਿ ਫ਼ਲ 15 ਤੋਂ 20 ਰੁਪਏ ਪ੍ਰਤੀ ਕਿਲੋ ਵਿਕਿਆ ਸੀ, ਜਦੋਂ ਕਿ ਇਸ ਦੀ ਕੀਮਤ ਇਸ ਤੋਂ ਵੱਧ ਸੀ। ਇਸ ਸਾਲ ਭਾਵੇਂ ਹੀ ਉਤਪਾਦਨ ਘੱਟ ਹੈ ਪਰ ਭਾਰੀ ਮੰਗ ਦਰਮਿਆਨ ਕਿਸਾਨਾਂ ਨੂੰ ਬਜ਼ਾਰ 'ਚ ਚੰਗੀ ਕੀਮਤ ਮਿਲ ਰਹੀ ਹੈ। ਰਹਿਮਾਨ ਨੇ ਕਿਹਾ ਕਿ ਜੇਕਰ ਸੰਬੰਧਤ ਵਿਭਾਗ ਕਿਸਾਨਾਂ ਨੂੰ ਜ਼ਰੂਰੀ ਜਾਣਕਾਰੀ ਅਤੇ ਹੋਰ ਮਦਦ ਪ੍ਰਦਾਨ ਕਰਦਾ ਹੈ ਤਾਂ ਇਹ ਇਕ ਚੰਗੇ ਉਦਯੋਗ ਵਜੋਂ ਵੀ ਉਭਰ ਸਕਦਾ ਹੈ ਅਤੇ ਵੱਧ ਤੋਂ ਵੱਧ ਕਿਸਾਨ ਇਸ ਫ਼ਲ ਦੀ ਫ਼ਸਲ ਵੱਲ ਰੁਖ ਕਰਨਗੇ। ਰਹਿਮਾਨ ਨੇ ਕਿਹਾ,''ਜੇਕਰ ਇਕ ਕਨਾਲ ਜ਼ਮੀਨ 'ਤੇ ਤਰਬੁਜ ਉਗਾਏ ਜਾਣ ਤਾਂ ਇਸ ਨਾਲ ਘੱਟੋ-ਘੱਟ ਇਕ ਲੱਖ ਰੁਪਏ ਦੀ ਕਮਾਈ ਹੋ ਸਕਦੀ ਹੈ।'' ਫ਼ਸਲ ਜੁਲਾਈ-ਅਗਸਤ 'ਚ ਤਿਆਰ ਹੋ ਜਾਂਦੀ ਹੈ, ਜਿਸ ਤੋਂ ਬਾਅਦ ਇਸ ਜ਼ਮੀਨ 'ਤੇ ਦੂਜੀ ਫ਼ਸਲ ਉਗਾਈ ਜਾ ਸਕਦੀ ਹੈ।'' ਰਹਿਮਾਨ ਨੇ ਸੰਬੰਧਤ ਵਿਭਾਗ ਤੋਂ ਭਵਿੱਖ 'ਚ ਤਰਬੂਜ ਉਤਪਾਦਨ ਵਧਾਉਣ ਲਈ ਕਿਸਾਨਾਂ ਨੂੰ ਪੂਰਾ ਮਾਰਗਦਰਸ਼ਨ ਦੇਣ ਦੀ ਅਪੀਲ ਕੀਤੀ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8