ਜੰਮੂ : ਫੌਜ ਕੈਂਪ ''ਚ ਅੱਤਵਾਦੀ ਹਮਲੇ ਦੌਰਾਨ 2 ਜਵਾਨ ਸ਼ਹੀਦ, ਜ਼ਖਮੀ ਬੱਚੀ ਦੀ ਵੀ ਮੌਤ (ਤਸਵੀਰਾਂ)

02/11/2018 11:43:23 AM

ਜੰਮੂ : ਜੰਮੂ 'ਚ ਇਕ ਵਾਰ ਫਿਰ ਅੱਤਵਾਦੀਆਂ ਨੇ ਵੱਡੀ ਕਰਤੂਤ ਨੂੰ ਅੰਜਾਮ ਦਿੱਤਾ ਹੈ। ਅੱਤਵਾਦੀਆਂ ਨੇ ਇਸ ਵਾਰ ਜੰਮੂ ਦੇ ਸੁੰਜਵਾਂ ਫੌਜ ਕੈਂਪ ਨੂੰ ਨਿਸ਼ਾਨਾ ਬਣਾਇਆ ਹੈ। ਇਸ ਹਮਲੇ 'ਚ ਹੁਣ ਤੱਕ 2 ਜਵਾਨਾਂ ਦੇ ਸ਼ਹੀਦ ਹੋਣ ਦੀ ਖਬਰ ਹੈ ਅਤੇ ਇਸ ਦੇ ਨਾਲ ਹੀ ਹਮਲੇ ਦੌਰਾਨ ਜ਼ਖਮੀ ਹੋਈ ਬੱਚੀ ਨੇ ਵੀ ਦਮ ਤੋੜ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਪੂਰੇ ਜੰਮੂ 'ਚ ਰੈੱਡ ਅਲਰਟ ਕਰ ਦਿੱਤਾ ਗਿਆ ਹੈ। ਫੌਜ ਕੈਂਪ ਦੇ ਕੁਆਰਟਰ 'ਚ 3 ਤੋਂ 4 ਅੱਤਵਾਦੀਆਂ ਦੇ ਲੁਕੇ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਕੈਂਪ ਦੇ ਅੰਦਰੋਂ ਰੁਕ-ਰੁਕ ਕੇ ਫਾਇਰਿੰਗ ਦੀਆਂ ਆਵਾਜ਼ਾਂ ਆ ਰਹੀਆਂ ਹਨ। PunjabKesari
ਅੱਤਵਾਦੀਆਂ ਨੇ ਬੰਕਰ 'ਤੇ ਕੀਤੀ ਫਾਇਰਿੰਗ
ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀਆਂ ਨੇ ਤੜਕੇ ਸਵੇਰੇ 4.55 'ਤੇ ਸੰਤਰੀ ਦੇ ਬੰਕਰ 'ਤੇ ਫਾਇਰਿੰਗ ਕੀਤੀ। ਇਸ ਤੋਂ ਬਾਅਦ ਜਵਾਨਾਂ ਨੇ ਵੀ ਜਵਾਬੀ ਫਾਇਰਿੰਗ ਕੀਤੀ। ਫਿਲਹਾਲ ਅੱਤਵਾਦੀ ਫੌਜ ਦੇ ਇਕ ਕੁਆਰਟਰ 'ਚ ਵੜੇ ਹੋਏ ਹਨ। 

PunjabKesari

ਹਮਲੇ ਪਿੱਛੇ ਹੋ ਸਕਦੈ ਜੈਸ਼-ਏ ਮੁਹੰਮਦ ਦਾ ਹੱਥ 
ਇੰਟੈਲੀਜੈਂਸ ਸੂਤਰਾਂ ਮੁਤਾਬਕ ਅਫਜ਼ਲ ਗੁਰੂ ਦੀ ਬਰਸੀ ਨੂੰ ਦੇਖਦੇ ਹੋਏ ਪੂਰੇ ਜੰਮੂ-ਕਸ਼ਮੀਰ 'ਚ ਹਾਈ ਅਲਰਟ ਐਲਾਨ ਕੀਤਾ ਗਿਆ ਸੀ। ਖੁਫੀਆ ਸੂਤਰਾਂ ਨੇ ਆਤਮਘਾਤੀ ਹਮਲੇ ਦਾ ਸ਼ੱਕ ਜ਼ਾਹਰ ਕੀਤਾ ਸੀ। ਇਸ ਹਮਲੇ ਪਿੱਛੇ ਜੈਸ਼-ਏ-ਮੁਹੰਮਦ ਦਾ ਹੱਥ ਹੋ ਸਕਦਾ ਹੈ।

PunjabKesari

ਸੀ. ਆਰ. ਪੀ. ਐੱਫ. ਕੈਂਪ 'ਤੇ ਹੋਇਆ ਸੀ ਹਮਲਾ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 31 ਦਸੰਬਰ, 2017 ਨੂੰ ਅੱਤਵਾਦੀਆਂ ਨੇ ਪੁਲਵਾਮਾ 'ਚ ਸੀ. ਆਰ. ਪੀ. ਐੱਫ. ਕੈਂਪ ਨੂੰ ਨਿਸ਼ਾਨਾ ਬਣਾਇਆ ਸੀ। ਜੈਸ਼ ਦੇ 2 ਅੱਤਵਾਦੀਆਂ ਨੇ ਅਵੰਤੀਪੁਰਾ ਦੇ ਲੀਥਪੋਰਾ 'ਚ ਹਮਲਾ ਕੀਤਾ ਸੀ। ਇਸ ਹਮਲੇ ਦੌਰਾਨ 5 ਜਵਾਨ ਸ਼ਹੀਦ ਹੋ ਗਏ ਸਨ, ਜਦੋਂ ਕਿ ਘੰਟਿਆਂ ਗੋਲੀਬਾਰੀ ਤੋਂ ਬਾਅਦ ਸੁਰੱਖਿਆ ਬਲਾਂ ਨੇ ਦੋਹਾਂ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਸੀ।


Related News