ਭਾਰਤੀ ਫੌਜ ਦੀ ਵੱਡੀ ਕਾਰਵਾਈ, ਮਿਆਂਮਾਰ ਸਰਹੱਦ 'ਤੇ ਅੱਤਵਾਦੀ ਕੈਂਪ ਉਡਾਏ

09/27/2017 3:31:40 PM


ਮਿਆਂਮਾਰ/ਨਵੀਂ ਦਿੱਲੀ,(ਬਿਊਰੋ)— ਭਾਰਤੀ ਫੌਜ ਨੇ ਮਿਆਂਮਾਰ ਸਰਹੱਦ 'ਤੇ ਇਕ ਵਾਰ ਫਿਰ ਸਰਜੀਕਲ ਸਟ੍ਰਾਈਕ ਵਰਗੀ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਬੁੱਧਵਾਰ ਤੜਕੇ 4.45 ਵਜੇ ਨਗਾ ਅੱਤਵਾਦੀਆਂ ਦੇ ਕੈਂਪ 'ਤੇ ਇਹ ਕਾਰਵਾਈ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਮਿਆਂਮਾਰ ਸਰਹੱਦ 'ਤੇ ਲੰਗਖੂ ਪਿੰਡ 'ਚ ਅੱਤਵਾਦੀਆਂ ਦੇ ਕੈਂਪ 'ਤੇ ਹਮਲਾ ਕੀਤਾ ਗਿਆ, ਜਿਸ 'ਚ ਨਗਾ ਅੱਤਵਾਦੀਆਂ ਨੂੰ ਕਾਫੀ ਨੁਕਸਾਨ ਹੋਇਆ ਹੈ। ਭਾਰਤੀ ਫੌਜ ਦੀ ਈਸਟਰਨ ਕਮਾਂਡ ਵਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਫੌਜ ਨੂੰ ਕੋਈ ਨੁਕਸਾਨ ਨਹੀਂ ਪੁੱਜਾ। ਦੱਸ ਦਈਏ ਕਿ ਠੀਕ ਇਕ ਸਾਲ ਪਹਿਲਾਂ 28-29 ਸਤੰਬਰ ਦੀ ਰਾਤ ਭਾਰਤੀ ਫੌਜ ਨੇ ਪਾਕਿਸਤਾਨ ਦੇ ਕਬਜੇ ਵਾਲੇ ਕਸ਼ਮੀਰ 'ਚ ਵੀ ਸਰਜੀਕਲ ਸਟ੍ਰਾਈਕ ਕੀਤੀ ਸੀ, ਜਿਸ 'ਚ ਅੱਤਵਾਦੀਆਂ ਦੇ ਕਈ ਲਾਂਚਿੰਗ ਪੈਡ ਤਬਾਹ ਕਰ ਦਿੱਤੇ ਗਏ ਸਨ।

PunjabKesari
ਫੌਜ ਨੇ ਸਰਜੀਕਲ ਸਟ੍ਰਾਈਕ ਸ਼ਬਦ ਦੀ ਵਰਤੋਂ ਨਹੀਂ ਕੀਤੀ, ਤੇ ਇਹ ਜ਼ਰੂਰ ਕਿਹਾ ਹੈ ਕਿ ਭਾਰਤ-ਮਿਆਂਮਾਰ ਸਰਹੱਦ 'ਤੇ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ। ਐੱਨ.ਐੱਸ.ਸੀ.ਐੱਨ (ਕੇ) ਦੇ ਕਈ ਅੱਤਵਾਦੀ ਇਸ ਕਾਰਵਾਈ 'ਚ ਮਾਰੇ ਗਏ ਹਨ। ਅੱਤਵਾਦੀ ਸੰਗਠਨ ਦੇ ਕਈ ਕੈਂਪ ਤਬਾਹ ਕਰ ਦਿੱਤੇ ਗਏ ਹਨ। 
ਇਸ ਤੋਂ ਪਹਿਲਾਂ ਜੂਨ 2015 'ਚ ਭਾਰਤੀ ਫੌਜ ਨੇ ਕ੍ਰਾਸ ਬਾਰਡਰ ਆਪਰੇਸ਼ਨ 'ਚ ਮਿਆਂਮਾਰ ਦੀ ਸਰਹੱਦ 'ਚ ਦਾਖਲ ਹੋ ਕੇ 15 ਅੱਤਵਾਦੀਆਂ ਨੂੰ ਮੌਤ ਦੀ ਨੀਂਦ ਸੁਲਾ ਦਿੱਤਾ ਸੀ।ਭਾਰਤੀ ਫੌਜ ਨੇ ਮਣੀਪੁਰ ਦੇ ਚੰਦੇਲ 'ਚ ਹੋਏ ਹਮਲੇ 'ਚ 18 ਫੌਜੀਆਂ ਦੇ ਮਾਰੇ ਜਾਣ ਮਗਰੋਂ ਇਹ ਕਾਰਵਾਈ ਕੀਤੀ ਸੀ। ਐੱਨ.ਐੱਸ.ਸੀ.ਐੱਨ (ਕੇ) ਅਤੇ ਕੇ.ਵਾਈ.ਕੇ.ਐੱਲ ਦੇ ਅੱਤਵਾਦੀਆਂ ਨੂੰ ਕਾਫੀ ਨੁਕਸਾਨ ਪੁੱਜਾ ਸੀ। ਇਸ ਬਾਰੇ ਅਜੇ ਵਿਸਥਾਰ 'ਚ ਜਾਣਕਾਰੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।


Related News