ਕਠੂਆ ''ਚ ਫ਼ੌਜ ਦੀ ਗੱਡੀ ’ਤੇ ਅੱਤਵਾਦੀ ਹਮਲਾ, 5 ਜਵਾਨ ਸ਼ਹੀਦ

Tuesday, Jul 09, 2024 - 03:35 AM (IST)

ਬਿਲਾਵਰ (ਸ.ਹ., ਅੰਜੂ) : ਸਰਹੱਦ ਪਾਰ ਤੋਂ ਘੁਸਪੈਠ ਕਰ ਕੇ ਕਠੂਆ ਜ਼ਿਲ੍ਹੇ ਦੇ ਬਿਲਾਵਰ ਇਲਾਕੇ ’ਚ ਲੁਕੇ ਹੋਏ ਅੱਤਵਾਦੀਆਂ ਨੇ ਸੋਮਵਾਰ ਦੁਪਹਿਰ ਫ਼ੌਜ ਦੀ ਇਕ ਗੱਡੀ 'ਤੇ ਹਮਲਾ ਕਰ ਦਿੱਤਾ, ਜਿਸ ਕਾਰਨ 5 ਜਵਾਨ ਸ਼ਹੀਦ ਹੋ ਗਏ ਅਤੇ 6 ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਉੱਚੇ ਪਹਾੜਾਂ ’ਤੇ ਬੈਠੇ ਅੱਤਵਾਦੀਆਂ ਦੇ ਹਮਲੇ ਤੋਂ ਬਾਅਦ ਜਵਾਨਾਂ ਨੇ ਤੁਰੰਤ ਮੋਰਚਾ ਸੰਭਾਲ ਲਿਆ ਅਤੇ ਜਵਾਬੀ ਫਾਇਰਿੰਗ ਕੀਤੀ। 

ਮਿਲੀ ਜਾਣਕਾਰੀ ਮੁਤਾਬਕ, ਬਿਲਾਵਰ ਦੇ ਲੋਹਾਈ-ਮਲਹਾਰ ਇਲਾਕੇ ਦੇ ਬਦਨੌਟਾ ’ਚ ਫ਼ੌਜ ਦੀ 22 ਗੜ੍ਹਵਾਲ ਰੈਜੀਮੈਂਟ ਦੀ ਗੱਡੀ ਆਪਣੀ ਮੰਜ਼ਿਲ ਵੱਲ ਜਾ ਰਹੀ ਸੀ। ਜਦੋਂ ਇਹ ਦੁਪਹਿਰ ਕਰੀਬ 3.30 ਵਜੇ ਬਲੋਟ ਡਰੇਨ ਨੇੜੇ ਪਹੁੰਚੀ ਤਾਂ ਪਹਾੜਾਂ 'ਤੇ ਪਹਿਲਾਂ ਤੋਂ ਲੁਕੇ ਹੋਏ ਅੱਤਵਾਦੀਆਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਫ਼ੌਜੀ ਗੱਡੀ ’ਚ ਸਵਾਰ ਜਵਾਨਾਂ ਨੇ ਤੁਰੰਤ ਮੋਰਚਾ ਸੰਭਾਲ ਲਿਆ ਤੇ ਫਾਇਰਿੰਗ ਦਾ ਜਵਾਬ ਦਿੱਤਾ। ਹਮਲੇ ਦੀ ਸੂਚਨਾ ਤੁਰੰਤ ਫ਼ੌਜ, ਜੰਮੂ-ਕਸ਼ਮੀਰ ਪੁਲਸ ਤੇ ਨੀਮ ਸੁਰੱਖਿਆ ਫੋਰਸਾਂ ਨੂੰ ਦਿੱਤੀ ਗਈ। ਦੱਸਿਆ ਜਾਂਦਾ ਹੈ ਕਿ 4-5 ਅੱਤਵਾਦੀਆਂ ਨੂੰ ਸੁਰੱਖਿਆ ਫੋਰਸਾਂ ਨੇ ਘੇਰ ਲਿਆ ਹੈ।\

ਇਹ ਵੀ ਪੜ੍ਹੋ : ਇਕ ਦਿਨ ਪਹਿਲਾਂ ਹੋਇਆ ਸੀ ਵਿਆਹ, ਅਗਲੇ ਦਿਨ ਨਵ-ਵਿਆਹੁਤਾ ਨੇ 7ਵੀਂ ਮੰਜ਼ਿਲ ਤੋਂ ਛਾਲ ਮਾਰ ਦੇ ਦਿੱਤੀ ਜਾਨ

 3 ਦਿਨ ਪਹਿਲਾਂ ਵੀ ਅੱਤਵਾਦੀਆਂ ਨੇ 2 ਜਵਾਨਾਂ ਨੂੰ ਕੀਤਾ ਸੀ ਸ਼ਹੀਦ
ਦੱਸਣਯੋਗ ਹੈ ਕਿ 3 ਦਿਨ ਪਹਿਲਾਂ ਵੀ ਕੁਲਗਾਮ ’ਚ 2 ਥਾਵਾਂ ’ਤੇ ਅੱਤਵਾਦੀਆਂ ਨੇ ਮੁਕਾਬਲੇ ਦੌਰਾਨ 2 ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਸੀ। ਫ਼ੌਜ ਦੇ ਜਵਾਨਾਂ ਨੇ ਇਸ ਮੁਕਾਬਲੇ ’ਚ 6 ਅੱਤਵਾਦੀਆਂ ਨੂੰ ਮਾਰ ਦਿੱਤਾ ਸੀ।

8 ਜੁਲਾਈ 2016 ਨੂੰ ਫ਼ੌਜ ਨੇ ਬੁਰਹਾਨ ਵਾਨੀ ਨੂੰ ਕੀਤਾ ਸੀ ਢੇਰ
ਅੱਤਵਾਦੀਆਂ ਨੇ ਸੋਮਵਾਰ 8 ਜੁਲਾਈ ਨੂੰ ਇਕ ਫ਼ੌਜੀ ਗੱਡੀ ’ਤੇ ਹਮਲਾ ਕੀਤਾ ਹੈ। ਇਸੇ ਦਿਨ 2016 ’ਚ ਸੁਰੱਖਿਆ ਫੋਰਸਾਂ ਨੇ ਕਸ਼ਮੀਰ ’ਚ ਕੱਟੜ ਅੱਤਵਾਦੀ ਬੁਰਹਾਨ ਵਾਨੀ ਨੂੰ ਮਾਰ ਦਿੱਤਾ ਸੀ। 4 ਮਈ 2024 ਨੂੰ ਪੁੰਛ ਜ਼ਿਲ੍ਹੇ ਦੇ ਸੂਰਨਕੋਟ ’ਚ ਅੱਤਵਾਦੀਆਂ ਨੇ ਹਵਾਈ ਫ਼ੌਜ ਦੇ ਵਾਹਨ ’ਤੇ ਹਮਲਾ ਕੀਤਾ ਸੀ, ਜਿਸ ’ਚ ਹਵਾਈ ਫ਼ੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ ਸੀ। ਇਕ ਵਾਰ ਫਿਰ ਅੱਤਵਾਦੀਆਂ ਨੇ ਉਸੇ ਤਰ੍ਹਾਂ ਦੀ ਅੱਤਵਾਦੀ ਘਟਨਾ ਨੂੰ ਹੁਣ ਅੰਜਾਮ ਦਿੱਤਾ ਹੈ। ਮਈ ਅਤੇ ਜੂਨ ’ਚ ਹੀਰਾਨਗਰ ਅਤੇ ਡੋਡਾ ’ਚ ਮਾਰੇ ਗਏ ਅੱਤਵਾਦੀਆਂ ਕੋਲੋਂ ਬਰਾਮਦ ਕੀਤੇ ਗਏ ਹਥਿਆਰਾਂ ’ਚ ਅਮਰੀਕੀ ਐੱਮ-4 ਰਾਈਫਲਾਂ ਵੀ ਸਨ, ਜਿਨ੍ਹਾਂ ’ਤੇ ਟੈਲੀਸਕੋਪ ਫਿੱਟ ਕੀਤੀ ਗਈ ਸੀ। ਇਸ ਨਾਲ ਕਿਸੇ ਨੂੰ ਵੀ ਸਿੱਧਾ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਫ਼ੌਜੀ ਗੱਡੀ ’ਤੇ ਹਮਲਾ ਕੀਤਾ ਗਿਆ, ਉਸ ’ਚ ਇਸੇ ਤਰ੍ਹਾਂ ਦੇ ਹਥਿਆਰਾਂ ਦੀ ਵਰਤੋਂ ਕੀਤੀ ਗਈ ਹੋਵੇਗੀ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ਜਗ ਬਾਣੀਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


DILSHER

Content Editor

Related News