ਜੰਮੂ-ਕਸ਼ਮੀਰ ''ਚ ਵਾਪਰਿਆ ਭਿਆਨਕ ਹਾਦਸਾ, ਖੱਡ ''ਚ ਡਿੱਗੀ ਮਿੰਨੀ ਬੱਸ, 60 ਸਾਲਾ ਬਜ਼ੁਰਗ ਸਣੇ 5 ਸਵਾਰੀਆਂ ਦੀ ਮੌਤ

Saturday, Jan 21, 2023 - 11:38 AM (IST)

ਜੰਮੂ-ਕਸ਼ਮੀਰ ''ਚ ਵਾਪਰਿਆ ਭਿਆਨਕ ਹਾਦਸਾ, ਖੱਡ ''ਚ ਡਿੱਗੀ ਮਿੰਨੀ ਬੱਸ, 60 ਸਾਲਾ ਬਜ਼ੁਰਗ ਸਣੇ 5 ਸਵਾਰੀਆਂ ਦੀ ਮੌਤ

ਨੈਸ਼ਨਲ ਡੈਸਕ- ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ 'ਚ ਸ਼ੁੱਕਰਵਾਰ ਨੂੰ ਇਕ ਮਿੰਨੀ ਬੱਸ ਸੜਕ ਤੋਂ ਫਿਸਲ ਕੇ ਡੂੰਘੀ ਖੱਡ 'ਚ ਡਿੱਗਣ ਕਾਰਨ ਇਕ ਔਰਤ ਸਮੇਤ 5 ਲੋਕਾਂ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਹ ਹਾਦਸਾ ਬਿੱਲਾਵਰ ਦੇ ਸੀਲਾ ਪਿੰਡ 'ਚ ਸ਼ਾਮ ਨੂੰ ਉਸ ਸਮੇਂ ਵਾਪਰਿਆ ਜਦੋਂ ਡਰਾਈਵਰ ਨੇ ਇਕ ਮੋੜ 'ਤੇ ਨਿੱਜੀ ਬੱਸ ਦਾ ਕੰਟਰੋਲ ਗੁਆ ਦਿੱਤਾ।

ਇਹ ਖ਼ਬਰ ਵੀ ਪੜ੍ਹੋ - ਨਾਬਾਲਗਾ ਨਾਲ ਜਬਰ-ਜ਼ਿਨਾਹ ਅਤੇ ਜਬਰੀ ਧਰਮ ਪਰਿਵਰਤਨ ਦੀ ਕੋਸ਼ਿਸ਼ ਦੇ ਮਾਮਲੇ 'ਚ 50 ਸਾਲਾ ਔਰਤ ਗ੍ਰਿਫ਼ਤਾਰ

ਪੁਲਸ ਮੁਤਾਬਕ ਬੱਸ ਮੋਂਡਲੀ ਪਿੰਡ ਤੋਂ ਧਨੂ ਪੈਰੋਲ ਪਿੰਡ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਬਚਾਅ ਕਰਮਚਾਰੀਆਂ ਨੇ 60 ਸਾਲਾ ਔਰਤ ਸਮੇਤ ਚਾਰ ਲੋਕਾਂ ਨੂੰ ਮੌਕੇ 'ਤੇ ਮ੍ਰਿਤਕ ਪਾਇਆ, ਜਦੋਂ ਕਿ 16 ਹੋਰਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ 'ਚੋਂ ਇਕ ਦੀ ਮੌਤ ਹੋ ਗਈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News