ਥਾਈਲੈਂਡ ਜਾ ਰਹੇ ਜਹਾਜ਼ ਦੀ ਹੋਈ ਐਮਰਜੈਂਸੀ ਲੈਂਡਿੰਗ
Wednesday, Aug 29, 2018 - 09:34 PM (IST)

ਹੈਦਰਾਬਾਦ— ਜਿਦਾਹ ਤੋਂ ਥਾਈਲੈਂਡ ਦੀ ਯਾਤਰਾ ਦੌਰਾਨ ਬੁੱਧਵਾਰ ਨੂੰ ਨਿਕਲੇ ਸਾਊਦੀ ਅਰਬ ਐੱਸ ਵੀ 5350 ਜਹਾਜ਼ ਦੇ ਇੰਜਣ ਵਿਚ ਆਈ ਅਚਾਨਕ ਗੜਬੜੀ ਕਾਰਨ ਉਸਨੂੰ ਹੈਦਰਾਬਾਦ ਵੱਲ ਮੋੜ ਦਿੱਤਾ ਗਿਆ। ਇਸ ਸਥਿਤੀ ਨੂੰ ਦੇਖਦਿਆਂ ਹਵਾਈ ਅੱਡੇ 'ਤੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ। ਬੁੱਧਵਾਰ ਨੂੰ 12 ਵਜੇ ਐੱਸ. ਓ. ਸੀ. ਸੀ. ਹੈਦਰਾਬਾਦ ਨੂੰ ਜਹਾਜ਼ ਵਿਚ ਖਰਾਬੀ ਦੀ ਸੂਚਨਾ ਮਿਲੀ। ਸਾਊਦੀ ਅਰਬ ਫਲਾਈਟ ਐੱਸ.ਵੀ.5350 ਜਿਦਾਹ ਤੋਂ ਥਾਈਲੈਂਡ ਦੇ ਸ਼ਹਿਰ ਹੈਤਯਾਈ ਲਈ ਰਵਾਨਾ ਹੋਇਆ। ਇੰਜਣ ਵਿਚ ਗੜਬੜੀ ਦਾ ਪਤਾ ਲੱਗਣ 'ਤੇ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਤੇ ਜਹਾਜ਼ ਨੂੰ ਹੈਦਰਾਬਾਦ ਵੱਲ ਮੋੜ ਦਿੱਤਾ ਗਿਆ।