ਲੱਦਾਖ ''ਚ LAC ''ਤੇ ਤਣਾਅ, ਚੀਨੀ ਫੌਜ ਤਿੱਬਤ ਸਰਹੱਦ ''ਤੇ ਵੀ ਲਗਾਤਾਰ ਕਰ ਰਹੀ ਗਸ਼ਤ
Wednesday, Jun 03, 2020 - 10:57 PM (IST)
ਬੀਜਿੰਗ/ਨਵੀਂ ਦਿੱਲੀ(ਭਾਸ਼ਾ/ਵਾਰਤਾ): ਲੱਦਾਖ ਵਿਚ ਅਸਲ ਕੰਟਰੋਲ ਲਾਈਨ(ਐਲ.ਏ.ਸੀ.) 'ਤੇ ਤਣਾਅ ਬਰਕਰਾਰ ਹੈ। ਚੀਨ ਦੀ ਫੌਜ ਤਿੱਬਤ ਵਿਚ ਰਾਤ ਨੂੰ ਅਭਿਆਸ ਕਰ ਰਹੀ ਹੈ। ਭਾਰਤ ਉਸ 'ਤੇ ਲਗਾਤਾਰ ਨਜ਼ਰ ਰੱਖੇ ਹੋਏ ਹਨ। ਉੱਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਚਾਲੇ ਭਾਰਤ-ਚੀਨ ਸਰਹੱਦ 'ਤੇ ਤਣਾਅ 'ਤੇ ਹੋਈ ਗੱਲਬਾਤ ਨੂੰ ਲੈ ਕੇ ਚੀਨ ਦੀ ਪਹਿਲੀ ਅਧਿਕਾਰਿਤ ਪ੍ਰਤੀਕਿਰਿਆ ਆਈ ਹੈ।
ਚੀਨ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਨਾਲ ਮੌਜੂਦਾ ਤਣਾਅ ਦੇ ਹੱਲ ਲਈ ਕਿਸੇ ਤੀਜੇ ਪੱਖ ਦੀ ਵਿਚੋਲਗੀ ਦੀ ਕੋਈ ਲੋੜ ਨਹੀਂ ਹੈ। ਉੱਧਰ, ਭਾਰਤ ਤੇ ਚੀਨ ਦੇ ਸੀਨੀਅਰ ਫੌਜ ਕਮਾਂਡਰ ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਲਾਈਨ 'ਤੇ ਤਕਰੀਬਨ ਪਿਛਲੇ ਇਕ ਮਹੀਨੇ ਤੋਂ ਚੱਲੀ ਆ ਰਹੀ ਤਣਾਅਪੂਰਨ ਸਥਿਤੀ ਨੂੰ ਆਮ ਬਣਾਉਣ ਦੇ ਬਾਰੇ ਵਿਚ ਸ਼ਨੀਵਾਰ ਨੂੰ ਇਕ ਮਹੱਤਵਪੂਰਨ ਬੈਠਕ ਕਰਨਗੇ।
ਕੀ ਅਸਲ 'ਚ ਕੋਈ ਚੀਨੀ ਫੌਜੀ ਭਾਰਤ ਦੀ ਸਰਹੱਦ 'ਚ ਦਾਖਲ ਨਹੀਂ ਹੋਇਆ: ਰਾਹੁਲ
ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਲੱਦਾਖ ਵਿਚ ਚੀਨੀ ਫੌਜੀਆਂ ਦੀ ਕਥਿਤ ਘੁਸਪੈਠ ਨਾਲ ਜੁੜੀਆਂ ਖਬਰਾਂ ਨੂੰ ਲੈ ਕੇ ਬੁੱਧਵਾਰ ਨੂੰ ਸਵਾਲ ਕੀਤਾ ਕਿ ਕੀ ਸਰਕਾਰ ਇਸ ਦੀ ਪੁਸ਼ਟੀ ਕਰ ਸਕਦੀ ਹੈ ਕਿ ਚੀਨ ਦਾ ਕੋਈ ਫੌਜੀ ਭਾਰਤੀ ਸਰਹੱਦ ਵਿਚ ਦਾਖਿਲ ਨਹੀਂ ਹੋਇਆ?