ਦਿੱਲੀ ''ਚ ਡਿੱਗਿਆ ਤਿੰਨ ਮੰਜ਼ਿਲਾ ਇਮਾਰਤ ਮਕਾਨ, ਆਤਿਸ਼ੀ ਨੇ ਹਾਦਸੇ ''ਤੇ ਜਤਾਇਆ ਦੁਖ਼

Wednesday, Sep 18, 2024 - 02:14 PM (IST)

ਦਿੱਲੀ ''ਚ ਡਿੱਗਿਆ ਤਿੰਨ ਮੰਜ਼ਿਲਾ ਇਮਾਰਤ ਮਕਾਨ, ਆਤਿਸ਼ੀ ਨੇ ਹਾਦਸੇ ''ਤੇ ਜਤਾਇਆ ਦੁਖ਼

ਨਵੀਂ ਦਿੱਲੀ (ਵਾਰਤਾ)- ਆਮ ਆਦਮੀ ਪਾਰਟੀ ਦੀ ਸੀਨੀਅਰ ਨੇਤਾ ਅਤੇ ਦਿੱਲੀ ਦੀ ਨਾਮਜ਼ਦ ਮੁੱਖ ਮੰਤਰੀ ਆਤਿਸ਼ੀ ਨੇ ਕਰੋਲ ਬਾਗ ਇਲਾਕੇ 'ਚ ਮਕਾਨ ਡਿੱਗਣ ਦੀ ਘਟਨਾ ਨੂੰ ਦੁਖ਼ਦ ਦੱਸਦੇ ਹੋਏ ਪੀੜਤਾਂ ਨੂੰ ਹਰ ਸੰਭਵ ਮਦਦ ਮੁਹੱਈਆ ਕਰਵਾਉਣ ਦਾ ਆਦੇਸ਼ ਦਿੱਤਾ ਹੈ। ਆਤਿਸ਼ੀ ਨੇ 'ਐਕਸ' 'ਤੇ ਕਿਹਾ,''ਕਰੋਲ ਬਾਗ ਇਲਾਕੇ 'ਚ ਮਕਾਨ ਡਿੱਗਣ ਦਾ ਇਹ ਹਾਦਸਾ ਬੇਹੱਦ ਦੁਖ਼ਦ ਹੈ। ਮੈਂ ਜ਼ਿਲ੍ਹਾ ਅਧਿਕਾਰੀ ਦੇ ਆਦੇਸ਼ ਦਿੱਤੇ ਹਨ ਕਿ ਉੱਥੇ ਰਹਿਣ ਵਾਲੇ ਲੋਕਾਂ ਅਤੇ ਪੀੜਤਾਂ ਦੀ ਹਰ ਸੰਭਵ ਮਦਦ ਕਰੋ, ਕੋਈ ਜ਼ਖ਼ਮੀ ਹੋਵੇ ਤਾਂ ਉਸ ਦਾ ਇਲਾਜ ਕਰਵਾਓ ਅਤੇ ਇਸ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਓ। ਹਾਦਸੇ ਨੂੰ ਲੈ ਕੇ ਨਿਗਮ ਮੇਅਰ ਨਾਲ ਵੀ ਗੱਲ ਹੋਈ ਹੈ।''

ਇਹ ਵੀ ਪੜ੍ਹੋ : ਤਿੰਨ ਮੰਜ਼ਿਲਾ ਮਕਾਨ ਹੋਇਆ ਢਹਿ-ਢੇਰੀ, ਕਈ ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ

ਉਨ੍ਹਾਂ ਕਿਹਾ,''ਇਸ ਸਾਲ ਬਹੁਤ ਮੀਂਹ ਪਿਆ ਹੈ, ਸਾਰੇ ਦਿੱਲੀ ਵਾਸੀਆਂ ਨੂੰ ਮੇਰੀ ਅਪੀਲ ਹੈ ਕਿ ਨਿਰਮਾਣ ਨਾਲ ਜੁੜੇ ਕਿਸੇ ਵੀ ਹਾਦਸੇ ਦਾ ਕੋਈ ਵੀ ਖ਼ਦਸ਼ਾ ਹੋਵੇ ਤਾਂ ਤੁਰੰਤ ਪ੍ਰਸ਼ਾਸਨ ਅਤੇ ਨਿਗਮ ਨੂੰ ਦੱਸੋ, ਸਰਕਾਰ ਤੁਰੰਤ ਤੁਹਾਡੀ ਮਦਦ ਕਰੇਗੀ।'' ਦੱਸਣਯੋਗ ਹੈ ਕਿ ਕਰੋਲ ਬਾਗ ਇਲਾਕੇ 'ਚ ਇਕ ਇਮਾਰਤ ਦਾ ਕੁਝ ਹਿੱਸਾ ਢਹਿ ਗਿਆ ਅਤੇ ਮਲਬੇ 'ਚ ਕੁਝ ਲੋਕਾਂ ਦੇ ਫਸੇ ਹੋਣ ਦਾ ਖ਼ਦਸ਼ਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News