ਸੂਟਕੇਸ ਖੋਲ੍ਹਿਆ ਤਾਂ ਉੱਡ ਗਏ ਪੁਲਸ ਵਾਲਿਆਂ ਦੇ ਹੋਸ਼ ! ਮਹਾਰਾਸ਼ਟਰ 'ਚ ਔਰਤ ਦੀ ਲਾਸ਼ ਮਿਲਣ ਕਾਰਨ ਫੈਲੀ ਦਹਿਸ਼ਤ

Wednesday, Nov 26, 2025 - 01:13 PM (IST)

ਸੂਟਕੇਸ ਖੋਲ੍ਹਿਆ ਤਾਂ ਉੱਡ ਗਏ ਪੁਲਸ ਵਾਲਿਆਂ ਦੇ ਹੋਸ਼ ! ਮਹਾਰਾਸ਼ਟਰ 'ਚ ਔਰਤ ਦੀ ਲਾਸ਼ ਮਿਲਣ ਕਾਰਨ ਫੈਲੀ ਦਹਿਸ਼ਤ

ਨੈਸ਼ਨਲ ਡੈਸਕ : ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿੱਚ ਇੱਕ ਨਦੀ ਦੇ ਕੰਢੇ ਸੂਟਕੇਸ ਵਿੱਚੋਂ ਔਰਤ ਦੀ ਲਾਸ਼ ਮਿਲਣ ਤੋਂ ਬਾਅਦ ਪੁਲਿਸ ਨੇ ਬੁੱਧਵਾਰ ਨੂੰ ਉਸਦੇ ਲਿਵ-ਇਨ ਪਾਰਟਨਰ ਨੂੰ ਕਤਲ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ।ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ  ਨੇ ਕਥਿਤ ਤੌਰ 'ਤੇ 21 ਨਵੰਬਰ ਨੂੰ ਝਗੜੇ ਤੋਂ ਬਾਅਦ ਔਰਤ ਦੀ ਹੱਤਿਆ ਕਰ ਦਿੱਤੀ ਸੀ ਅਤੇ ਅਗਲੇ ਦਿਨ ਉਸਦੀ ਲਾਸ਼ ਨਦੀ ਦੇ ਨੇੜੇ ਸੁੱਟ ਦਿੱਤੀ ਸੀ। 
ਪ੍ਰਿਯੰਕਾ ਵਿਸ਼ਵਕਰਮਾ (22) ਦੀ ਲਾਸ਼ ਸੋਮਵਾਰ ਨੂੰ ਦੇਸਾਈ ਪਿੰਡ ਨੇੜੇ ਨਦੀ ਦੇ ਪੁਲ ਹੇਠੋਂ ਮਿਲੀ। ਮ੍ਰਿਤਕ ਦੇ ਗੁੱਟ 'ਤੇ "ਪੀਵੀਐਸ" ਟੈਟੂ ਬਣਿਆ ਹੋਇਆ ਸੀ। ਸੋਸ਼ਲ ਮੀਡੀਆ ਅਤੇ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਪੁਲਸ ਨੇ ਦੇਸਾਈ ਪਿੰਡ ਤੋਂ ਵਿਨੋਦ ਸ਼੍ਰੀਨਿਵਾਸ ਵਿਸ਼ਵਕਰਮਾ (50) ਨੂੰ ਗ੍ਰਿਫ਼ਤਾਰ ਕੀਤਾ। ਉਸਨੇ ਪੁੱਛਗਿੱਛ ਦੌਰਾਨ ਅਪਰਾਧ ਕਬੂਲ ਕਰ ਲਿਆ। ਪੁਲਸ ਨੇ ਕਿਹਾ ਕਿ ਔਰਤ ਪਿਛਲੇ ਪੰਜ ਸਾਲਾਂ ਤੋਂ ਮੁਲਜ਼ਮ ਨਾਲ ਰਹਿ ਰਹੀ ਸੀ। ਪੁਲਸ ਦੇ ਅਨੁਸਾਰ ਮੁਲਜ਼ਮ ਨੇ 21 ਨਵੰਬਰ ਦੀ ਰਾਤ ਨੂੰ ਝਗੜੇ ਤੋਂ ਬਾਅਦ ਕਥਿਤ ਤੌਰ 'ਤੇ ਉਸਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਇੱਕ ਦਿਨ ਲਾਸ਼ ਨੂੰ ਘਰ ਵਿੱਚ ਰੱਖਣ ਤੋਂ ਬਾਅਦ, ਜਦੋਂ ਉਸ ਵਿੱਚੋਂ ਬਦਬੂ ਆਉਣ ਲੱਗੀ, ਤਾਂ ਉਸਨੇ ਇਸਨੂੰ ਇੱਕ ਸੂਟਕੇਸ ਵਿੱਚ ਭਰ ਕੇ 22 ਨਵੰਬਰ ਦੀ ਰਾਤ ਨੂੰ ਇੱਕ ਪੁਲ ਤੋਂ ਖਾੜੀ ਵਿੱਚ ਸੁੱਟ ਦਿੱਤਾ। ਪੁਲਸ ਨੇ ਮੰਗਲਵਾਰ ਨੂੰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਕਤਲ ਅਤੇ ਸਬੂਤ ਨਸ਼ਟ ਕਰਨ ਦਾ ਮਾਮਲਾ ਦਰਜ ਕਰ ਲਿਆ।
 


author

Shubam Kumar

Content Editor

Related News