12 ਸਾਲਾਂ ਤੋਂ ਰੋਜ਼ ਸਵੇਰੇ ਮੰਦਰ ਨਹੀਂ, ਪਾਲਤੂ ਕੁੱਤੇ ਦੀ ਕਬਰ ''ਤੇ ਜਾਂਦਾ ਹੈ ਇਹ ਸ਼ਖਸ
Wednesday, Jun 12, 2019 - 03:33 PM (IST)
ਵਡੋਦਰਾ— ਆਮ ਹਰ ਘਰਾਂ 'ਚ ਨਿਯਮ ਹੁੰਦਾ ਹੈ ਕਿ ਕਬਰਸਤਾਨ ਤੋਂ ਆਉਣ ਤੋਂ ਬਾਅਦ ਲੋਕ ਨਹਾਉਂਦੇ ਹਨ। ਲੋਕ ਨਹਾਉਣ ਤੋਂ ਬਾਅਦ ਮੰਦਰ ਜਾਂਦੇ ਹਨ ਪਰ ਗੁਜਰਾਤ ਦੇ ਵਡੋਦਰਾ 'ਚ ਇਕ ਸ਼ਖਸ ਅਜਿਹਾ ਹੈ ਜੋ ਰੋਜ਼ ਨਹਾਉਣ ਤੋਂ ਬਾਅਦ ਸਭ ਤੋਂ ਪਹਿਲੇ ਮੰਦਰ ਨਹੀਂ ਸਗੋਂ ਕਬਰਸਤਾਨ ਜਾਂਦਾ ਹੈ। ਇੱਥੇ ਉਹ ਇਕ ਕਬਰ 'ਤੇ ਪ੍ਰਾਰਥਨਾ ਕਰਦਾ ਹੈ। ਇਹ ਕਬਰ ਕਿਸੇ ਮਹਾਤਮਾ ਦੀ ਨਹੀਂ ਸਗੋਂ ਉਨ੍ਹਾਂ ਦੇ ਪਾਲਤੂ ਕੁੱਤ ਦੀ ਹੈ, ਜਿਸ ਦੀ 12 ਸਾਲ ਪਹਿਲਾਂ ਮੌਤ ਹੋ ਗਈ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਉਹ ਰੋਜ਼ ਖਾਸਵਾੜੀ ਦੇ ਕਬਰਸਤਾਨ 'ਚ ਉਸ ਦੀ ਕਬਰ 'ਤੇ ਆਉਂਦਾ ਹੈ। ਫਤਿਹਪੁਰ ਦਾ ਰਹਿਣ ਵਾਲਾ ਬਿਲਡਰ ਪ੍ਰਸ਼ਾਂਤ ਹਡਗਲਰਕਰ ਨੇ ਦੱਸਿਆ ਕਿ ਉਹ ਆਪਣੇ ਇਸ ਪਾਲਤੂ ਕੁੱਤੇ ਟੋਨੀ ਨੂੰ ਆਪਣੇ ਬੱਚਿਆਂ ਵਾਂਗ ਮੰਨਦਾ ਸੀ। ਉਸ ਨੇ ਆਪਣੀ ਜ਼ਿੰਦਗੀ ਜੀ ਕੇ ਇਸ ਦੁਨੀਆ ਨੂੰ ਅਲਵਿਦਾ ਕਿਹਾ। ਖਾਸ ਗੱਲ ਇਹ ਹੈ ਕਿ ਪ੍ਰਸ਼ਾਂਤ ਕੋਲ ਕਈ ਪ੍ਰਸਿੱਧ ਨਸਲ ਦੇ ਕੁੱਤੇ ਹਨ ਅਤੇ ਟੋਨੀ ਇਕ ਅਵਾਰਾ ਦੇਸੀ ਕੁੱਤਾ ਸੀ। ਇਕ ਦਿਨ ਪ੍ਰਸ਼ਾਂਤ ਉਸ ਨੂੰ ਆਪਣੇ ਘਰ ਲੈ ਆਇਆ ਅਤੇ ਉਹ ਘਰ ਦਾ ਮੈਂਬਰ ਬਣ ਗਿਆ।
ਟੋਨੀ ਨੂੰ ਬੇਟੇ ਦੀ ਤਰ੍ਹਾਂ ਰੱਖਿਆ
ਪ੍ਰਸ਼ਾਂਤ ਨੇ ਦੱਸਿਆ,''1995 'ਚ ਟੋਨੀ ਇਕ ਪਿੱਲਾ ਸੀ। ਉਹ ਸਾਡੇ ਘਰ ਦੇ ਬਾਹਰ ਘੁੰਮਦਾ ਸੀ। ਅਸੀਂ ਉਸ ਨੂੰ ਰੋਜ਼ ਖਾਣਾ ਅਤੇ ਦੁੱਧ ਦਿੰਦੇ ਸੀ। ਇਕ ਦਿਨ ਉਹ ਅਚਾਨਕ ਗਾਇਬ ਹੋ ਗਿਆ। ਕੁਝ ਦਿਨਾਂ ਬਾਅਦ ਉਸ ਦੇ ਗੁਆਂਢ 'ਚ ਰਹਿਣ ਵਾਲਾ ਇਕ ਆਟੋ ਡਰਾਈਵਰ ਇਕ ਸਵਾਰੀ ਨੂੰ ਛੱਡਣ ਛਾਣੀ ਗਿਆ ਸੀ। ਉੱਥੇ ਟੋਨੀ ਨੇ ਉਸ ਨੂੰ ਪਛਾਣ ਲਿਆ ਅਤੇ ਉਸ ਆਟੋ 'ਚ ਬੈਠ ਗਿਆ। ਕਾਫੀ ਕੋਸ਼ਿਸ਼ ਤੋਂ ਬਾਅਦ ਵੀ ਉਸ ਦੇ ਆਟੋ ਤੋਂ ਨਹੀਂ ਉਤਰਿਆ ਤਾਂ ਉਹ ਉਸ ਨੂੰ ਮੁਹੱਲੇ ਲੈ ਆਇਆ।'' ਵਾਪਸ ਆਉਣ ਤੋਂ ਬਾਅਦ ਟੋਨੀ ਨੇ ਪ੍ਰਸ਼ਾਂਤ ਦੇ ਘਰ ਨੂੰ ਆਪਣਾ ਘਰ ਬਣਾ ਲਿਆ। ਉਸ ਨੇ ਦੱਸਿਆ ਕਿ ਉਨ੍ਹਾਂ ਲੋਕਾਂ ਨੇ ਟੋਨੀ ਨੂੰ ਆਪਣੇ ਬੇਟੇ ਦੀ ਤਰ੍ਹਾਂ ਰੱਖਿਆ। ਉਸ ਨੂੰ ਕੋਈ ਟਰੇਨਿੰਗ ਨਹੀਂ ਦਿੱਤੀ ਗਈ ਪਰ ਉਹ ਖੁਦ ਤੋਂ ਪਿਸ਼ਾਬ ਆਦਿ ਲਈ ਘਰ ਦੇ ਬਾਹਰ ਜਾਂਦਾ। ਪ੍ਰਸ਼ਾਂਤ ਨੇ ਦੱਸਿਆ,''ਉਹ ਕਦੇ ਵੀ ਮੈਨੂੰ ਇਕੱਲਾ ਨਹੀਂ ਛੱਡਦਾ ਸੀ। ਮੈਂ ਜਦੋਂ ਵੀ ਘਰ ਦੇ ਬਾਹਰ ਨਿਕਲਦਾ ਉਹ ਮੇਰੀ ਬਾਈਕ 'ਤੇ ਚੜ੍ਹ ਕੇ ਬੈਠ ਜਾਂਦਾ ਜਾਂ ਮੇਰੀ ਬਾਈਕ ਦਾ ਪਿੱਛਾ ਕਰਦਾ।''
2007 'ਚ ਹੋਈ ਸੀ ਮੌਤ
2007 'ਚ ਟੋਨੀ ਦੀ ਮੌਤ ਹੋ ਗਈ। ਉਸ ਨੂੰ ਪ੍ਰਸ਼ਾਂਤ ਦੇ ਪਰਿਵਾਰ ਨੇ ਖਾਸਵਾੜੀ ਕਬਰਸਤਾਨ 'ਚ ਦਫਨਾਇਆ। ਉਸ ਦੀ ਕਬਰ 'ਤੇ ਸੰਗਮਰਮਰ ਦਾ ਮਕਬਰਾ ਬਣਵਾਇਆ। ਉਦੋਂ ਤੋਂ ਉਹ ਰੋਜ਼ ਨਹਾ ਕੇ ਹੱਥਾਂ 'ਚ ਫੁੱਲ ਲੈ ਕੇ ਟੋਨੀ ਦੀ ਕਬਰ 'ਤੇ ਜਾਂਦੇ ਹਨ। ਉੱਥੋਂ ਉਹ ਮੰਦਰ ਜਾਂਦੇ ਹਨ, ਜਿੱਥੇ ਚਿੜੀਆਂ ਨੂੰ ਦਾਣਾ ਖਆਉਂਦੇ ਹਨ ਅਤੇ ਅਵਾਰਾ ਕੁੱਤਿਆਂ ਨੂੰ ਦੁੱਧ ਪਿਲਾਉਂਦੇ ਹਨ।
