ਮਣੀਪੁਰ ’ਚ 5 ਅੱਤਵਾਦੀ ਗ੍ਰਿਫਤਾਰ
Thursday, Sep 04, 2025 - 08:07 PM (IST)

ਇੰਫਾਲ (ਭਾਸ਼ਾ)-ਮਣੀਪੁਰ ਦੇ ਇੰਫਾਲ ਈਸਟ ਅਤੇ ਵੈਸਟ ਜ਼ਿਲਿਆਂ ’ਚ ਤਿੰਨ ਪਾਬੰਦੀਸ਼ੁਦਾ ਸੰਗਠਨਾਂ ਦੇ 5 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਅੱਤਵਾਦੀ ਸਥਾਨਕ ਵਪਾਰੀਆਂ, ਸਕੂਲਾਂ ਅਤੇ ਕਾਲਜਾਂ ਤੋਂ ਜਬਰਨ ਵਸੂਲੀ ਦੇ ਮਾਮਲਿਆਂ ’ਚ ਸ਼ਾਮਲ ਸਨ। ਪੁਲਸ ਨੇ ਉਨ੍ਹਾਂ ਕੋਲੋਂ ਹਥਿਆਰ ਵੀ ਜ਼ਬਤ ਕੀਤੇ ਹਨ।