ਬਜ਼ੁਰਗ ਨੂੰ ਨਹੀਂ ਮਿਲੀ ਪੈਨਸ਼ਨ, ਗੁੱਸੇ ''ਚ ਲਾਲ ਹੋਏ ਅਨਿਲ ਵਿਜ
Monday, Dec 16, 2024 - 01:47 PM (IST)
ਅੰਬਾਲਾ- ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿਜ ਜਨਤਾ ਦਰਬਾਰ ਵਿਚ ਫਿਰ ਐਕਸ਼ਨ ਮੋਡ 'ਚ ਨਜ਼ਰ ਆਏ। ਉਨ੍ਹਾਂ ਨੇ ਇਕ ਬਜ਼ੁਰਗ ਦੀ ਪੈਨਸ਼ਨ ਨਾ ਲੱਗਣ ਕਾਰਨ ਸੋਸ਼ਲ ਵੈਲਫੇਅਰ ਅਸਿਸਟੈਂਟ ਨੂੰ ਸਸਪੈਂਡ ਕਰ ਦਿੱਤਾ। ਦੱਸ ਦੇਈਏ ਕਿ ਇਹ ਬਜ਼ੁਰਗ ਪਹਿਲਾਂ ਵੀ ਜਨਤਾ ਦਰਬਾਰ ਵਿਚ ਆਇਆ ਸੀ ਅਤੇ ਉਦੋਂ ਵੀ ਮੰਤਰੀ ਅਨਿਜ ਵਿਜ ਨੇ ਇਸ ਬਜ਼ੁਰਗ ਦੀ ਪੈਨਸ਼ਨ ਲਾਉਣ ਦੇ ਹੁਕਮ ਦਿੱਤੇ ਸਨ। ਹੁਕਮਾਂ ਤੋਂ ਬਾਅਦ ਵੀ ਬਜ਼ੁਰਗ ਦੀ ਪੈਨਸ਼ਨ ਨਹੀਂ ਲੱਗੀ, ਜਿਸ ਦੇ ਚੱਲਦੇ ਫਿਰ ਤੋਂ ਉਹ ਜਨਤਾ ਦਰਬਾਰ ਵਿਚ ਆਇਆ। ਬਜ਼ੁਰਗ ਅਨਿਲ ਵਿਜ ਸਾਹਮਣੇ ਪੇਸ਼ ਹੋਇਆ।
ਜਿਵੇਂ ਹੀ ਬਜ਼ੁਰਗ ਕੈਬਨਿਟ ਮੰਤਰੀ ਵਿਜ ਕੋਲ ਗਿਆ ਤਾਂ ਉਸ ਨੂੰ ਵੇਖ ਕੇ ਮੰਤਰੀ ਨੂੰ ਗੁੱਸਾ ਆ ਗਿਆ। ਉਨ੍ਹਾਂ ਨੇ ਤੁਰੰਤ ਪ੍ਰਭਾਵ ਤੋਂ ਉਸ ਅਧਿਕਾਰੀ ਨੂੰ ਸਸਪੈਂਡ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਵਿਜ ਨੇ ਦੂਜੇ ਅਧਿਕਾਰੀਆਂ ਨੂੰ ਵੀ ਸਖ਼ਤ ਲਹਿਜ਼ੇ ਵਿਚ ਕਿਹਾ ਕਿ ਅਗਲੇ ਹਫ਼ਤੇ ਕੋਈ ਵੀ ਅਜਿਹੀ ਸ਼ਿਕਾਇਤ ਨਾ ਆਵੇ, ਜੋ ਅੱਜ ਆਈ ਹੈ। ਅਗਲੇ ਹਫ਼ਤੇ ਤੱਕ ਉਸ ਦਾ ਹੱਲ ਹੋ ਜਾਣਾ ਚਾਹੀਦਾ ਹੈ।