UNSC ''ਚ ਭਾਰਤ ਦੀ ਮੈਂਬਰਸ਼ਿਪ ਨੂੰ ਸਮਰਥਨ ਦੇ ਲਈ ਧੰਨਵਾਦ : ਮੋਦੀ

Thursday, Jun 18, 2020 - 09:34 PM (IST)

UNSC ''ਚ ਭਾਰਤ ਦੀ ਮੈਂਬਰਸ਼ਿਪ ਨੂੰ ਸਮਰਥਨ ਦੇ ਲਈ ਧੰਨਵਾਦ : ਮੋਦੀ

ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਉਹ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ. ਐੱਨ. ਐੱਸ. ਸੀ.) 'ਚ ਭਾਰਤ ਦੀ ਮੈਂਬਰਸ਼ਿਪ ਦੇ ਲਈ ਗਲੋਬਲ ਭਾਈਚਾਰੇ ਨਾਲ ਮਿਲੇ ਜ਼ਬਰਦਸਤ ਸਮਰਥਨ ਦੇ ਲਈ ਉਸ ਦੇ ਤਹਿ-ਦਿਲੋਂ ਧੰਨਵਾਦ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਗਲੋਬਲ ਸ਼ਾਂਤੀ, ਸੁਰੱਖਿਆ, ਲਚੀਲੇਪਨ ਤੇ ਨਿਰਪੱਖਤਾ ਨੂੰ ਉਤਸ਼ਾਹਤ ਕਰਨ ਦੇ ਲਈ ਸਾਰੇ ਦੇਸ਼ਾਂ ਦੇ ਨਾਲ ਮਿਲ ਕੇ ਕੰਮ ਕਰੇਗਾ।
ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਚੋਣ 'ਚ ਭਾਰਤ ਨੂੰ ਭਾਰੀ ਸਮਰਥਨ ਹਾਸਲ ਹੋਇਆ ਹੈ। ਸੁਰੱਖਿਆ ਪ੍ਰੀਸ਼ਦ ਵਿਚ ਅਸਥਾਈ ਸੀਟ ਦੇ ਲਈ ਹੋਈ ਚੋਣ 'ਚ ਸੰਯੁਕਤ ਰਾਸ਼ਟਰ ਮਹਾਸਭਾ ਵਿਚ 192 ਵੋਟਾਂ ਪਈਆਂ, ਜਿਸ 'ਚ 184 ਵੋਟਾਂ ਭਾਰਤ ਦੇ ਪੱਖ ਵਿਚ ਸਨ। ਭਾਰਤ ਦਾ 2 ਸਾਲਾ ਦਾ ਕਾਰਜਕਾਲ 1 ਜਨਵਰੀ 2021 ਤੋਂ ਸ਼ੁਰੂ ਹੋਵੇਗਾ। ਭਾਰਤ ਨੂੰ 8ਵੀਂ ਵਾਰ ਸੰਯੁਕਤ ਰਾਸ਼ਟਰ ਦੀ ਇਸ ਮਹੱਤਵਪੂਰਨ ਸੰਸਥਾ 'ਚ ਮੈਂਬਰਸ਼ਿਪ ਮਿਲੀ ਹੈ। ਸੁਰੱਖਿਆ ਪ੍ਰੀਸ਼ਦ ਵਿਚ ਪੰਜ ਸਥਾਈ ਮੈਂਬਰ ਤੇ 10 ਅਸਥਾਈ ਮੈਂਬਰ ਹਨ।


author

Gurdeep Singh

Content Editor

Related News